ਕਾਰ ਨੂੰ ਟੱਕਰ ਮਾਰਨ ਦੇ ਦੋਸ਼ ’ਚ ਬੱਸ ਚਾਲਕ ਨਾਮਜ਼ਦ
ਪਿੰਡ ਕਿਲੀ ਚਾਹਲਾਂ ਵਿਖੇ ਆਪ
Publish Date: Tue, 17 Feb 2026 04:20 PM (IST)
Updated Date: Wed, 18 Feb 2026 04:01 AM (IST)

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਪਿੰਡ ਕਿਲੀ ਚਾਹਲਾਂ ਵਿਖੇ ਆਪ ਪਾਰਟੀ ਦੀ ਹੋ ਰਹੀ ਰੈਲੀ ’ਚ ਡਿਊਟੀ ਕਰਨ ਜਾ ਰਹੇ ਪੁਲਿਸ ਮੁਲਜਮਾ ਦੀ ਕਾਰ ਨੂੰ ਪਿਛੋ ਇਕ ਬਸ ਵੱਲੋਂ ਟੱਕਰ ਮਾਰਨ ਕਰਕੇ ਕਾਰ ਸਵਾਰ ਚਾਰ ਪੁਲਿਸ ਮੁਲਜਮਾ ਦੇ ਗੰਭੀਰ ਸੱਟਾਂ ਲੱਗੀਆਂ ਸਨ। ਪੁਲਿਸ ਨੇ ਟੱਕਰ ਮਾਰਨ ਵਾਲੀ ਬਸ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਅਜੀਤਵਾਲ ਪੁਲਿਸ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਪੁਲਿਸ ਮੁਲਾਜ਼ਮ ਜਗਮੀਤ ਸਿੰਘ ਵਾਸੀ ਛੱਤੇਆਣਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਉਹ ਪੰਜਾਬ ਪੁਲਿਸ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਡਿਊਟੀ ਕਰਦਾ ਹੈ। ਉਸ ਨੇ ਕਿਹਾ 16 ਫਰਵਰੀ ਨੂੰ ਉਸ ਦੀ ਡਿਊਟੀ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਦੇ ਤਹਿਤ ਪਿੰਡ ਕਿਲੀ ਚਾਹਲ ਵਿਖੇ ਲੱਗੀ ਸੀ ਤੇ ਉਹ ਸਿਪਾਹੀ ਅਮਨਜੀਤ ਜਲੰਧਰ ਦਿਹਾਤੀ ਵਾਸੀ ਸਹਿਬਜਾਦਾ ਫਤਿਹ ਸਿੰਘ ਨਗਰ ਡੱਬਾਲੋਹਾਰ ਰੋਡ ਸ਼ਿਮਲਾਪੁਰੀ ਲੁਧਿਆਣਾ ਅਤੇ ਮਹਿਲਾ ਸਿਪਾਹੀ ਮਨਪ੍ਰੀਤ ਕੌਰ ਜਲੰਧਰ ਦਿਹਾਤੀ ਵਾਸੀ ਪਿੰਡ ਮਕਰੋੜ ਸਾਹਿਬ ਥਾਣਾ ਮੂਨਕ ਜਿਲ੍ਹਾ ਸੰਗਰੂਰ ਨਾਲ ਡਿਊਟੀ ਲਈ ਆਪਣੀ ਅਲਟੋ ਕਾਰ ਪਰ ਸਵਾਰ ਹੋਕੇ ਪਿੰਡ ਕਿਲੀ ਚਾਹਲ ਵਿਖੇ ਆ ਰਿਹਾ ਸੀ। ਉਸ ਨੇ ਕਿਹਾ ਕਿ ਜਦ ਉਸ ਦੀ ਕਾਰ ਦਾਣਾ ਮੰਡੀ ਅਜੀਤਵਾਲ ਦੇ ਗੇਟ ਅੱਗੇ ਪੁਜੀ ਤਾਂ ਇਸ ਦੌਰਾਨ ਪਿਛੋ ਇਕ ਤੇਜ ਰਫਤਾਰ ਬਸ ਦੇ ਚਾਲਕ ਵੱਲੋਂ ਅਪਣੀ ਬਸ ਨੂੰ ਲਾਪ੍ਰਵਾਹੀ ਨਾਲ ਚਲਾਕੇ, ਗਲਤ ਸਾਈਡ ਲਿਆਕੇ ਉਸ ਦੀ ਅਲਟੋ ਕਾਰ ਵਿਚ ਮਾਰੀ, ਜਿਸ ਕਾਰਨ ਉਸ ਦੀ ਅਲਟੋ ਦਾ ਪਿਛੋਂ ਕਾਫੀ ਨੁਕਸਾਨ ਹੋ ਗਿਆ। ਉਸ ਨੇ ਕਿਹਾ ਕਿ ਉਸ ਦੀ ਕਾਰ ਵਿੱਚ ਬਸ ਵੱਜਣ ਤੋਂ ਬਾਅਦ ਦਾਣਾ ਮੰਡੀ ਦੇਕ ਗੇਟ ਦੇ ਅੱਗੇ ਪੁਲਿਸ ਨਾਕੇ ਪਰ ਖੜੇ ਸਹਾਇਕ ਥਾਣੇਦਾਰ ਰਾਜਵਰਿਦੰਰ ਸਿੰਘ ਵਾਸੀ ਦਸ਼ਮੇਸ਼ ਨਗਰ ਮੋਗਾ ਦੇ ਵਿਚ ਵੱਜੀ ਜਿਸ ਕਾਰਨ ਸਹਾਇਕ ਥਾਣੇਦਾਰ ਰਾਜਵਰਿੰਦਰ ਸਿੰਘ ਦੇ ਵੀ ਕਾਫਪ ਸੱਟਾਂ ਲੱਗੀਆਂ ਤੇ ਉਸ ਨਾਲ ਬੈਠੇ ਸਿਪਾਹੀ ਅਮਨਜੀਤ ਸਿੰਘ ਅਤੇ ਮਹਿਲਾ ਸਿਪਾਹੀ ਮਨਪ੍ਰੀਤ ਕੌਰ ਦੇ ਵੀ ਕਾਫੀ ਲੱਗੀਆਂ ਤੇ ਉਸ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਉਸ ਨੇ ਕਿਹਾ ਕਿ ਤਿੰਨੋ ਜ਼ਖ਼ਮੀ ਕਰਮਚਾਰੀਆਂ ਨੂੰ ਇਲਾਜ ਲਈ ਮੈਡੀਸਿਟੀ ਹਸਪਤਾਲ ਵਿਖੇ ਕਰਵਾਇਆ ਗਿਆ। ਪੁਲਿਸ ਨੇ ਜ਼ਖ਼ਮੀ ਪੁਲਿਸ ਮੁਲਾਜ਼ਮ ਜਗਜੀਤ ਸਿੰਘ ਦੇ ਬਿਆਨ ਲੈਕੇ ਬਸ ਚਾਲਕ ਸੋਨੂੰ ਪੁੱਤਰ ਸਾਹਿਬ ਰਾਮ ਵਾਸੀ 22 ਅਗਰਾਵਤਸਰ ਜਿਲ੍ਹਾ ਹਨੂੰਮਾਨਗੜ੍ਹ ਦੇ ਖਿਲਾਫ਼ ਥਾਣਾ ਅਜੀਤਵਾਲ ਵਿਖੇ ਮਾਮਲਾ ਦਰਜ ਕਰ ਲਿਆ ਹੈ।