ਸਰਕਾਰੀ ਹਾਈ ਸਕੂਲ ਸਾਫੂਵਾਲਾ ਵਿਖੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਸੰਪੰਨ ਰਾਜ ਵਿਦਿਅਕ ਖੋਜ ਅਤੇ ਸਿਖਲਾਈ
Publish Date: Sat, 07 Nov 2026 03:13 PM (IST)
Updated Date: Sat, 07 Nov 2026 03:14 PM (IST)
ਛੇ ਵਿਸ਼ਿਆਂ ਅਧੀਨ ਵਿਦਿਆਰਥੀਆਂ ਨੇ ਦਿਖਾਈ ਆਪਣੀ ਵਿਗਿਆਨਕ ਪ੍ਰਤਿਭਾ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਅਸ਼ੀਸ਼ ਕੁਮਾਰ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਿਆਲ ਸਿੰਘ ਮਠਾੜੂ ਦੀ ਰਹਿਨਮਾਈ ਹੇਠ ਬਲਾਕ ਨੋਡਲ ਅਫ਼ਸਰ ਰਜੇਸ਼ਪਾਲ ਅਰੋੜਾ ਦੀ ਯੋਗ ਅਗਵਾਈ ਹੇਠ ਚਰਨਜੀਤ ਸਿੰਘ ਹੈੱਡਮਾਸਟਰ ਸਰਕਾਰੀ ਹਾਈ ਸਕੂਲ ਸਾਫੂਵਾਲਾ ਦੇ ਸੁਚੱਜੇ ਪ੍ਰਬੰਧਾਂ ਅਧੀਨ ਪਲਵਿੰਦਰ ਸਿੰਘ ਸਰਾਂ ਜ਼ਿਲ੍ਹਾ ਨੋਡਲ ਰਾਸ਼ਟਰੀ ਅਵਿਸ਼ਕਾਰ ਅਭਿਆਨ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਸਾਫੂਵਾਲਾ ਵਿਖੇ ਬਲਾਕ ਮੋਗਾ ਦੋ ਦੀ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਕਰਵਾਈ ਗਈ। ਇਸ ਸਾਲ ਪ੍ਰਦਰਸ਼ਨੀ ਦਾ ਮੁੱਖ ਵਿਸ਼ਾ ਸਾਇੰਸ ਟੈਕਨਾਲੌਜੀ ਐਂਡ ਇਨੋਵੇਸ਼ਨ ਫਾਰ ਏ ਵਿਕਸਿਤ ਭਾਰਤ ਰਿਹਾ। ਇਸ ਵਿਚ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਛੇ ਵੱਖ-ਵੱਖ ਸਭ ਥੀਮਾ ਅਧੀਨ ਆਪਣੇ ਨਵੀਨਤਮ ਵਿਗਿਆਨਕ ਮਾਡਲ ਅਤੇ ਪ੍ਰੋਜੈਕਟ ਪੇਸ਼ ਕੀਤੇ। ਇਨ੍ਹਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਫਾਰ ਬੈਟਰ ਲਾਈਫ, ਗਰੀਨ ਐਨਰਜੀ ਐਂਡ ਇਨਵਾਇਰਮੈਂਟਲ ਕੰਜਰਵੇਸ਼ਨ , ਹੈਲਥ ਹਾਈਜੀਨ ਐਂਡ ਸੈਨੀਟੇਸ਼ਨ , ਇੰਡਿਜਨਸ ਐਗਰੀਕਲਚਰਲ ਪ੍ਰੈਕਟਿਸਸ, ਸਾਇੰਸ ਫੋਰ ਰੂਰਲ ਟਰਾਂਸਫੋਰਮੇਸ਼ਨ ਅਤੇ ਡਿਜਾਸਟਰ ਮੈਨੇਜਮੈਂਟ ਸ਼ਾਮਲ ਸਨ। ਇਸ ਮੌਕੇ ਬਲਾਕ ਨੋਡਲ ਅਫ਼ਸਰ ਰਾਜੇਸ਼ਪਾਲ ਅਰੋੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਵਿਦਿਆਰਥੀਆਂ ਦੇ ਮਾਡਲਾਂ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਵਿਗਿਆਨ ਪ੍ਰਦਰਸ਼ਨੀਆਂ ਵਿਦਿਆਰਥੀਆਂ ਅੰਦਰ ਖੋਜੀ ਬਿਰਤੀ, ਵਿਗਿਆਨਕ ਸੋਚ, ਰਚਨਾਤਮਕਤਾ ਅਤੇ ਸਮੱਸਿਆਵਾਂ ਦੇ ਵਿਹਾਰਕ ਹੱਲ ਲੱਭਣ ਦੀ ਯੋਗਤਾ ਵਿਕਸਿਤ ਕਰਨ ਲਈ ਬਹੁਤ ਮਹੱਤਵਪੂਰਨ ਹਨ। ਪ੍ਰਦਰਸ਼ਨੀ ਦੇ ਮੁਲਾਂਕਣ ਲਈ ਵਿਸ਼ੇਸ਼ ਜੱਜਮੈਂਟ ਟੀਮ ਵਿਚ ਗੁਰਸ਼ਰਨ ਸਿੰਘ, ਸਰਕਾਰੀ ਹਾਈ ਸਕੂਲ ਬਹੋਨਾ, ਨੀਲਮ ਲੈਕਚਰਾਰ ਬਾਇਓਲੌਜੀ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮੋਗਾ, ਪਰਮਜੀਤ ਕੌਰ, ਸਾਇੰਸ ਮਿਸਟ੍ਰੈੱਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜੀਤਵਾਲ ਅਤੇ ਇੰਦਰਜੀਤ ਸਿੰਘ, ਸਾਇੰਸ ਮਾਸਟਰ, ਸਰਕਾਰੀ ਹਾਈ ਸਕੂਲ ਅੰਮੀਵਾਲਾ ਨੇ ਆਪਣੀ ਜ਼ਿੰਮੇਵਾਰੀ ਨਿਭਾਈ। ਜੱਜਮੈਂਟ ਟੀਮ ਵੱਲੋਂ ਵਿਦਿਆਰਥੀਆਂ ਦੇ ਮਾਡਲਾਂ ਦੀ ਨਵੀਨਤਾ, ਵਿਗਿਆਨਕ ਤੱਥਾਂ, ਕਾਰਜਸ਼ੀਲਤਾ ਅਤੇ ਸਮਾਜਿਕ ਉਪਯੋਗਤਾ ਦੇ ਆਧਾਰ ਤੇ ਪਰਖ ਕੀਤੀ ਗਈ। ਇਸ ਪ੍ਰਦਰਸ਼ਨੀ ਵਿੱਚ ਪਹਿਲੇ ਦਿਨ ਕੁੱਲ 52 ਮਾਡਲ ਪ੍ਰਦਰਸ਼ਿਤ ਕੀਤੇ ਗਏ ਅਤੇ ਦੂਜੇ ਦਿਨ ਕੁੱਲ 43 ਮਾਡਲ ਪ੍ਰਦਰਸ਼ਿਤ ਕੀਤੇ ਗਏ। ਥੀਮ ਨੰਬਰ ਪੰਜ ਸਾਇੰਸ ਫਾਰ ਰੂਰਲ ਟਰਾਂਸਫੋਰਮੇਸ਼ਨ ਵਿੱਚ ਸੁਖਬੀਰ ਕੌਰ ਸਰਕਾਰੀ ਹਾਈ ਸਕੂਲ ਡਗਰੂ ਨੇ ਪਹਿਲਾ, ਹਰਮਨਦੀਪ ਕੌਰ ਸਰਕਾਰੀ ਹਾਈ ਸਕੂਲ ਸੱਦਾ ਸਿੰਘ ਵਾਲਾ ਨੇ ਦੂਜਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਡਰੋਲੀ ਭਾਈ ਤੋਂ ਤਨਵੀਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਥੀਮ ਨੰਬਰ ਛੇ ਡਿਜਾਸਟਰ ਮੈਨੇਜਮੈਂਟ ਵਿੱਚ ਹਰਜੀਤ ਸਿੰਘ ਸਰਕਾਰੀ ਹਾਈ ਸਕੂਲ ਡਗਰੂ ਨੇ ਪਹਿਲਾ , ਹਰਮਨ ਸਿੰਘ ਸਰਕਾਰੀ ਮਿਡਲ ਸਕੂਲ ਮੋਠਾਂਵਾਲੀ ਨੇ ਦੂਜਾ ਅਤੇ ਗਿਆਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਡਰੋਲੀ ਭਾਈ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਦਰਸ਼ਨੀ ਦੇ ਦੂਜੇ ਦਿਨ ਨੌਵੀਂ ਤੋਂ ਦਸਵੀਂ ਦੇ ਵਿਦਿਆਰਥੀਆਂ ਨੇ ਆਪਣੇ ਮਾਡਲ ਪ੍ਰਦਰਸ਼ਿਤ ਕੀਤੇ ਥੀਮ ਨੰਬਰ ਚਾਰ ਇੰਡੀਜਨਸ ਐਗਰੀਕਲਚਰ ਪ੍ਰੈਕਟਿਸ ਵਿੱਚ ਜਗਜੀਤ ਸਿੰਘ ਸਰਕਾਰੀ ਹਾਈ ਸਕੂਲ ਡਗਰੂ ਨੇ ਪਹਿਲਾ ,ਜਸ਼ਨਪ੍ਰੀਤ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੋਸਾ ਕੋਟਲਾ ਨੇ ਦੂਜਾ ਅਤੇ ਲਵਪ੍ਰੀਤ ਸਿੰਘ ਸਰਕਾਰੀ ਹਾਈ ਸਕੂਲ ਸਾਫੂਵਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਥੀਮ ਨੰਬਰ ਪੰਜ ਸਾਇੰਸ ਫੋਰ ਰੂਰਲ ਟਰਾਂਸਫਰਮੇਸ਼ਨ ਵਿੱਚ ਸ਼ੋਹਬਪ੍ਰੀਤ ਸਿੰਘ ਸਰਕਾਰੀ ਹਾਈ ਸਕੂਲ ਡਗਰੂ ਨੇ ਪਹਿਲਾ ਸਥਾਨ ,ਪੂਜਾ ਸਰਕਾਰੀ ਹਾਈ ਸਕੂਲ ਸਾਫੂਵਾਲਾ ਨੇ ਦੂਜਾ ਅਤੇ ਹਰਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਘੇਲੇਵਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਥੀਮ ਨੰਬਰ ਛੇ ਡਿਜਾਸਟਰ ਮੈਨੇਜਮੈਂਟ ਵਿੱਚ ਹਰਜੀਤ ਕੌਰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖੋਸਾ ਕੋਟਲਾ ਨੇ ਪਹਿਲਾ, ਸਨਾਵਰ ਸਿੰਘ ਸਰਕਾਰੀ ਹਾਈ ਸਕੂਲ ਬੁੱਕਣ ਵਾਲਾ ਨੇ ਦੂਜਾ ਅਤੇ ਤਾਨੀਆ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਚੰਦ ਪੁਰਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਿਲ੍ਹਾ ਨੋਡਲ ਅਤੇ ਕੋਆਰਡੀਨੇਟਰ ਪਲਵਿੰਦਰ ਸਿੰਘ ਸਰਾਂ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਵਿਦਿਆਰਥੀਆਂ ਨੂੰ ਰੱਟੇ ਦੀ ਬਜਾਏ ਪ੍ਰਯੋਗ, ਖੋਜ ਅਤੇ ਨਵੀਨਤਾ ਰਾਹੀਂ ਸਿੱਖਣ ਦਾ ਮੌਕਾ ਦੇਣ ਦੇ ਨਾਲ-ਨਾਲ ਵਿਕਸਿਤ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਵਿਚ ਨੌਜਵਾਨ ਪੀੜ੍ਹੀ ਦੀ ਭੂਮਿਕਾ ਨੂੰ ਉਜਾਗਰ ਕਰਨ ਵਾਲਾ ਇੱਕ ਸ਼ਲਾਘਾਯੋਗ ਉਪਰਾਲਾ ਸਾਬਤ ਹੋਈ।ਜੇਤੂ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਇਸ ਸਮੁੱਚੇ ਸਮਾਗਮ ਦਾ ਸੁਚੱਜਾ ਪ੍ਰਬੰਧ ਸਕੂਲ ਦੇ ਮੁਖੀ ਚਰਨਜੀਤ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਅਮਨਦੀਪ ਸਿੰਘ ਤੋਂ ਇਲਾਵਾ ਸੁਖਵਿੰਦਰ ਸਿੰਘ, ਨੀਤੂ, ਗੁਰਜੰਟ ਸਿੰਘ, ਰੁਪਿੰਦਰਜੀਤ ਕੌਰ, ਪੂਨਮ ਸਚਦੇਵਾ, ਗੁਰਪ੍ਰੀਤ ਸਿੰਘ, ਰਮਨਦੀਪ ਕੌਰ ਬਰਾੜ, ਹਰਸ਼ ਬਿੰਦਰਾ, ਸੰਤੋਖ ਕੌਰ, ਰਮਨਦੀਪ ਕੌਰ ਅਰੋੜਾ, ਅਮਨਦੀਪ ਅਤੇ ਬਲਬੀਰ ਸਿੰਘ ਸਮੇਤ ਸਮੂਹ ਸਹਿਯੋਗੀ ਅਧਿਆਪਕ ਹਾਜ਼ਰ ਰਹੇ।