ਬਲੂਮਿੰਗ ਬਡਜ਼ ਸਕੂਲ ਦੇ ਸਾਲਾਨਾ ਨਤੀਜੇ ਐਲਾਨੇ
ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ
Publish Date: Wed, 25 Mar 2026 03:57 PM (IST)
Updated Date: Thu, 26 Mar 2026 03:59 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਅੱਜ ਅਕੈਡਮਿਕ ਸਾਲ 2025-2026 ਦੇ ਸਾਲਾਨਾ ਨਤੀਜਿਆਂ ਦੇ ਪਹਿਲੇ ਫੇਸ ’ਚੋਂ ਕਿੰਡਰਗਾਰਟਨ ਦੀਆਂ ਕਲਾਸਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ। ਜਿਸ ਦੌਰਾਨ ਵਿਦਿਆਰਥੀਆਂ ਦੀ ਸਲਾਨਾ ਰਿਪੋਰਟ ਮਾਪਿਆਂ ਨਾਲ ਸਾਂਝੀ ਕੀਤੀ ਗਈ। ਐਲਾਨੇ ਗਏ ਨਤੀਜਿਆਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਅਲੱਗ-ਅਲੱਗ ਸੈਕਸ਼ਨਾਂ ’ਚੋਂ ਨਰਸਰੀ ਕਲਾਸ ਵਿਚੋਂ ਮਨਰੀਤ ਕੌਰ, ਸਮਰਵੀਰ ਸਿੰਘ, ਗੁਰਸਿਮਰ ਸਿੰਘ ਨੇ ਪਹਿਲਾ ਸਥਾਨ, ਤਕਦੀਰ ਕੌਰ ਤੂਰ, ਮਾਧਵ ਕਪਿਲ ਤੇ ਸਰਗੁਨ ਕੌਰ ਸੰਧੂ ਨੇ ਦੂਸਰਾ ਸਥਾਨ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਮਨਵੀਰ ਕੌਰ ਮੱਲ੍ਹੀ, ਜੈਵਿਨ ਸਿੰਘ ਰਾਏ ਤੇ ਸਹਿਜਪ੍ਰੀਤ ਕੌਰ ਹਨ। ਐੱਲਕੇਜੀ ਕਲਾਸ ਦੇ ਵੱਖ ਸੈਕਸ਼ਨਾਂ ’ਚੋਂ ਜਗਦੀਪ ਸਿੰਘ, ਜੈ ਵੀਰ ਸਿੰਘ, ਸਹਿਜਵੀਰ ਕੌਰ ਤੇ ਮਨਸਹਿਜ ਕੌਰ ਨੇ ਪਹਿਲਾ ਸਥਾਨ, ਅਰਮਾਨ ਸਿੰਘ ਗਿੱਲ, ਗੁਰਰਾਜ ਸਿੰਘ, ਦੀਪਨੂਰ ਸਿੰਘ ਤੇ ਜਪਲੀਨ ਕੌਰ ਨੇ ਦੂਸਰਾ ਸਥਾਨ ਅਤੇ ਜਸਮਨਪ੍ਰੀਤ ਕੌਰ, ਜਪਜੀ ਕੌਰ, ਐਸ਼ਲੀਨ ਕੌਰ ਤੇ ਅੰਬਰਜੋਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਯੂਕੇਜੀ ਕਲਾਸ ’ਚੋਂ ਸਮਰੀਤ ਕੌਰ, ਦੈਵਿਕ ਛਾਬੜਾ, ਗੁਰਨੂਰ ਸਿੰਘ, ਗੁਰਕੀਰਤ ਕੌਰ ਤੇ ਅਵੀਕੀਰਤ ਸਿੰਘ ਨੇ ਪਹਿਲਾ ਸਥਾਨ, ਗੁਰਪਰਤਾਪ ਸਿੰਘ, ਕੀਰਤ ਕੌਰ, ਗੁਰਤਾਜ ਸਿੰਘ, ਗੁਰਸ਼ਰਨ ਸਿੰਘ ਤੇ ਪਰਨੀਤ ਕੌਰ ਨੇ ਦੂਸਰਾ ਸਥਾਨ, ਹਰਜਪਵੀਰ ਕੌਰ, ਮਨਰਾਜ ਸਿੰਘ, ਮਨਰਾਜ ਕੌਰ, ਹਰਕੀਰਤ ਕੌਰ ਤੇ ਇਰਸ਼ੀਨ ਕੌਰ ਤੀਸਰੇ ਸਥਾਨ ਹਾਸਲ ਕੀਤਾ। ਇਸ ਮੌਕੇ ਬੱਚਿਆਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੇ ਯੋਗ ਮਾਰਗਦਰਸ਼ਨ ਦੀ ਸਰਾਹਨਾ ਕੀਤੀ ਗਈ। ਮਾਪਿਆਂ ਨੇ ਵੀ ਆਪਣੇ ਬੱਚਿਆਂ ਦੀ ਪ੍ਰਗਤੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਨਤੀਜਿਆਂ ਦੌਰਾਨ ਵਿਦਿਆਰਥੀਆਂ ਲਈ ਵਿਸ਼ੇਸ਼ ਸੈਲਫੀ ਕੌਰਨਰ ਵੀ ਤਿਆਰ ਕੀਤਾ ਗਿਆ, ਜਿੱਥੇ ਬੱਚਿਆਂ ਨੇ ਆਪਣੇ ਨਤੀਜਿਆਂ ਦੀਆਂ ਯਾਦਗਾਰ ਤਸਵੀਰਾਂ ਖਿੱਚਵਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸਾਂਝੇ ਤੌਰ ’ਤੇ ਸਾਰੇ ਵਿਦਿਆਰਥੀਆਂ ਨੂੰ ਅਗਲੀ ਕਲਾਸ ’ਚ ਤਬਦੀਲ ਹੋਣ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉੱਚੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਟ੍ਰਾਫ਼ੀਆਂ ਅਤੇ ਮੈਰਿਟ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।