ਸਵੀਪ ਗਤੀਵਿਧੀਆਂ ਤਹਿਤ ਬਲਾਕ ਪੱਧਰੀ ਲੇਖ/ਕੁਇਜ਼ ਮੁਕਾਬਲੇ ਮੁੱਖ ਚੋਣ ਅਫ਼ਸਰ ਮੋਗਾ ਅਤੇ ਨੋਡਲ
Publish Date: Wed, 18 Nov 2026 04:17 PM (IST)
Updated Date: Thu, 19 Nov 2026 04:01 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਮੁੱਖ ਚੋਣ ਅਫ਼ਸਰ ਮੋਗਾ ਅਤੇ ਨੋਡਲ ਅਫ਼ਸਰ ਕਮ ਸਹਾਇਕ ਕਮਿਸ਼ਨਰ (ਜ) ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ 071 ਨਿਹਾਲ ਸਿੰਘ ਵਾਲਾ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਕਮ ਐੱਸਡੀਐੱਮ ਗਗਨਦੀਪ ਨਿਹਾਲ ਸਿੰਘ ਵਾਲਾ ਦੀਆਂ ਹਦਾਇਤਾਂ ਅਨੁਸਾਰ ਵੋਟ ਪ੍ਰਤੀਸ਼ਤ ਵਧਾਉਣ ਲਈ ਬਲਾਕ ਸਵੀਪ ਨੋਡਲ ਇੰਚਾਰਜ ਕੁਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਚ ਪ੍ਰਿੰਸੀਪਲ ਜੋਤੀ ਸਕੂਲ ਆਫ਼ ਐਮੀਨੈਂਸ ਨਿਹਾਲ ਸਿੰਘ ਵਾਲਾ ਦੇ ਸਹਿਯੋਗ ਨਾਲ ਸਮੂਹ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੇ ਇਲੈਕਟੋਰਲ ਲਿਟਰੇਸੀ ਕਲੱਬ ਅਧੀਨ ਵੋਟਰ ਜਾਗਰੂਕਤਾ ਲਈ ਬਲਾਕ ਪੱਧਰੀ ਲੇਖ/ ਕੁਇਜ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿਚ ਬਲਾਕ ਦੇ ਸਮੂਹ ਵਿਦਿਆਰਥੀਆਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਗਿਆ। ਲੇਖ ਮੁਕਾਬਲਿਆਂ ਵਿਚ ਪ੍ਰਭਦੀਪ ਕੌਰ ਬਾਬਾ ਜਸਵੰਤ ਸਿੰਘ ਪਬਲਿਕ ਸਸਸ ਸਕੂਲ ਰੌਂਤਾ ਨੇ ਪਹਿਲਾ, ਗੁਰਲੀਨ ਕੌਰ ਸਸਸਸ ਰਾਮਾਂ ਨੇ ਦੂਜਾ, ਸੁਖਮਨਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਨਾਲ ਹੀ ਰਣਦੀਪ ਕੌਰ ਸਹਸ ਖਾਈ, ਪ੍ਰਭਜੋਤ ਕੌਰ ਐਮੀਨੈਂਸ ਸਕੂਲ ਨਿਹਾਲ ਸਿੰਘ ਵਾਲਾ, ਨਵਦੀਪ ਕੌਰ ਸਹਸ ਰਾਮੂੰਵਾਲਾ ਕਲਾਂ, ਕਰਨਵੀਰ ਸਿੰਘ ਸਸਸਸ ਹਿੰਮਤਪੁਰਾ, ਨਵਰੀਤ ਕੌਰ ਬਾਬਾ ਜਸਵੰਤ ਸਿੰਘ ਪਬਲਿਕ ਸਸਸ ਸਕੂਲ ਰੌਂਤਾ, ਸ਼ਾਕਸ਼ੀ ਸਸਸਸ ਅਜੀਤਵਾਲ, ਰਾਜਵੀਰ ਕੌਰ ਸਸਸਸ ਰਣੀਆਂ ਨੇ ਵੀ ਪਹਿਲੇ 10 ਵਿਦਿਆਰਥੀਆਂ ਵਿਚ ਜ਼ਿਲ੍ਹੇ ਪਁਧਰ ਦੇ ਮੁਕਾਬਲੇ ਵਿਚ ਭਾਗ ਲੈਣ ਲਈ ਸਥਾਨ ਬਣਾਇਆ। ਇਸ ਦੇ ਨਾਲ ਹੀ ਕੁਇਜ਼ ਮੁਕਾਬਲੇ ਵਿਚ ਪ੍ਰਨੀਤ ਕੌਰ, ਮਨਪ੍ਰੀਤ ਕੌਰ ਸਸਸਸ ਰਾਮਾਂ ਨੇ ਪਹਿਲਾ, ਗੁਰਦਿੱਤ ਸਿੰਘ, ਕਮਲਜੀਤ ਸਿੰਘ ਸਸਸਸ ਮਾਣੂੰਕੇ ਨੇ ਦੂਜਾ, ਜਸਨੂਰ ਕੌਰ, ਪੂਨਮ ਕੌਰ ਸਸਸਸ ਘੋਲੀਆ ਖੁਰਦ ਨੇ ਤੀਜਾ, ਅਮਨਜੋਤ ਕੌਰ, ਹਰਮਨਪ੍ਰੀਤ ਕੌਰ ਸਸਸਸ ਪੱਤੋ ਹੀਰਾ ਸਿੰਘ, ਰਾਜਦੀਪ ਕੌਰ, ਅਮਨਦੀਪ ਕੌਰ ਸਹਸ ਖਾਈ ਵੀ ਪਹਿਲੇ 10 ਵਿਦਿਆਰਥੀਆਂ ਵਿਚ ਚੋਣ ਕਰਵਾਉਣ ਵਿਚ ਸਫ਼ਲ ਰਹੇ। ਜੱਜਮੈਂਟ ਦੀ ਭੂਮਿਕਾ ਸ੍ਰੀਮਤੀ ਨੀਨਾ ਸਸਸਸ ਘੋਲੀਆ ਖੁਰਦ, ਜਸਵੀਰ ਕੌਰ ਸਸਸਸ ਬੱਧਨੀ ਕਲਾਂ ਲੜਕੀਆਂ, ਰਵਨੀਤ ਕੌਰ ਸਹਸ ਖਾਈ ਨੇ ਨਿਭਾਈ ਤੇ ਯੋਗ ਵਿਦਿਆਰਥੀਆਂ ਦੀ ਜ਼ਿਲ੍ਹੇ ਲਈ ਚੋਣ ਕੀਤੀ। ਸਕੂਲ ਪ੍ਰਿੰਸੀਪਲ ਵੱਲੋਂ ਅਵਲ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਬਲਾਕ ਸਵੀਪ ਨੋਡਲ ਇੰਚਾਰਜ ਕੁਲਵਿੰਦਰ ਸਿੰਘ ਧਾਲੀਵਾਲ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਕਿਹਾ ਕਿ ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਮੁਕਾਬਲਿਆਂ ਵਿਚ ਭਾਗ ਲਿਆ ਤੇ ਜੇਤੂ ਵਿਦਿਆਰਥੀਆ ਨੂੰ ਮੁਬਾਰਕਾਂ ਦਿੰਦਿਆਂ ਆਸ ਕੀਤੀ ਕਿ ਅਗੇ ਜ਼ਿਲ੍ਹੇ ਵਿਚ ਹੋਰ ਵੀ ਮਿਹਨਤ ਨਾਲ ਤਿਆਰੀ ਕਰ ਕੇ ਜਾਵੋਗੇ। ਪ੍ਰੋਗਰਾਮ ਦੇ ਅੰਤ ਵਿਚ ਸਕੂਲ ਪ੍ਰਿੰਸੀਪਲ ਤੇ ਸਮੁੱਚੇ ਸਟਾਫ਼ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਸਕੂਲ ਸਟਾਫ਼ ਤੇ ਵੱਖ ਵੱਖ ਸਕੂਲਾਂ ਦੇ ਨੋਡਲ ਇੰਚਾਰਜ ਹਾਜ਼ਰ ਸਨ।