- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਿਆ ਜਯੋਤੀ ਜਾਗਰਤੀ ਸੰਸਥਾਨ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਦਿਵਿਆ ਜਯੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਮੋਗਾ ਆਸ਼ਰਮ ਦੇ ਵਿਚ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਭਜਨ ਕੀਰਤਨ ਦੇ ਦੁਆਰਾ ਕੀਤੀ ਗਈ। ਸੰਗਤਾਂ ਨੂੰ ਦੱਸਦੇ ਹੋਏ ਸਾਧਵੀ ਸ਼ਿਲਪਾ ਭਾਰਤੀ ਨੇ ਕਿਹਾ ਕਿ ਮਨ ਨੂੰ ਸੰਸਾਰ ਦੀ ਸਭ ਤੋਂ ਮਹਾਨ ਸ਼ਕਤੀ ਮੰਨਿਆ ਗਿਆ ਪਰ ਦੇਖਿਆ ਜਾਏ ਕਿ ਮਨ ਦੇ ਕਾਰਨ ਹੀ ਸੰਸਾਰ ਵਿਚ ਭਟਕਣਾ ਹੈ। ਮਨ ਹੀ ਜੀਵ ਲਈ ਚੋਰਾਸੀ ਲੱਖ ਤੇ ਆਵਾਗਮਨ ਦਾ ਚੱਕਰ ਤਿਆਰ ਕਰਦਾ ਹੈ, ਜੀਵ ਦੇ ਦੁੱਖ ਸੁੱਖ ਦੇ ਅਨੁਭਵ ਦਾ ਸੋਮਾ ਹੋਣ ਦੇ ਨਾਲ ਨਾਲ ਉਸਦੀਆਂ ਚਿੱਤ ਬਿਰਤੀਆਂ ਨੂੰ ਈਸ਼ਵਰ ਪ੍ਰਾਪਤ ਕਰਨ ਦਾ ਇਕ ਸਾਧਨ ਵੀ ਮੰਨਿਆ ਗਿਆ। ਪਰੰਤੂ ਜਦੋਂ ਸਮਾਜ ਦੇ ਵਿਨਾਸ਼ਕਾਰੀ ਰੂਪ ਨੂੰ ਦੇਖ ਕੇ ਤੱਥਾਂ ਦਾ ਵਿਚਾਰ ਕੀਤਾ ਗਿਆ ਤਾਂ ਹਮੇਸ਼ਾ ਸਾਡਾ ਮਨ ਹੀ ਉੱਭਰ ਕੇ ਸਾਹਮਣੇ ਆਇਆ। ਅੱਜ ਦੇ ਸਮਾਜ ਦੀ ਵਿਗੜੀ ਹੋਈ ਰੂਪਰੇਖਾ ਦਾ ਕਾਰਨ ਵੀ ਸਾਡਾ ਮਨ ਹੀ ਹੈ। ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਅੱਜ ਇਨਸਾਨ ਦੇ ਮਨ ਕਾਰਨ ਸਮਾਜ ਵਿਚ ਅਨੇਕਾਂ ਕੁਰੀਤੀਆਂ ਨੇ ਜਨਮ ਲਿਆ ਹੈ। ਜੀਵ ਇਸ ਦੇ ਵਸ ਹੋ ਕੇ ਅਨੇਕਾਂ ਬੁਰੀਆਂ ਆਦਤਾਂ ਦਾ ਗੁਲਾਮ ਵੀ ਬਣ ਚੁੱਕਾ ਹੈ ਜਿਸ ਦੇ ਕਾਰਨ ਇਸ ਨੂੰ ਹਮੇਸ਼ਾ ਬੁਰਾਈਆਂ ਦੀ ਦਲਦਲ ਦੇ ਵਿਚ ਫਸੇ ਰਹਿਣਾ ਚੰਗਾ ਲੱਗਦਾ ਹੈ, ਵਿਕਾਰਾਂ ਵੱਲ ਆਕਰਸ਼ਿਤ ਹੋਇਆ ਮਨੁੱਖੀ ਮਨ ਅਸ਼ੁਭ ਘਟਨਾਵਾਂ ਘਟਿਤ ਹੋਣ ਦਾ ਸੂਚਕ ਹੈ ਕਿਉਂਕਿ ਮਨ ਦੇ ਕਾਰਨ ਹੀ ਇਨਸਾਨ ਹਰ ਵਕਤ ਕੁੱਝ ਨਵਾਂ ਦੇਖਣ ਤੇ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਹੈ, ਉਹ ਬਹੁਤ ਜਲਦੀ ਹੀ ਪੁਰਾਣੀਆਂ ਗੱਲਾਂ ਤੋਂ ਅੱਕ ਜਾਂਦਾ ਹੈ ਫਿਰ ਇਹ ਦਿਸ਼ਾ ਹੀਨ ਹੋ ਕੇ ਦੌੜਦਾ ਹੈ ਕਿਉਂਕਿ ਆਪਣੇ ਆਪ ਦੇ ਵਿਚ ਅਧੂਰਾ ਤੇ ਅਸਥਿਰ ਹੈ। ਉਨ੍ਹ ਕਿਹਾ ਕਿ ਮਨ ਆਪਣੇ ਮੂਲ ਰੂਪ ਵਿਚ ਪਰਿਵਰਤਿਤ ਹੋ ਕੇ ਸਥਿਰਤਾ ਨੂੰ ਪ੍ਰਾਪਤ ਹੋ ਸਕਦਾ ਹੈ ਕਿਉਂਕਿ ਜਿਸ ਪ੍ਰਕਾਰ ਰੁੱਖ ਦੀ ਜੜ੍ਹ ਦਾ ਮੂਲ ਮਿੱਟੀ ਹੈ ਅਗਰ ਉਸ ਨੂੰ ਮਿੱਟੀ ਤੋਂ ਅਲੱਗ ਕੀਤਾ ਜਾਂਦਾ ਹੈ ਸੁੱਕ ਜਾਂਦਾ ਹੈ। ਮੂਲ ਨੂੰ ਪਕੜ ਕੇ ਉਹ ਹਰਿਆ ਭਰਿਆ ਰਹਿੰਦਾ ਹੈ। ਪਰ ਇਹ ਪਰਿਵਰਤਨ ਆਪਣੇ ਆਪ ਨਹੀਂ ਹੋਏਗਾ, ਇਸ ਲਈ ਜਦੋਂ ਵੀ ਮਨੁੱਖ ਪਰੇਸ਼ਾਨ ਹੋਇਆ ਮਨ ਦੀਆਂ ਬਿਰਤੀਆਂ ਨੂੰ ਕਾਬੂ ਕਰਨ ਅਤੇ ਸ਼ਾਂਤ ਕਰਨ ਦੇ ਲਈ ਸੰਤਾਂ ਮਹਾਂਪੁਰਸ਼ਾਂ ਦੇ ਪਾਸ ਗਿਆ। ਜੇਕਰ ਮਨ ਸ਼ਾਂਤ ਹੈ ਤਾਂ ਮਨੁੱਖ ਸ਼ਾਂਤ ਹੈ ਤਾਂ ਹੀ ਸਮਾਜ ਵਿਚ ਸ਼ਾਂਤੀ ਦੀ ਸੰਭਾਵਨਾ ਹੋ ਸਕਦੀ ਹੈ। ਇਸ ਲਈ ਪੂਰਨ ਸਤਿਗੁਰੂ ਦੀ ਕਿਰਪਾ ਨਾਲ ਆਪਣੇ ਮੂਲ ਨਾਲ ਜੁੜ ਜਾਈਏ। ਫਿਰ ਹੀ ਇਕ ਚੰਗੇ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਪਾਵਾਂਗੇ। ਸਾਧਵੀ ਕੁਲਦੇਵੀ ਭਾਰਤੀ ਨੇ ਸੂਮਧੁਰ ਭਜਨਾਂ ਦਾ ਗਾਇਨ ਕੀਤਾ।