- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਵ ਸ਼ਾਂਤੀ ਤੇ ਪ੍ਰਤੀਕ ਸ਼ੇਖ ਬਾਬਾ ਫਰੀਦ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਮਾਨਵ ਸ਼ਾਂਤੀ ਤੇ ਪ੍ਰਤੀਕ ਸ਼ੇਖ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਫ਼ਰੀਦਕੋਟ ਦੀ ਚਰਨਛੋਹ ਪ੍ਰਾਪਤ ਧਰਤੀ ’ਤੇ ਚੱਲ ਰਿਹਾ ਹੈ ਜਿਸ ਵਿਚ ਹਰ ਸਾਲ ਲੱਖਾਂ ਦੀ ਤਾਦਾਦ ਵਿਚ ਲੋਕ ਆਗਮਨ ਪੁਰਬ ’ਤੇ ਉਨ੍ਹਾਂ ਨੂੰ ਸੱਜਦਾ ਕਰਦੇ ਹਨ। ਮੋਗਾ ਤੋਂ ਭਾਜਪਾ ਦੇ ਜਨਰਲ ਸਕੱਤਰ ਸਾਬਕਾ ਐੱਸਪੀ ਮੁਖਤਿਆਰ ਸਿੰਘ ਸੰਧੂ ਵੀ ਆਪਣੀ ਟੀਮ ਨਾਲ ਬਾਬਾ ਫਰੀਦ ਜੀ ਦੀ ਚਰਨਛੋਹ ਪ੍ਰਾਪਤ ਜਗ੍ਹਾ ’ਤੇ ਫ਼ਰੀਦਕੋਟ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਨੂੰ ਮੁੱਖ ਸੇਵਾਦਾਰ ਐਡਵੋਕੇਟ ਜਤਿੰਦਰ ਮੜੀਆ ਅਤੇ ਸਕੱਤਰ ਅਨਿਲ ਕਟਾਰੀਆ ਹੋਰਾਂ ਨੇ ਬਾਬਾ ਫਰੀਦ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ। ਇਸ ਮੌਕੇ ਮੁਖਤਿਆਰ ਸਿੰਘ ਸੰਧੂ ਨੇ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਫਰੀਦ ਜੀ ਸਮੁੱਚੀ ਮਾਨਵਤਾ ਦੇ ਕਲਿਆਣ ਵਾਲੇ ਰੁਹਾਨੀ ਸੰਤ, ਦਰਵੇਸ਼ ਅਤੇ ਰਹਿਬਰ ਸਨ, ਜਿੰਨ੍ਹਾਂ ਦੀ ਗੁਰਬਾਣੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਦਾ ਸੁਭਾਗ ਪ੍ਰਾਪਤ ਹੈ ਅਤੇ ਉਨ੍ਹਾਂ ਦੇ ਰੁਹਾਨੀਅਤ ਭਰੇ ਸਲੋਕ ਪੂਰੇ ਭਾਰਤ ਵਰਸ਼ ਲਈ ਇੱਕ ਚਾਨਣ ਮੁਨਾਰੇ ਹਨ ਅਤੇ ਅੱਜ ਦੇ ਮੌਜੂਦਾ ਦੌਰ ਵਿਚ ਸਾਨੂੰ ਬਾਬਾ ਸੇਖ ਫਰੀਦ ਜੀ ਦੇ ਜੀਵਨ ਫਲਸਫ਼ੇ ’ਤੇ ਉਪਦੇਸ਼ਾਂ ਨੂੰ ਮੰਨਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਨਤਮਸਤਕ ਹੋਣ ਲਈ ਵਿਸ਼ੇਸ ਤੌਰ ’ਤੇ ਆਏ ਹਨ ਅਤੇ ਉਹ ਆਪਣੇ ਆਪ ਨੂੰ ਸੁਭਾਗਾ ਮਹਿਸੂਸ ਕਰਦੇ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਣਾਮ ਸਿੰਘ ਮੌੜ, ਗੁਰਤੇਜ ਸਿੰਘ ਸਰਪੰਚ ਢੁੱਡੀ, ਡਾਕਟਰ ਜਤਿੰਦਰ ਕੁਮਾਰ ਅਤੇ ਚਾਵਲਾ ਜੀ, ਸਰਪੰਚ ਗੁਰਤੇਜ ਸਿੰਘ ਬਰਾੜ, ਐਡਵੋਕੇਟ ਤਰੁਣਜੀਤ ਸਿੰਘ, ਮਾਸਟਰ ਜਤਿੰਦਰ ਸਿੰਘ ਵੀ ਵਿਸ਼ੇਸ ਤੌਰ ’ਤੇ ਹਾਜ਼ਰ ਸਨ।