- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਤੀਹ ਵਰ੍ਹਿਆਂ ਤੋਂ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਛੋਟੇ ਜਿਹੇ ਪਿੰਡ ਬੀੜ ਬੱਧਨੀ ਦੀ ਮੰਗ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿਚ ਉਠਾਇਆ ਹੈ।

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਪਿਛਲੇ ਤੀਹ ਵਰ੍ਹਿਆਂ ਤੋਂ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਛੋਟੇ ਜਿਹੇ ਪਿੰਡ ਬੀੜ ਬੱਧਨੀ ਦੀ ਮੰਗ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿਚ ਉਠਾਇਆ ਹੈ। ਇਸ ਪਿੰਡ ਦੀ ਤਰਾਸਦੀ ਇਹ ਰਹੀ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਇਸ ਪਿੰਡ ਵੱਲ ਕੋਈ ਬਹੁਤੀ ਤਵੱਜੋਂ ਨਹੀਂ ਦਿੱਤੀ। ਭਾਵੇਂ ਕਿ ਇਹ ਪਿੰਡ ਮੋਗਾ ਬਰਨਾਲਾ ਨੈਸ਼ਨਲ ਹਾਈਵੇ ’ਤੇ ਸਥਿਤ ਹੈ, ਪਰ ਇਸ ਪਿੰਡ ਦੀ ਖੁਦਕਿਸਮਤੀ ਇਹ ਰਹੀ ਹੈ ਕਿ ਇਹ ਪਿੰਡ ਕਈ ਸਹੂਲਤਾਂ ਤੋਂ ਸੱਖਣਾ ਹੈ। ਇੱਥੋਂ ਤੱਕ ਕਿ ਇਸ ਪਿੰਡ ਵਿਚ ਕੋਈ ਬੱਸ ਨਹੀਂ ਰੁਕ ਰਹੀ, ਜੋ ਪਿੰਡ ਵਾਸੀਆਂ ਦੀ ਮੁੱਢਲੀ ਲੋੜ ਹੈ। ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਮੌਨਸੂਨ ਸੈਸ਼ਨ ਦੌਰਾਨ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਹਲਕੇ ਦੇ ਛੋਟੇ ਜਹੇ ਪਿੰਡ ਬੀੜ ਬੱਧਨੀ ਦੀ ਤਰਾਸਦੀ ਸੰਬਧੀ ਮਸਲਾ ਉਠਾਇਆ ਹੈ, ਉਨ੍ਹਾਂ ਕਿ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਪਿੰਡ ਵਿਚ ਕਿਸੇ ਸਮੇਂ ਕੋਈ ਵੀ ਬੱਸ ਨਹੀਂ ਰੁਕਦੀ। ਵਿਧਾਇਕ ਬਿਲਾਸਪੁਰ ਨੇ ਦੱਸਿਆ ਕਿ ਇਹ ਪਿੰਡ ਭਾਵੇਂ ਮੋਗਾ ਬਰਨਾਲਾ ਨੈਸ਼ਨਲ ਹਾਈਵੇ ਤੇ ਹੈ ਪਰ ਇੱਥੋ ਬੱਸ ਦਾ ਨਾ ਰੁਕਣਾ ਵੀ ਇਕ ਸਵਾਲ ਦੀ ਤਰ੍ਹਾਂ ਸੀ, ਉਨ੍ਹਾਂ ਕਿਹਾ ਬੀੜ ਬੱਧਨੀ ਪਿੰਡ ਵਿਚ ਬੱਸਾਂ ਰੁਕਣਾ ਯਕੀਨੀ ਬਣਾਇਆ ਜਾਵੇ ਅਤੇ ਜੋ ਟਾਇਮ ਟੇਬਲ ਟਿਕਟ ਹੁੰਦੀ ਹੈ ਉਸ ਤੇ ਵੀ ਪਿੰਡ ਦਾ ਨਾਮ ਅੰਕਿਤ ਕੀਤਾ ਜਾਵੇ।
ਹਲਕੇ ਦੇ ਲੋਕਾਂ ਦੀ ਹਮੇਸ਼ਾ ਬਣਦਾ ਰਹਾਂਗਾ ਆਵਾਜ਼ : ਬਿਲਾਸਪੁਰ
ਆਮ ਆਦਮੀ ਪਾਰਟੀ ਦੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਕਿਹਾ ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇਦਾ ਹਾਂ, ਮੈਂ ਹਰ ਵਕਤ ਲੋਕਾਂ ਦੀ ਅਵਾਜ਼ ਬਣਦਾ ਰਹਾਂਗਾ। ਉਨ੍ਹਾਂ ਨੂੰ ਪਿੰਡ ਬੀੜ ਬੱਧਨੀ ਵਿਖੇ ਬੱਸ ਦਾ ਨਾ ਰੁਕਣ ਸਬੰਧੀ ਵਿਧਾਨ ਸਭਾ ਵਿਚ ਉਠਾਏ ਸਵਾਲ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪਿੰਡ ਨੈਸ਼ਨਲ ਹਾਈਵੇ ਤੇ ਹੋਣ ਕਾਰਨ ਇੱਥੇ ਪਿਛਲੇ ਲੰਬੇ ਸਮੇਂ ਤੋਂ ਬੱਸਾਂ ਨਹੀਂ ਰੁਕ ਰਹੀਆਂ ਸਨ। ਹੁਣ ਪੰਜਾਬ ਸਰਕਾਰ ਇਸ ਮਸਲੇ ਦਾ ਹੱਲ ਕਰੇਗੀ, ਇਸ ਨਾਲ ਜਿੱਥੇ ਲੋਕਾਂ ਨੂੰ ਮੁੱਖ ਸਹੂਲਤ ਮਿਲੇਗੀ ਊੱਥੇ ਹੀ ਪਿੰਡ ਦੇ ਵਿਦਿਆਰਥੀਆਂ ਨੂੰ ਲਾਭ ਮਿਲੇਗਾ ਅਤੇ ਉਹ ਆਪਣੀ ਪੜ੍ਹਾਈ ਲਈ ਖੱਚਲ ਨਹੀਂ ਹੋਣਗੇ।
ਪਿੰਡ ਵਾਸੀਆਂ ਤੇ ਸਰਪੰਚ ਨੇ ਕੀਤਾ ਵਿਧਾਇਕ ਦਾ ਧੰਨਵਾਦ
ਬੀੜ ਬੱਧਨੀ ਦੇ ਸਰਪੰਚ ਅਜੈਬ ਸਿੰਘ ਅਤੇ ਪਿੰਡ ਵਾਸੀਆਂ ਨੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਧੰਨਵਾਦ ਕਰਦਿਆਂ ਕਿਹਾ ਸਾਡੇ ਵੱਲੋਂ ਕੀਤੀ ਗਈ ਅਪੀਲ ਨੂੰ ਵਿਧਾਇਕ ਬਿਲਾਸਪੁਰ ਨੇ ਵਿਧਾਨ ਸਭਾ ਵਿਚ ਉਠਾਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਸਾਡੀ ਇਸ ਮੰਗ ਨੂੰ ਜਲਦ ਪੂਰਾ ਕਰੇਗੀ, ਜਿਸ ਨਾਲ ਪਿੰਡ ਵਾਸੀਆਂ ਅਤੇ ਖਾਸ ਕਰਕੇ ਵਿਦਿਆਰਥੀ ਵਰਗ ਨੂੰ ਇਸ ਦਾ ਲਾਭ ਹੋਵੇਗਾ।