ਦਿਵਯ ਜਯੋਤੀ ਜਾਗਰਤੀ ਸੰਸਥਾ ਨੇ ਸਤਿਸੰਗ ਕਰਵਾਇਆ
ਦਿਵਯ ਜਯੋਤੀ ਜਾਗਰਤੀ ਸੰਸਥਾਨ
Publish Date: Mon, 23 Feb 2026 03:30 PM (IST)
Updated Date: Tue, 24 Feb 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਮੋਗਾ ਆਸ਼ਰਮ ਦੇ ਵਿਚ ਹਫਤਾਵਰੀ ਸਤਸੰਗ ਕਰਵਾਇਆ ਗਿਆ। ਸਤਸੰਗ ਦੌਰਾਨ ਸਾਧਵੀ ਏਕਤਾ ਭਾਰਤੀ ਨੇ ਕਿਹਾ ਕਿ ਅਜਿਹੇ ਵਾਤਾਵਰਨ ਦੇ ਵਿਚ ਜਿੱਥੇ ਸੱਚਾਈ ਦਾ ਸਥਾਨ ਅਰਾਜਕਤਾ ਅਤੇ ਅਵਿਸ਼ਵਾਸ਼ ਨੇ ਲੈ ਲਿਆ ਹੋਵੇ ਫਿਰ ਵੀ ਅਜਿਹੇ ਸਮਾਜ ਵਿਚ ਇਮਾਨਦਾਰੀ, ਨੈਤਿਕਤਾ ਦਾ ਪਾਲਣ ਕਰਨ ਵਾਲੇ ਲੋਕਾਂ ਨੂੰ ਵੀ ਨਿਰਵਾਹ ਕਰਨਾ ਪੈਂਦਾ ਹੈ ਪਰੰਤੂ ਇਸ ਦੇ ਲਈ ਦ੍ਰਿੜ ਸ਼ਕਤੀ ਦੀ ਜ਼ਰੂਰਤ ਪੈਂਦੀ ਹੈ । ਅਜਿਹੀ ਸ਼ਕਤੀ ਆਪਣੇ ਆਪ ਪ੍ਰਗਟ ਨਹੀਂ ਹੋ ਸਕਦੀ ਹੈਂ ਜਦੋਂ ਮਨ ਆਪਣੇ ਜੀਵਨ ਦੇ ਵਿਚ ਅਧਿਆਤਮ ਨੂੰ ਆਤਮਸ਼ਾਂਤ ਕਰ ਲੈਂਦਾ ਹੈ ਫਿਰ ਹੀ ਉਲਟ, ਉਲਝਣ ਵਾਲੀਆਂ ਪਰਿਸਥਿਤੀਆਂ ਦਾ ਸਾਹਮਣਾ ਕਰਨ ਵਿਚ ਸਮਰੱਥ ਹੋ ਸਕਦਾ ਹੈ ਕਿਉਂਕਿ ਅਧਿਆਤਮ ਸਾਡੀ ਨਕਾਰਾਤਮਿਕ ਨੂੰ ਦੂਰ ਕਰਨ ਦੇ ਵਿਚ ਸਾਡੀ ਮਦਦ ਕਰਦਾ ਹੈ। ਇਹ ਸਾਡੇ ਅੰਦਰ ਦੇ ਵਿਚਾਰਾਂ ਨੂੰ ਸਕਾਰਾਤਮਿਕ ਬਣਾਉਣ ਦਾ ਮਾਤਰ ਇਕ ਵਡਮੁੱਲਾ ਸਾਧਨ ਹੈ। ਸਾਧਵੀ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਅੰਦਰੂਨੀ ਕੋਸ਼ ਨੂੰ ਸਕਾਰਾਤਮਿਕ ਬਣਾ ਲਿਆ ਤਾਂ ਅਸੀਂ ਦੁੱਖ, ਬਿਪਤਾਵਾਂ, ਪ੍ਰਸਥਿਤੀਆਂ ਦਾ ਸਾਹਮਣਾ ਕਰਕੇ ਅਸੀਂ ਜ਼ਰੂਰ ਹੀ ਸਫ਼ਲ ਹੋ ਸਕਦੇ ਹਾਂ । ਇਹ ਸੰਸਾਰਿਕ ਦੁੱਖਾਂ ਅਤੇ ਪੀੜਾਂ ਨਾਲ ਜੂਝਣ ਦੇ ਵਿਚ ਵੀ ਸਾਡੀ ਬਹੁਤ ਮਦਦ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਹਿਮ ਪ੍ਰਸ਼ਨ ਇਹ ਹੈ ਕਿ ਅਧਿਆਤਮ ਹੈ ਕੀ। ਸਾਡੇ ਰਿਸ਼ੀ ਮੁਨੀਆਂ ਨੇ ਇਸ ਸੱਚ ਨੂੰ ਉਜਾਗਰ ਕਰਨ ਦੇ ਲਈ ਜੀਵਨ ਦੇ ਵਿਚ ਇਕ ਉੱਤਮ ਤਰੀਕਾ ਬ੍ਰਹਮ ਗਿਆਨ ਦੀ ਪੱਧਤੀ ਨੂੰ ਦੱਸਿਆ। ਇਹ ਕੇਵਲ ਮਾਤਰ ਬ੍ਰਹਮ ਨਿਸ਼ਠ ਗੁਰੂ ਦੁਆਰਾ ਹੀ ਸਿੱਧ ਹੋ ਸਕਦੀ ਹੈ ਕਿਉਂਕਿ ਸੱਚੀ ਅਧਿਆਤਮਿਕਤਾ ਦਾ ਅਰੋਗਿਆਦਾਈ ਸਪਰਸ਼ ਹੀ ਸਾਡੇ ਹਿਰਦੇ ਅਤੇ ਮਨ ਦੇ ਅਗਿਆਨ ਰੋਗਾਂ ਨੂੰ ਦੂਰ ਕਰਕੇ ਸਾਡੀ ਜ਼ਿੰਦਗੀ ਨੂੰ ਸ਼ਾਂਤੀ ਨਿਰਮਲ ਅਤੇ ਆਨੰਦਮਈ ਬਣਾਉਂਦਾ ਹੈ।