ਮਿਸ਼ਨ ਸਵੱਛ ਅਭਿਆਨ ਪੰਜਾਬ ਮੁਹਿੰਮ ਤਹਿਤ ਸ਼ਹਿਰ ’ਚ ਕੀਤੀ ਸਫਾਈ ਸਵੱਛ ਅਭਿਆਨ ਪੰਜਾਬ ਤਹਿਤ ਨਗਰ
Publish Date: Mon, 07 Sep 2026 05:51 PM (IST)
Updated Date: Mon, 07 Sep 2026 05:52 PM (IST)
ਪੰਜਾਬ ਸਰਕਾਰ ਨੇ ਮੋਗਾ ਸ਼ਹਿਰ ਨੂੰ ਕੂੜਾ ਮੁਕਤ ਕਰਨ ਦਾ ਮਿੱਥਿਆ ਟੀਚਾ ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ: ਸਵੱਛ ਅਭਿਆਨ ਪੰਜਾਬ ਤਹਿਤ ਨਗਰ ਨਿਗਮ ਮੋਗਾ ਦੇ ਮਾਨਯੋਗ ਕਮਿਸ਼ਨਰ ਗੁਰਵਿੰਦਰ ਸਿੰਘ ਜੌਹਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੋਗਾ ਸ਼ਹਿਰ ਵਿਖੇ ਸਫ਼ਾਈ ਅਭਿਆਨ ਮੁਹਿੰਮ ਤਹਿਤ ਸ਼ਹਿਰ ਵਿਚ 29 ਅਗਸਤ ਤੋਂ 8 ਸਤੰਬਰ 2026 ਤੱਕ ਵਿਸ਼ੇਸ਼ ਸਫ਼ਾਈ ਮੁਹਿੰਮ ਪੰਜਾਬ ਸਰਕਾਰ ਵੱਲੋਂ ਸਵੱਛ ਅਭਿਆਨ ਪੰਜਾਬ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਸ਼ਹਿਰ ਨੂੰ ਸਾਫ਼ ਸੁਥਰਾ, ਸੁੰਦਰ ਅਤੇ ਕੂੜਾ ਮੁਕਤ ਬਣਾਉਣਾ ਅਤੇ ਆਮ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨਾ ਹੈ। ਇਸੇ ਲੜੀ ਤਹਿਤ ਨਗਰ ਨਿਗਮ ਮੋਗਾ ਵੱਲੋਂ ਸ਼ਹਿਰ ਦੇ ਸੋਢੀ ਨਗਰ ਤੋਂ ਸੂਰਜ ਨਗਰ ਜ਼ੀਰਾ ਰੋਡ ਵਾਲਾ ਏਰੀਆ, ਗੋਧਵਾਲਾ ਤੋਂ ਗੁਲਾਬੀ ਬਾਗ ਜੀਟੀ ਰੋਡ ਵਾਲਾ ਏਰੀਆ, ਲਾਲ ਸਿੰਘ ਰੋਡ ਸਾਹਮਣੇ ਯੂਵਰਾਜ ਇਨਕਲੇਵ, ਸਾਂਈ ਧਾਮ ਦੇ ਸਾਹਮਣੇ ਕੋਟਕਪੂਰਾ ਬਾਈਪਾਸ ਵਾਲਾ ਏਰੀਆ, ਬਹੋਨਾ ਚੌਂਕ ਸਕੈਂਡਰੀ ਪੋਆਇੰਟ ਤੋਂ ਪਹਾੜਾ ਸਿੰਘ ਚੌਂਕ, ਗੀਤ ਭਵਨ ਤੋਂ ਵੇਦਾਂਤ ਨਗਰ, ਗੀਤਾ ਭਵਨ ਮੰਦਿਰ ਤੋਂ ਬੱਗੇਆਣਾ ਬਸਤੀ ਵਾਲਾ ਏਰੀਆ, ਪੁਰਾਣਾ ਘੱਲ ਕਲਾਂ ਰੋਡ ਸਾਰਾ ਏਰੀਆ, ਚੋਖਾ ਪੈਲੇਸ ਦੇ ਸਾਹਮਣੇ ਜਵਾਹਰ ਨਗਰ ਪਰਤਾਪ ਰੋਡ, ਪੁਰਾਣੀ ਦਾਣਾ ਮੰਡੀ ਵਾਲਾ ਏਰੀਆ, ਬੰਦ ਫਾਟਕ ਤੋਂ ਸਾਧਾਂ ਵਾਲੀ ਬਸਤੀ, ਬੇਦੀ ਨਗਰ ਵਾਲਾ ਏਰੀਆ, ਕੈਂਪ ਏਰੀਆ ਅਤੇ ਨਾਲ ਲਗਦਾ ਏਰੀਆ, ਨਾਨਕ ਨਗਰੀ ਵਾਲਾ ਏਰੀਆ, ਬਿਜਲੀ ਘਰ ਤੋਂ ਅਕਾਲਸਰ ਰੋਡ ਏਰੀਆ, ਦੱਤ ਰੋਡ ਦੇ ਨਾਲ ਲਗਦੀਆਂ ਗਲੀਆਂ, ਮੇਨ ਚੌਂਕ ਬੱਸ ਸਟੈਂਡ ਦੇ ਸਾਹਮਣੇ, ਚੱਕੀ ਵਾਲੀ ਗਲੀ ਬਸਤੀ ਗੋਬਿੰਦਗੜ੍ਹ ਏਰੀਆ, ਗੁਰੂ ਨਾਨਕ ਕਾਲਜ ਰੋਡ ਤੋਂ ਭੁਪਿੰਦਰਾ ਖਾਲਸਾ ਸਕੂਲ ਰੋਡ ਤੱਕ, ਮੇਨ ਬਜ਼ਾਰ ਰੇਲਵੇ ਰੋਡ ਅਤੇ ਹੋਰ ਸ਼ਹਿਰ ਦੇ ਵਿਚ ਵਿਸ਼ੇਸ਼ ਸਫਾਈ ਕਰਵਾਈ ਗਈ। ਸਫ਼ਾਈ ਮੁਹਿੰਮ ਚਲਾ ਕੇ ਵੱਡੇ ਕੂੜਾ ਡੰਪਾਂ ਅਤੇ ਜਨਤਕ ਥਾਵਾਂ ਤੋਂ ਇਕੱਠਾ ਹੋਇਆ ਕੂੜਾ ਹਟਾਇਆ ਜਾ ਰਿਹਾ ਹੈ। ਸਫ਼ਾਈ ਕਰਮਚਾਰੀਆਂ ਵੱਲੋਂ ਸੜਕਾਂ, ਗਲੀਆਂ, ਜਨਤਕ ਥਾਵਾਂ ਅਤੇ ਕੂੜਾ ਇਕੱਠਾ ਹੋਣ ਵਾਲੀਆਂ ਥਾਵਾਂ ਦੀ ਵਿਸ਼ੇਸ਼ ਸਫ਼ਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਆਮ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕੂੜਾ ਖੁੱਲ੍ਹੇ ਵਿਚ ਨਾ ਸੁੱਟਿਆ ਜਾਵੇ।ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਪ੍ਰਸ਼ਾਸਨ ਦੇ ਨਾਲ ਨਾਲ ਹਰੇਕ ਨਾਗਰਿਕ ਦੀ ਭਾਗੀਦਾਰੀ ਵੀ ਬਹੁਤ ਜ਼ਰੂਰੀ ਹੈ। ਇਸ ਮੌਕੇ ’ਤੇ ਚੀਫ ਸੈਨੇਟਰੀ ਇੰਸਪੈਕਟਰ ਇਕਬਾਲ ਸਿੰਘ, ਚੀਫ ਸੈਨੇਟਰੀ ਇੰਸਪੈਕਟਰ ਸੁਮਨ ਕੁਮਾਰ, ਸੈਨੇਟਰੀ ਇੰਸਪੈਕਟਰ ਅਮਰਜੀਤ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ ਅਤੇ ਸੁਨੀਲ ਕੁਮਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਫ਼ ਮੋਗਾ ਸਿਹਤਮੰਦ ਮੋਗਾ ਦਾ ਟੀਚਾ ਤਾਂ ਹੀ ਪੂਰਾ ਹੋ ਸਕਦਾ ਹੈ, ਜੇਕਰ ਸ਼ਹਿਰ ਵਾਸੀ ਸਫ਼ਾਈ ਨੂੰ ਸਿਰਫ਼ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਸ ਵਿਚ ਆਪਣਾ ਪੂਰਾ ਸਹਿਯੋਗ ਦੇਣ। ਨਗਰ ਨਿਗਮ ਵੱਲੋਂ ਸਫ਼ਾਈ ਪ੍ਰਬੰਧਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜਿੱਥੇ ਵੀ ਲੋੜ ਹੁੰਦੀ ਹੈ, ਉੱਥੇ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਉਦੇਸ਼ ਮੋਗਾ ਸ਼ਹਿਰ ਨੂੰ ਇੱਕ ਸਾਫ਼, ਸੁੰਦਰ ਅਤੇ ਸਿਹਤਮੰਦ ਸ਼ਹਿਰ ਵਜੋਂ ਵਿਕਸਿਤ ਕਰਨਾ ਹੈ।