- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਵੀਅਰ ਸਿੰਘ ਵਜੋਂ ਜਾਣੇ ਜਾਂਦੇ ਉੱਘੇ

ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ ਬੱਧਨੀ ਕਲਾਂ : ਸੇਵੀਅਰ ਸਿੰਘ ਵਜੋਂ ਜਾਣੇ ਜਾਂਦੇ ਉੱਘੇ ਸਮਾਜ ਸੇਵੀ ਅਤੇ ਦੁਬੱਈ ਦੇ ਉੱਘੇ ਕਾਰੋਬਾਰੀ ਡਾਕਟਰ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਵੱਲੋਂ ਜੱਸਾ ਸਿੰਘ ਸੰਧੂ ਪ੍ਰਧਾਨ ਪੰਜਾਬ, ਸਿੱਖਿਆ ਡਾਇਰੈਕਟਰ ਇੰਦਰਜੀਤ ਕੌਰ ਗਿੱਲ ਦੀ ਅਗਵਾਈ ਵਿਚ ਪਿੰਡ ਬੱਧਨੀ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਸਿਲਾਈ ਸੈਂਟਰ ਬੱਧਨੀ ਕਲਾ ਜ਼ਿਲ੍ਹਾ ਮੋਗਾ ਦਾ ਸੈਸ਼ਨ ਪੂਰਾ ਹੋਣ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਅਵਤਾਰ ਸਿੰਘ, ਲੈਬ ਇੰਚਾਰਜ ਹਰਜਿੰਦਰ ਸਿੰਘ ਟਰੱਸਟੀ ਸੁਖਦੇਵ ਸਿੰਘ, ਟਰੱਸਟੀ ਦਰਸ਼ਨ ਸਿੰਘ ਅਤੇ ਐੱਨਜੀਓ ਬਲਾਕ ਨਿਹਾਲ ਸਿੰਘ ਵਾਲਾ ਪ੍ਰਧਾਨ ਜਗਜੀਤ ਸਿੰਘ ਖਹਿਰਾ ਅਤੇ ਪਿੰਕੀ ਵੱਲੋਂ ਸਰਟੀਫ਼ਿਕੇਟ ਵੰਡੇ ਗਏ ਅਤੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਵਾਂ ਦਿੱਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਦੇ ਬਾਨੀ ਡਾਕਟਰ ਐੱਸਪੀ ਸਿੰਘ ਓਬਰਾਏ ਵੱਲੋਂ ਲੋਕ ਭਲਾਈ ਦੇ ਅਨੇਕਾਂ ਹੀ ਕਾਰਜ ਸੁਰੂ ਕੀਤੇ ਹੋਏ ਹਨ ਫਰੀ ਸਿਲਾਈ ਸੈਂਟਰ, ਕੰਪਿਊਟਰ ਸੈਂਟਰ ਖੁੱਲਵਾਕੇ ਹੱਥੀਂ ਹੁਨਰ ਦੇ ਅਨੇਕਾਂ ਕੋਰਸ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਟਰੱਸਟ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਯੂਨੀਵਰਸਿਟੀ ਸ਼ੁਰੂ ਕੀਤੀ ਜਾ ਰਹੀ ਹੈ, ਜਿਥੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਮੁਫ਼ਤ ਹੋਵੇਗੀ ਜਿਸ ਨਾਲ ਹੋਰ ਲੋੜਵੰਦ ਵਿਦਿਆਰਥੀ ਆਪਣੀ ਪੜ੍ਹਾਈ ਕਰ ਸਕਣਗੇ।