ਕਾਰ ਹਾਦਸੇ ’ਚ, 2 ਜ਼ਖ਼ਮੀ ਇਕ ਦੀ ਹੋਈ ਮੌਤ
ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ
Publish Date: Tue, 24 Feb 2026 06:40 PM (IST)
Updated Date: Wed, 25 Feb 2026 04:08 AM (IST)
ਅਵਤਾਰ ਸਿੰਘ, ਪੰਜਾਬੀ ਜਾਗਰਣ ਅਜੀਤਵਾਲ: ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ’ਤੇ ਪਿੰਡ ਮਟਵਾਣੀ ਦੇ ਨਜ਼ਦੀਕ ਸਵਿਫ਼ਟ ਕਾਰ ਬੁਰਜੀ ਵਿਚ ਵੱਜਣ ਨਾਲ ਵੱਡਾ ਹਾਦਸਾ ਹੋਣ ਦਾ ਪਤਾ ਲੱਗਾ ਹੈ। ਮੌਕੇ ’ਤੇ ਇਕੱਤਰ ਜਾਣਕਾਰੀ ਅਨੁਸਾਰ ਇਕ ਚਿੱਟੇ ਰੰਗ ਦੀ ਸਵਿਫ਼ਟ ਨੰਬਰ ਪੀਬੀ10ਜੀਟੀ 9726 ’ਤੇ ਸਵਾਰ ਤਿੰਨ ਵਿਅਕਤੀ ਜੋ ਕਿ ਲੁਧਿਆਣਾ ਤੋਂ ਮੋਗਾ ਵੱਲ ਨੂੰ ਜਾ ਰਹੇ ਸਨ ਤਾਂ ਪਿੰਡ ਮਟਵਾਣੀ ਵਿਖੇ ਗੱਡੀ ਅਚਾਨਕ ਪੁਲ ਦੇ ਨਾਲ ਬਣੀ ਬੁਰਜੀ ਵਿਚ ਜਾ ਵੱਜੀ, ਜਿਸ ਦੌਰਾਨ ਗੱਡੀ ਦੇ ਅੱਗੇ ਪਾਸਿਓਂ ਚਿੱਥੜੇ ਉੱਡ ਗਏ ਅਤੇ ਗੱਡੀ ਵਿਚ ਸਵਾਰ ਮਹਿਲਾ ਚਰਨਜੀਤ ਕੌਰ ਵਾਸੀ ਕੁੱਸਾ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਜਦ ਕਿ ਦੂਜਾ ਦੋਵੇਂ ਵਿਅਕਤੀਆਂ ਗੁਰਦੇਵ ਸਿੰਘ ਅਤੇ ਡਰਾਈਵਰ ਇਕਬਾਲਵੀਰ ਸਿੰਘ ਨੂੰ ਸੱਟਾਂ ਜ਼ਿਆਦਾ ਹੋਣ ਕਰਕੇ ਡੀਐੱਮਸੀ ਲੁਧਿਆਣਾ ਵਿਖੇ ਭਰਤੀ ਕਰਵਾਇਆ ਗਿਆ ਹੈ। ਜਦ ਇਸ ਸਬੰਧੀ ਥਾਣਾ ਅਜੀਤਵਾਲ ਦੀ ਪੁਲਿਸ ਨਾਲ ਸੰਪਰਕ ਕਰਕੇ ਐਕਸੀਡੈਂਟ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਜੇ ਤੱਕ ਐਕਸੀਡੈਂਟ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਅਤੇ ਛਾਣਬੀਣ ਉਪਰੰਤ ਹੀ ਸਹੀ ਕਾਰਨਾਂ ਦਾ ਪਤਾ ਲੱਗੇਗਾ। ਜਦ ਕਿ ਮ੍ਰਿਤਕ ਚਰਨਜੀਤ ਕੌਰ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਭੇਜ ਦਿੱਤਾ ਗਿਆ ਹੈ।