- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਇਲਾਕੇ ਦੀ ਨਾਮਵਰ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਸਥਾਨਕ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰਾਇਲ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਦੇ ਐੱਲਟੀਐੱਚ ਦੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੇ ਆਪਣੇ ਸਕੂਲ ਦੇ100 ਦਿਨ ਸਫ਼ਲਤਾ ਪੂਰਵਕ ਪੂਰੇ ਕਰਨ ’ਤੇ ਵੱਖ- ਵੱਖ ਗਤੀਵਿਧੀਆਂ ਰਾਹੀਂ ਆਪਣਾ ਮਨੋਰੰਜਨ ਕੀਤਾ। ਵਿਸ਼ੇਸ਼ ਵਰਨਣਯੋਗ ਹੈ ਕਿ ਇਹ ਸਾਰੀਆਂ ਗਤੀਵਿਧੀਆਂ 100 ਦੀ ਗਿਣਤੀ ਨਾਲ ਸਬੰਧਤ ਹੀ ਕਰਵਾਈਆਂ ਗਈਆਂ ਜਿਵੇਂ ਕਿ ਇਸ ਦਿਨ ਨੂੰ ਯਾਦਗਾਰ ਬਣਾਉਦਿਆਂ ਬੱਚਿਆਂ ਨੇ ਪਲਾਸਟਿਕ ਦੀਆਂ ਬੇਲੋੜੀਆਂ 100 ਬੋਤਲਾਂ ਵਿਚ 100 ਪੌਦੇ ਲਗਾਏ। ਜਿਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਆਲੇ ਦੁਆਲੇ ਦੀ ਸਫ਼ਾਈ ਅਤੇ ਫਾਲਤੂ ਚੀਜ਼ਾਂ ਦੀ ਲੋੜ ਅਨੁਸਾਰ ਮੁੜ ਵਰਤੋਂ ਕਰਨ ਲਈ ਪ੍ਰੇਰਤ ਕਰਨਾ ਸੀ। ਇਸ ਤੋਂ ਇਲਾਵਾ ਬੱਚਿਆਂ ਨੂੰ ਲੁੱਡੋ ਖਿਡਾਈ ਗਈ, 1 ਤੋਂ 100 ਤੱਕ ਦੇ ਅੰਕਾਂ ਵਿਚ ਬੱਚਿਆਂ ਵੱਲੋਂ ਰੰਗ ਭਰੇ ਗਏ ਅਤੇ 100 ਗੁਬਾਰੇ ਫੁਲਾ ਕੇ ਬੱਚਿਆਂ ਨੂੰ ਵੱਖ ਵੱਖ ਨੰਬਰ ਦਾ ਗੁਬਾਰਾ ਲੱਭਣ ਲਈ ਕਿਹਾ ਇਸ ਤੋਂ ਇਲਾਵਾ ਬੱਚਿਆਂ ਨੇ ਹੋਰ ਅਨੇਕਾਂ ਗਤੀਵਿਧੀਆਂ ਵਿਚ ਭਾਗ ਲੈਂਦਿਆਂ ਖੂਬ ਮਨੋਰੰਜਨ ਕੀਤਾ। ਇਸ ਮੌਕੇ