
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੋਗਾ ਸਥਿਤ ਦੁੱਨੇਕੇ ਨਹਿਰ ਤੇ ਉਸ ਵਕਤ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਮੋਗਾ ਵਿਖੇ ਝੁੱਗੀ ਝੌਂਪੜੀ ਵਾਲਿਆਂ ਵੱਲੋਂ ਧਰਤੀ ਦੇ ਅੱਠ ਫੁੱਟ ਹੇਠਾਂ ਰੱਖੇ ਗਏ ਗਊਵੰਸ਼ ਨੂੰ ਛੁਡਾਉਣ ਗਏ ਨਿਹੰਗ ਸਿੰਘਾਂ ਅਤੇ ਸ਼ਿਵ ਸੇਨਾ ਆਗੂਆਂ ਤੇ ਝੁੱਗੀ ਵਾਲਿਆਂ ਨੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ।

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਮੋਗਾ ਸਥਿਤ ਦੁੱਨੇਕੇ ਨਹਿਰ ਤੇ ਉਸ ਵਕਤ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਮੋਗਾ ਵਿਖੇ ਝੁੱਗੀ ਝੌਂਪੜੀ ਵਾਲਿਆਂ ਵੱਲੋਂ ਧਰਤੀ ਦੇ ਅੱਠ ਫੁੱਟ ਹੇਠਾਂ ਰੱਖੇ ਗਏ ਗਊਵੰਸ਼ ਨੂੰ ਛੁਡਾਉਣ ਗਏ ਨਿਹੰਗ ਸਿੰਘਾਂ ਅਤੇ ਸ਼ਿਵ ਸੇਨਾ ਆਗੂਆਂ ਤੇ ਝੁੱਗੀ ਵਾਲਿਆਂ ਨੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਨਿਹੰਗ ਸਿੰਘ ਜਥੇਬੰਦੀ ਦੇ ਆਗੂ ਕਰਮਜੀਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ ਹੈ। ਘਟਨਾ ਸਥਾਨ ਤੇ ਪੁਲਿਸ ਪ੍ਰਸਾਸ਼ਨ ਪਹੁੰਚ ਗਿਆ ਹੈ।
ਇਥੇ ਜ਼ਿਕਰਯੋਗ ਹੈ ਕਿ ਸ਼ਹਿਰ ਦੀ ਅਨਾਜ਼ ਮੰਡੀ ਅਤੇ ਦੁੱਨੇਕੇ ਨਹਿਰ ਤੇ ਨਜਾਇਜ਼ ਤੌਰ ਤੇ ਝੁੱਗੀ ਝੌਂਪੜੀ ਵਾਲਿਆਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਰਹਿਣ ਵਸੇਰਾ ਕੀਤਾ ਗਿਆ ਹੈ। ਇਸ ਮਸਲੇ ਨੂੰ ਕਈ ਦਿਨਾਂ ਤੋਂ ਸ਼ਹਿਰ ਵਿਚ ਸਿਵਲ ਸੇਵਾ ਸੁਸਾਇਟੀ ਅਤੇ ਆਮ ਲੋਕਾਂ ਵੱਲੋਂ ਮਿਲ ਕੇ ਨਜਾਇਜ਼ ਕਬਜ਼ੇ ਨੂੰ ਹਟਾਉਣ ਲਈ ਪਿਛਲੇ ਦਿਨੀ ਡੀਸੀ ਮੋਗਾ, ਚੇਅਰਮੈਨ ਮਾਰਕੀਟ ਕਮੇਟੀ ਮੋਗਾ ਅਤੇ ਜੁਆਇੰਟ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਬੁੱਧਵਾਰ ਦੀ ਦੇਰ ਸਾਮ ਸਿਵ ਸੈਨਾ ਆਗੂ ਗਗਨ ਨਹੌਰੀਆ ਅਤੇ ਕੁਝ ਨਿਹੰਗ ਸਿੰਘ ਜਥੇਬੰਦੀ ਦੇ ਆਗੂਆਂ ਨੂੰ ਭਿਣਕ ਪੈ ਗਈ ਕਿ ਝੁੱਗੀ ਝੌਂਪੜੀ ਵਾਲਿਆਂ ਵੱਲੋਂ ਇਕ ਘਰ ਵਿਚ ਧਰਤੀ ਹੇਠ ਗਊਵੰਸ਼ ਨੱਪਿਆ ਹੋਇਆ ਹੈ, ਜਿਉਂ ਹੀ ਸਿਵ ਸੈਨਾ ਆਗੂ ਅਤੇ ਨਿਹੰਗ ਸਿੰਘ ਜਥੇਬੰਦੀ ਦੇ ਆਗੂ ਉਕਤ ਸਥਾਨ ਤੇ ਪੁਲਿਸ ਦੇ ਕੁਝ ਮੁਲਾਜ਼ਮ ਲੈ ਕੇ ਪਹੁੰਚੇ ਤਾਂ ਝੁੱਗੀ ਝੌਂਪੜੀ ਵਾਲਿਆਂ ਵੱਲੋਂ ਉਨ੍ਹਾਂ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਪਤਾ ਲੱਗਾ ਹੈ ਕਿ ਇਸ ਹਮਲੇ ਵਿਚ ਨਿਹੰਗ ਸਿੰਘ ਬਾਬਾ ਕਰਮਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਉਨ੍ਹਾਂ ਦੇ ਸਿਰ ਤੇ ਸੱਟ ਲੱਗੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਹਮਲੇ ਵਿਚ ਸਿਵ ਸੈਨਾ ਆਗੂ ਗਗਨ ਨਹੌਰੀਆ ਦੇ ਵੀ ਸੱਟ ਲੱਗਣ ਦੀ ਖ਼ਬਰ ਹੈ।
ਜ਼ਖਮੀਆਂ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਇਲਾਜ ਲਈ ਲੈਜਾਇਆ ਗਿਆ ਹੈ। ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਹੈ। ਇਸ ਘਟਨਾ ਤੋਂ ਬਾਅਦ ਹਮਲਾ ਕਾਰੀ ਲੋਕ ਮੌਕੇ ਤੋਂ ਫ਼ਰਾਰ ਹੋ ਗਏ ਦੱਸੇ ਜਾ ਰਹੇ ਹਨ।