- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਾਈਬਰ ਆਪਟਿਕਸ ਦੇ ਪਿਤਾਮਾ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਫਾਈਬਰ ਆਪਟਿਕਸ ਦੇ ਪਿਤਾਮਾ ਅਤੇ ਵਿਸ਼ਵ ਪ੍ਰਸਿੱਧ ਭੌਤਿਕ ਵਿਗਿਆਨੀ ਡਾ. ਨਰਿੰਦਰ ਸਿੰਘ ਕਪਾਨੀ ਦੀ 100ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਦੋ ਰੋਜ਼ਾ ਵਿਗਿਆਨ ਪ੍ਰਦਰਸ਼ਨੀ ਅਤੇ ਯਾਦਗਾਰੀ ਗੈਲਰੀ ਦਾ ਆਯੋਜਨ ਸੈਕਰਡ ਹਾਰਟ ਸਕੂਲ ਮੋਗਾ ਵਿਖੇ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਅਤੇ ਵਧੀਕ ਡਿਪਟੀ ਕਮਿਸ਼ਨਰ ਜਸਪਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਕਰਵਾਏ ਇਸ ਮਾਣਮੱਤੇ ਸਮਾਗਮ ਦਾ ਵਿਸ਼ਾ ਵਿਗਿਆਨ ਦੀਆਂ ਹੱਦਾਂ ਤੋਂ ਪਾਰ ਰੌਸ਼ਨੀ ਤੋਂ ਜੀਵਨ ਤੱਕ, ਧਰਤੀ ਤੋਂ ਪੁਲਾੜ ਤੱਕ” ਰਿਹਾ। ਇਸ ਦਾ ਮੁੱਖ ਉਦੇਸ਼ ਮਹਾਨ ਵਿਗਿਆਨੀ ਦੀਆਂ ਇਤਿਹਾਸਕ ਪ੍ਰਾਪਤੀਆਂ ਨੂੰ ਸਨਮਾਨ ਦੇਣਾ ਅਤੇ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਤੇ ਨਵੀਨਤਾ ਦੀ ਭਾਵਨਾ ਪੈਦਾ ਕਰਨਾ ਸੀ। ਇਸ ਵਿਸ਼ਵ ਪੱਧਰੀ ਅਤੇ ਯਾਦਗਾਰੀ ਸਮਾਗਮ ਵਿਚ ਸਰਕਾਰੀ ਹਾਈ ਸਕੂਲ ਸਾਫੂਵਾਲਾ ਦੇ ਬਾਲ ਵਿਗਿਆਨੀਆਂ ਲਵਪ੍ਰੀਤ ਸਿੰਘ ਨੌਵੀਂ, ਖੁਸ਼ਪ੍ਰੀਤ ਕੌਰ ਨੌਵੀਂ ਅਤੇ ਅਮਨਦੀਪ ਕੌਰ ਛੇਵੀਂ ਨੇ ਭਾਗ ਲੈ ਕੇ ਸਕੂਲ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੇ ਨਾਲ ਗਾਈਡ ਅਧਿਆਪਕਾ ਸਟੇਟ ਐਵਾਰਡੀ ਰੁਪਿੰਦਰਜੀਤ ਕੌਰ ਅਤੇ ਪੰਜਾਬੀ ਮਾਸਟਰ ਗੁਰਪ੍ਰੀਤ ਸਿੰਘ ਵੀ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ 31 ਅਕਤੂਬਰ 1926 ਨੂੰ ਮੋਗਾ ਦੀ ਧਰਤੀ ’ਤੇ ਜਨਮੇ ਡਾ. ਕਪਾਨੀ ਨੇ ਲਚਕੀਲੇ ਕੱਚ ਦੇ ਰੇਸ਼ਿਆਂ ਰਾਹੀਂ ਤਸਵੀਰਾਂ ਅਤੇ ਰੌਸ਼ਨੀ ਦੇ ਸੰਚਾਰ ਦੀ ਤਕਨੀਕ ਵਿਕਸਿਤ ਕਰਕੇ ਵਿਗਿਆਨ ਜਗਤ ਵਿੱਚ ਕ੍ਰਾਂਤੀ ਲਿਆਂਦੀ। ਉਨ੍ਹਾਂ ਨੇ ‘ਫਾਈਬਰ ਆਪਟਿਕਸ’ ਸ਼ਬਦ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਜੀਵਨ ਕਾਲ ਦੌਰਾਨ 120 ਤੋਂ ਵੱਧ ਪੇਟੈਂਟ ਹਾਸਲ ਕੀਤੇ। ਦਸੰਬਰ 2020 ਵਿੱਚ ਕੈਲੀਫੋਰਨੀਆ ਵਿਖੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਬਾਲ ਵਿਗਿਆਨੀਆਂ ਨੇ ਇਸ ਸਮਾਗਮ ਵਿਚ ਆਪਣੇ ਮਾਡਲ