- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਨ ਤਪੱਸਵੀ ਧੰਨ

ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ ਚੜਿੱਕ : ਮਹਾਨ ਤਪੱਸਵੀ ਧੰਨ ਧੰਨ ਬਾਬਾ ਪੂਰਨ ਦਾਸ ਜੀ ਦੇ ਗੁਰਦੁਆਰਾ ਸਾਹਿਬ ਬਾਬਾ ਪੂਰਨ ਦਾਸ ਜੀ ਰਾਮੂੰਵਾਲਾ ਨਵਾਂ ਵਿਖੇ ਸ਼ਰਧਾ ਨਾਲ ਮਨਾਏ ਜਾ ਰਹੇ ਬਰਸੀ ਸਮਾਗਮ ਦੇ ਪਹਿਲੇ ਦਿਨ ਸਵ. ਚਰਨ ਸਿੰਘ ਮਠਾੜੂ ਦੀ ਯਾਦ ਅੰਦਰ ਉਨ੍ਹਾਂ ਦੇ ਪੁੱਤਰਾਂ ਸਰਬਜੀਤ ਸਿੰਘ ਬਹਿਰੀਨ ਤੇ ਗੁਰਪ੍ਰੀਤ ਸਿੰਘ ਮਠਾੜੂ ਵਲੋਂ ਜੋ ਪਿਛਲੇ ਸਾਲ ਭੋਗ ਸਮਾਗਮ ਤੇ ਸੰਗਤ ਨੂੰ ਪੌਦੇ ਵੰਡੇ ਸਨ ਦਾ ਲੱਕੀ ਡਰਾਅ ਕੱਢਿਆ ਗਿਆ ਸੀ ਜਿਸ ਦੀਆਂ ਪਰਚੀਆਂ ਨਿੱਕੀ ਬੱਚੀ ਅਸੀਸ ਕੌਰ ਸੰਧੂ ਵੱਲੋਂ ਚੱਕੀਆਂ ਗਈਆਂ ਸਨ ਦੇ ਜੇਤੂਆਂ ਨੂੰ ਨਕਦ ਇਨਾਮ ਦਿੱਤੇ ਗਏ। ਗੁਰਮੀਤ ਸਿੰਘ ਕਾਕਾ ਨੰਬਰਦਾਰ ਨੇ ਦੱਸਿਆ ਕਿ ਪਹਿਲਾ ਇਨਾਮ 5100 ਲਖਵੀਰ ਸਿੰਘ, ਦੂਜੇ ਦੋ ਸੁਖਜੀਤ ਸਿੰਘ ਤੇ ਸਰਬਾ ਸਿੰਘ 3100-3100 ਤੋਂ ਇਲਾਵਾ ਪੰਜ ਇਨਾਮ 2000-2000 ਅਤੇ ਦਸ ਇਨਾਮ 1000-1000 ਦਿੱਤੇ ਗਏ। ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ ਪਿੰਦਾ ਸੰਧੂ ਪ੍ਰਧਾਨ ਪ੍ਰਬੰਧਕ ਕਮੇਟੀ, ਗੁਰਪ੍ਰੀਤ ਸਿੰਘ ਮਠਾੜੂ, ਜਿੰਦਰ ਬਾਰਵਾਲਾ ਮੈਂਬਰ ਪੰਚਾਇਤ, ਗੁਰਮੀਤ ਕਾਕਾ ਨੰਬਰਦਾਰ, ਤਜਿੰਦਰ ਸਿੰਘ ਫੌਜੀ, ਗੁਰਦਿਆਲ ਸਿੰਘ ਫੌਜ਼ੀ, ਬੇਅੰਤ ਸਿੰਘ ਠੱਠੀਵਾਲਾ, ਬਿੱਕਰ ਸਿੰਘ, ਗੁਰਭੇਜ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।