- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਐੱਲਓ ਯੂਨੀਅਨ ਪੰਜਾਬ ਦੀ ਇਕ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਬੀਐੱਲਓ ਯੂਨੀਅਨ ਪੰਜਾਬ ਦੀ ਇਕ ਹੰਗਾਮੀ ਮੀਟਿੰਗ ਸਟੇਟ ਆਗੂ ਕੁਲਦੀਪ ਸਿੰਘ ਬੱਡੂਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਐੱਸਡੀਐੱਮ ਦਫ਼ਤਰ ਉੱਪ ਮੰਡਲ ਮੈਜਿਸਟ੍ਰੇਟ 076 ਫਿਰੋਜ਼ਪੁਰ ਵੱਲੋਂ ਜਾਰੀ ਕੀਤੇ ਗਏ ਨੋਟਿਸ ਮੈਡਮ ਮੀਨੂ ਲੁਧਿਆਣਾ ਨਾਲ ਕੀਤੀ ਬਦਸਲੂਕੀ, ਜਬਰੀ ਡਿਊਟੀਆਂ ਆਦਿ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਉਨ੍ਹਾਂ ਦੱਸਿਆ ਪਿਛਲੇ ਦਿਨੀਂ ਹਲਕਾ 073 ਫਿਰੋਜ਼ਪੁਰ ਵੱਲੋਂ ਬੀਐੱਲਓਜ਼ ਦੀ ਤਨਖਾਹ/ਮਾਣਭੱਤਾ ਰੋਕਣ ਅਤੇ ਦਫ਼ਤਰ ਦੀ ਪ੍ਰਵਾਨਗੀ ਤੋਂ ਬਿਨਾਂ ਜਾਰੀ ਨਾ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬੀਐੱਲਓ ਰਾਸ਼ਨ ਕਾਰਡ ਕੰਮਾ ਆਦਿ ਲਈ ਜਿਲ੍ਹਾ ਲੁਧਿਆਣਾ, ਜਲੰਧਰ ’ਚ ਜ਼ਬਰੀ ਹੁਕਮ ਜਾਰੀ ਕਰਕੇ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਜਿਸ ਦਾ ਬੀਐੱਲਓਜ਼ ਯੂਨੀਅਨ ਵੱਲੋਂ ਮੁਕੰਮਲ ਬਾਈਕਾਟ ਹੋਵੇਗਾ। ਯੂਨੀਅਨ ਆਗੂਆਂ ਨੇ ਕਿਹਾ ਕਿ ਅਜੇ ਸਾਡਾ ਪਹਿਲਾ ਵਿਸ਼ੇਸ ਗਹਿਰੀ ਸੁਧਾਈ ਦਾ ਕੰਮ ਮੁਕੰਮਲ ਨਹੀਂ ਹੋਈਆਂ ਤੇ ਹੋਰ ਕੰਮਾਂ ਦਾ ਬੋਝ ਪਾਇਆ ਜਾ ਰਿਹਾ ਜੋ ਬਰਦਾਸ਼ਤ ਨਹੀਂ ਹੋਵੇਗਾ, ਅਜਿਹੇ ਫ਼ਰਮਾਨ ਨੂੰ ਬੀ.ਐਲ.ਓਜ਼ ਦੀ ਮਾਨਸਿਕ ਪਰੇਸ਼ਾਨੀ ਸਮੇਤ ਸਿੱਧੀ ਤੋਹੀਨ ਅਤੇ ਉਹਨਾਂ ਦੇ ਮਾਣ-ਸਨਮਾਨ ਨੂੰ ਡੂੰਘੀ ਸੱਟ ਮਾਰਨ ਵਾਲਾ ਦੱਸਿਆ ਹੈ।ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਬੀਐੱਲਓਜ਼ ਬੂਥ ਲੈਵਲ ਅਫ਼ਸਰ ਆਪਣੀ ਅਸਲ ਡਿਊਟੀ ਦੇ ਨਾਲ-ਨਾਲ ਚੋਣ ਕਮਿਸ਼ਨ ਦੇ ਕੰਮਾਂ ਨੂੰ ਬਿੰਨ੍ਹਾਂ ਕਿਸੇ ਲਾਲਚ ਅਤੇ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ ਪਰ ਸਾਡੇ ਮਹਿਲਾ ਸਾਥੀ ਮੈਡਮ ਮੀਨੂ ਲੁਧਿਆਣਾ ਨਾਲ ਬਦਸਲੂਕੀ ਕਰਨ ਵਾਲੇ ਅਪਰਾਧੀ ਵਿਰੁੱਧ ਸਖਤ ਕਾਰਵਾਈ ਸਮੇਤ ਆਪਣੇ ਬੀਐੱਲਓਜ ਦੀਆਂ ਤਨਖਾਹਾਂ ਤੁਰੰਤ ਜਾਰੀ ਕਰਵਾਓਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਅਜਿਹੇ ਨਾਦਰਸ਼ਾਹੀ ਫ਼ੁਰਮਾਨ ਲੋਕਤੰਤਰ ਦੀ ਬੁਨਿਆਦ ਵਜੋਂ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਮਨੋਬਲ ਡੇਗਣ ਵਾਲਾ ਹਨ, ਜਿੰਨਾਂ ਵਿਰੁੱਧ ਸਾਰੇ 25000 ਸਾਥੀ ਇਕ ਮੱਤ ਹਨ। ਯੂਨੀਅਨ ਨੇ ਪ੍ਰਸ਼ਾਸਨ ਨੂੰ ਸਖ਼ਤ ਲਹਿਜੇ ਵਿਚ ਚੇਤਾਵਨੀ ਦਿੱਤੀ ਕਿ ਜੇਕਰ ਜਾਰੀ ਨੋਟਿਸਾ ਤੇ ਹੁਕਮਾਂ ਨੂੰ ਤੁਰੰਤ ਪ੍ਰਭਾਵ ਤੋਂ ਵਾਪਸ ਨਾ ਲਿਆ ਗਿਆ ਤਾਂ ਸਮੂਹ ਬੀਐੱਲਓਜ਼ ਪੰਜਾਬ ਕਈ ਸ਼ਖਤ ਫੈਸਲੇ ਲੈਣ ਲਈ ਮਜਬੂਰ ਹੋਣਗੇ ਜਿਸ ਦੀ ਸਾਰੀ ਜਿੰਮੇਵਾਰੀ ਸਬੰਧਤ ਪ੍ਰਸ਼ਾਸਨ ਦੀ ਹੋਵੇਗੀ। ਯੂਨੀਅਨ ਆਪਣੇ ਹੱਕਾਂ ਅਤੇ ਸਨਮਾਨ ਦੀ ਲੜਾਈ ਲਈ ਹਰ ਪੱਧਰ