
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਸਪਾ ਪੰਜਾਬ ਵੱਲੋਂ ਪੰਜਾਬ ਸੰਭਾਲੋ

ਕੁਲਵਿੰਦਰ ਸਿੰਘ ਸਹੋਤਾ ਪੰਜਾਬੀ ਜਾਗਰਣ ਘੱਲ ਕਲਾਂ: ਬਸਪਾ ਪੰਜਾਬ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਤਹਿਤ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ’ਤੇ 5 ਸੰਤਬਰ ਨੂੰ ਦਾਣਾ ਮੰਡੀ ਜ਼ੀਰਾ ਵਿਖੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿਚ ਰਾਜ ਪੱਧਰੀ ਸਮਾਗਮ ਕੀਤਾ ਜਾ ਰਿਹਾ ਹੈ। ਸਮਾਗਮ ਵਿਚ ਕੇਂਦਰੀ ਇੰਚਾਰਜ ਰਾਜ ਸਭਾ ਮੇਂਬਰ ਰਾਮ ਜੀ ਗੋਤਮ, ਕੇਂਦਰੀ ਇੰਚਾਰਜ ਵਿਪਨ ਕੁਮਾਰ, ਪੰਜਾਬ ਇੰਚਾਰਜ ਵਿਧਾਇਕ ਨਛੱਤਰ ਪਾਲ, ਪੰਜਾਬ ਇੰਚਾਰਜ ਕੁਲਦੀਪ ਸਿੰਘ ਸਰਦੂਲਗ੍ਹੜ, ਪੰਜਾਬ ਇੰਚਾਰਜ ਅਜੀਤ ਸਿੰਘ ਭੈਣੀ ਪੁਹੰਚ ਰਹੇ ਹਨ। ਬਸਪਾ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਜਗਤਾਰ ਸਿੰਘ ਚੜਿੱਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਲਵੇ ਦੀ ਧਰਤੀ ’ਤੇ ਰਾਜ ਪੱਧਰੀ ਸਮਾਗਮ ਰਹਿਬਰਾਂ ਦੀ ਸੋਚ ਨੂੰ ਸਮਰਪਿਤ ਹੈ, ਇਸ ਨੂੰ ਸਫ਼ਲ ਕਰਨ ਲਈ ਜੀਅ ਜਾਨ ਲਗਾ ਦਿੱਤੀ ਜਾਵੇਗੀ। ਸਮਾਗਮ ਦੇ ਸਬੰਧ ਵਿਚ ਪੂਰੇ ਜ਼ਿਲ੍ਹੇ ਅੰਦਰ ਮੀਟਿੰਗ ਦਾ ਸਿਲਸਲਾ ਸ਼ੁਰੂ ਹੈ ਅਤੇ ਸੰਗਤਾਂ ਵੱਲੋਂ ਵੀ ਪੂਰਾ ਹੁੰਗਾਰਾ ਮਿਲ ਰਿਹਾ ਹੈ। ਜ਼ਿਲ੍ਹਾ ਮੋਗਾ ਵੱਲੋਂ ਦੇ ਚਾਰੋ ਹਲਕਿਆਂ ਦੀਆਂ ਸੰਗਤਾਂ ਵੱਡੇ ਕਾਫ਼ਲਿਆਂ ਨਾਲ ਸਮਾਗਮ ਵਿਚ ਸ਼ਾਮਲ ਹੋਣਗੀਆਂ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸਹੋਤਾ, ਹਲਕਾ ਇੰਚਾਰਜ ਧਰਮਕੋਟ ਜਗਤਾਰ ਸਿੰਘ ਲੌਂਗੀਵਿੰਡ, ਹਲਕਾ ਧਰਮਕੋਟ ਪ੍ਰਧਾਨ ਪਿਰਥੀ ਸਿੰਘ ਰੋਲੀ, ਹਲਕਾ ਬਾਘਾਪੁਰਾਣਾ ਪ੍ਰਧਾਨ ਬਲਵਿੰਦਰ ਸਿੰਘ ਅਟਵਾਲ, ਬੀਬੀ ਪਰਮਿੰਦਰ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਹਰਨੇਕ ਸਿੰਘ ਬਲਖੰਡੀ ਹਾਜ਼ਰ ਸਨ।