ਕੋਆਪ੍ਰੇਟਿਵ ਸੁਸਾਇਟੀ ਰਾਮੂੰਵਾਲਾ ਦੀ ਚੋਣ ਸਰਬਸੰਮਤੀ ਨਾਲ ਹੋਈ
ਰਾਮੂੰਵਾਲਾ ਨਵਾਂ, ਰਾਮੂੰਵਾਲਾ ਕਲਾਂ ਤੇ
Publish Date: Fri, 27 Mar 2026 04:11 PM (IST)
Updated Date: Sat, 28 Mar 2026 04:00 AM (IST)

ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ, ਮੋਗਾ: ਰਾਮੂੰਵਾਲਾ ਨਵਾਂ, ਰਾਮੂੰਵਾਲਾ ਕਲਾਂ ਤੇ ਰਾਮੂੰਵਾਲਾ ਹਰਚੌਕਾ ਦੀ ਸਾਂਝੀ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਮੌਕੇ ਰਾਮੂੰਵਾਲਾ ਕਲਾਂ ਤੋਂ ਚਾਰ ਮੈਂਬਰ, ਰਾਮੂੰਵਾਲਾ ਹਰਚੌਕਾ ਤੋਂ ਇਕ ਅਤੇ ਰਾਮੂੰਵਾਲਾ ਨਵਾਂ ਤੋਂ ਚਾਰ ਮੈਂਬਰ ਚੁਣੇ ਗਏ। ਸਰਬਸੰਮਤੀ ਨਾਲ ਹਰਦੀਪ ਸਿੰਘ ਨੂੰ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਗੋਗੀ ਰਾਮੂੰਵਾਲਾ ਨਵਾਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਅਤੇ ਰਾਮੂੰਵਾਲਾ ਨਵਾਂ ਤੋਂ ਗੁਰਮੀਤ ਸਿੰਘ ਕਾਕਾ ਨੰਬਰਦਾਰ, ਹਰਜਿੰਦਰ ਸਿੰਘ ਬਾਰਵਾਲਾ ਮੈਂਬਰ ਪੰਚਾਇਤ ਅਤੇ ਮਨਜੀਤ ਕੌਰ, ਰਾਮੂੰਵਾਲਾ ਹਰਚੌਕਾ ਤੋਂ ਹਰਦੇਵ ਸਿੰਘ ਆਦਿ ਮੈਂਬਰ ਚੁਣੇ ਗਏ। ਇਸ ਮੌਕੇ ਹਲਕਾ ਵਿਧਾਇਕ ਬਿਲਾਸਪੁਰ ਨੇ ਸਰਵਸੰਮਤੀ ਨਾਲ ਪ੍ਰਬੰਧਕ ਕਮੇਟੀ ਚੁਣਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਨਵੀਂ ਕਮੇਟੀ ਨੂੰ ਵਧਾਈਆਂ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ । ਵਿਧਾਇਕ ਬਿਲਾਸਪੁਰ ਨੇ ਨਵੇਂ ਚੁਣੇ ਮੈਂਬਰਾ ਨੂੰ ਹਾਰ ਪਹਿਨਾ ਕੇ ਸਨਮਾਨਿਤ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਸਰਪੰਚ ਰਾਮੂੰਵਾਲਾ ਨਵਾਂ, ਮੀਤ ਪ੍ਰਧਾਨ ਗੁਰਪ੍ਰੀਤ ਗੋਗੀ, ਗੁਰਮੀਤ ਸਿੰਘ ਕਾਕਾ ਨੰਬਰਦਾਰ ਰਾਮੂੰਵਾਲਾ ਨਵਾਂ, ਮੋਹਨ ਸਿੰਘ ਗਿੱਲ ਤੇ ਹਰਜਿੰਦਰ ਸਿੰਘ ਬਾਰਵਾਲਾ ਦੋਵੇਂ ਮੈਂਬਰ ਪੰਚਾਇਤ ਰਾਮੂੰਵਾਲਾ ਨਵਾਂ, ਇਕਬਾਲ ਸਿੰਘ ਪਾਲ ਰਾਮੂੰਵਾਲਾ ਹਰਚੌਕਾ, ਮੱਖਣ ਸਿੰਘ ਸੈਕਟਰੀ ਕੋਆਪ੍ਰੇਟਿਵ ਸੁਸਾਇਟੀ, ਬਲਦੇਵ ਸਿੰਘ ਕਰਮਚਾਰੀ ਕੋ. ਸੁਸਾਇਟੀ, ਪਿੰਦਰ ਗਿੱਲ ਰਾਮੂੰਵਾਲਾ ਨਵਾਂ, ਜਸਵਿੰਦਰ ਸਿੰਘ ਖਾਲਸਾ ਹਰਚੌਕਾ, ਜਗਸੀਰ ਸਿੰਘ ਸੀਰਾ ਆੜ੍ਹਤੀ ਮੈਂਬਰ ਪੰਚਾਇਤ ਰਾਮੂੰਵਾਲਾ ਕਲਾਂ, ਮਨਜੀਤ ਕੌਰ, ਛਿੰਦਰ ਸਿੰਘ ਪ੍ਰਧਾਨ ਅਤੇ ਹਰਨੇਕ ਸਿੰਘ ਆਦਿ ਹਾਜ਼ਰ ਸਨ।