- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਉਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦਿਆਂ

ਬਸਪਾ ਨੇ ਵਿਧਾਨ ਸਭਾ ਚੋਣਾਂ ਸਬੰਧੀ ਰਣਨੀਤੀ ਉਲੀਕੀ
ਕੁਲਵਿੰਦਰ ਸਿੰਘ ਸਹੋਤਾ ਪੰਜਾਬੀ ਜਾਗਰਣ ਮੋਗਾ: ਆਉਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਜਿਲਾ ਪੱਧਰੀ ਮੀਟਿੰਗ ਕੀਤੀ ਇਸ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਚੜਿੱਕ ਵੱਲੋਂ ਕੀਤੀ ਗਈ। ਮੀਟਿੰਗ ਦਾ ਏਜੰਡਾ ਆਉਣ ਵਾਲੀਆਂ ਚੋਣਾਂ ਦੀ ਰਣਨੀਤੀ ਅਤੇ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿਚ ਵਿਸ਼ੇਸ ਤੌਰ ’ਤੇ ਗੁਰਬਖਸ਼ ਸਿੰਘ ਚੌਹਾਨ ਸੂਬਾ ਜਨਰਲ ਸਕੱਤਰ ਅਤੇ ਜ਼ੋਨ ਇੰਚਾਰਜ ਬਠਿੰਡਾ ਸ਼ਾਮਲ ਹੋਏ। ਚੌਹਾਨ ਸਾਬ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ੀਰਾ ਵਿਖੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਸਮਾਗਮ ਵਿਚ ਮੋਗਾ ਜ਼ਿਲ੍ਹੇ ਦੀ ਵੱਡੇ ਪੱਧਰ ’ਤੇ ਸ਼ਮੂਲੀਅਤ ਹੋਣ ’ਤੇ ਸਾਰੇ ਜ਼ਿਲ੍ਹਾ ਬਾਡੀ ਹਲਕਾ ਬਾਡੀ ਵਰਕਾਰਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਵਰਕਰ ਅਹੁਦੇਦਾਰਾਂ ਨੂੰ ਇਕਜੁਟ ਹੋ ਕੇ 2027 ਦੀਆਂ ਤਿਆਰੀਆਂ ਲਈ ਇਕਜੁੱਟ ਹੋ ਜਾਣ ਲਈ ਕਿਹਾ ਤੇ ਪਾਰਟੀ ਸੰਗਠਨ ਨੂੰ ਮਜਬੂਤ ਕਰਨ ਲਈ ਅਹੁਦੇਦਾਰਾਂ ਦੀ ਜਿਮੇਵਾਰੀ ਲਗਾਈ ਗਈ ਤੇ ਸੈਕਟਰ ਪੱਧਰ ’ਤੇ ਮੀਟਿੰਗਾਂ ਕਰਨ ਦਾ ਫੈਸਲਾ ਲਿਆ ਤਾਂ ਜੋ ਬੂਥ ਲੈਵਲ ਤੱਕ ਵਰਕਰਾਂ ਨਾਲ ਤਾਲਮੇਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਹੁਕਮਾਂ ਆਨਸਾਰ 50 ਪ੍ਰਤੀਸ਼ਤ ਨੌਜਵਾਨਾਂ ਨੂੰ ਪਾਰਟੀ ’ਚ ਹਿੱਸੇਦਾਰੀ ਦੇਣੀ ਹੈ ਨੌਜਵਾਨਾਂ ਨੂੰ ਪਾਰਟੀ ਨਾਲ ਜੁੜਨ ਲਈ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਅਪੀਲ ਕੀਤੀ ਤੇ ਨੌਜਵਾਨ ਆਗੂ ਬਲਜੀਤ ਸਿੰਘ ਕੋਟ ਈਸੇ ਖਾਂ ਨੂੰ ਹਲਕਾ ਧਰਮਕੋਟ ਦਾ ਬੀਵੀਐੱਫ਼ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਲਖਵੀਰ ਸਿੰਘ ਬੁੱਧ ਸਿੰਘ ਵਾਲਾ, ਜ਼ਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸਹੋਤਾ, ਜ਼ਿਲ੍ਹਾ ਕੈਸ਼ੀਅਰ ਜਰਨੈਲ ਸਿੰਘ ਕਪੂਰੇ, ਜ਼ਿਲ੍ਹਾ ਲੇਡੀਜ਼ ਵਿੰਗ ਪ੍ਰਧਾਨ ਕੁਲਵਿੰਦਰ ਕੌਰ ਚੀਮਾ, ਸੀਨੀਅਰ ਆਗੂ ਸੁਨੀਤਾ ਰਾਣੀ, ਹਲਕਾ ਇੰਚਾਰਜ ਜਗਤਾਰ ਸਿੰਘ ਲੌਂਗੀਵਿੰਡ, ਹਲਕਾ ਇੰਚਾਰਜ ਕੇਵਲ ਸਿੰਘ ਸੈਦੋਕੇ, ਹਲਕਾ ਪ੍ਰਧਾਨ ਬਲਵਿੰਦਰ ਸਿੰਘ ਬਾਘਾ ਪੁਰਾਣਾ, ਹਲਕਾ ਪ੍ਰਧਾਨ ਭਰਪੂਰ ਸਿੰਘ ਖੋਟੇ, ਸੀਨੀਅਰ ਆਗੂ ਬਿੱਕਰ ਸਿੰਘ ਬੱਧਨੀ ਕਲਾਂ, ਸ਼ਿੰਦਾ ਸਿੰਘ ਜਿਲ੍ਹਾ ਪ੍ਰਧਾਨ ਯੂਥ ਵਿੰਗ, ਬਲਵੰਤ ਸਿੰਘ ਖੋਟੇ, ਨਿਰਮਲ ਸਿੰਘ ਚੜਿੱਕ, ਬਾਬੂ ਸਿੰਘ ਸਹਿਰੀ ਪ੍ਰਧਾਨ, ਭਾਗ ਸਿੰਘ ਮਾਣੂੰਕੇ, ਸ਼ਿੰਗਾਰਾ ਸਿੰਘ, ਸੰਪੂਰਨ ਸਿੰਘ ਪੱਤੋ, ਗੁਰਤੇਜ ਸਿੰਘ ਰਾਹੀਂ, ਅਮਰ ਸਿੰਘ ਰਾਊਕੇ, ਜੋਰਾ ਸਿੰਘ,ਮਨਪ੍ਰੀਤ ਸਿੰਘ ਮਨੀ, ਮੰਗਾ ਸ਼ਰਮਾ, ਬਲਕਾਰ ਘਾਲੀ, ਜੱਜ ਕਲਿਆਣ, ਲਵਪ੍ਰੀਤ ਸਿੰਘ ਕੋਟ ਈਸੇ ਖਾਂ, ਕਮਲ ਕੌਰ, ਸਰਬਨ ਸਿੰਘ ਕਾਲੇਕੇ, ਜਸਵੀਰ ਕੌਰ, ਕੁਲਦੀਪ ਸਿੰਘ, ਚੰਦ ਸਿੰਘ, ਗੁਰਚਰਨ ਸਿੰਘ, ਸਰਬਜੀਤ ਕੌਰ ਅਤੇ ਹੋਰ ਸਾਥੀ ਸ਼ਾਮਲ ਸਨ।