- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਨਮੋਲ ਵੈੱਲਫੇਅਰ ਕਲੱਬ ਵੱਲੋਂ

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮੋਗਾ: ਅਨਮੋਲ ਵੈੱਲਫੇਅਰ ਕਲੱਬ ਵੱਲੋਂ ਪੁਰਾਣੀ ਦਾਣਾ ਮੰਡੀ ਵਿਖੇ 11 ਤੋਂ 20 ਅਕਤੂਬਰ ਤੱਕ ਨਵਰਾਤਰਿਆਂ ਦੇ ਉਪਲਕਸ਼ ਵਿਚ ਕਰਵਾਏ ਜਾ ਰਹੇ ਮੇਲੇ ਮਈਆ ਦੇ ਸਮਾਗਮ ਦੇ ਪਹਿਲੇ ਦਿਨ ਅੰਮ੍ਰਿਤਸਰ ਤੋਂ ਪਹੁੰਚੇ ਭਜਨ ਗਾਇਕ ਐਡਵੋਕੇਟ ਸਾਹਿਲ ਮਹਾਜਨ ਨੇ ਦੇਰ ਰਾਤ ਤੱਕ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਕੇ ਅਜਿਹਾ ਭਗਤੀ ਰਸ ਬਿਖੇਰਿਆ ਕਿ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਸ਼ਰਧਾਲੂ ਮਾਤਾ ਦੀਆਂ ਭੇਟਾਂ ’ਤੇ ਝੂਮਦੇ ਰਹੇ। ਇਸ ਦੌਰਾਨ ਲੰਮੀਆਂ-ਲੰਮੀਆਂ ਕਤਾਰਾਂ ਵਿਚ ਲੱਗ ਕੇ ਸ਼ਰਧਾਲੂਆਂ ਨੇ 26 ਸ਼ਕਤੀਪੀਠ ਧਾਮਾਂ ਤੋਂ ਲਿਆਂਦੀਆਂ ਪਾਵਨ ਜੋਤਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫ਼ਲ ਕੀਤਾ। ਸ਼ਰਧਾਲੂਆਂ ਨੇ ਮਾਂ ਚਿੰਤਪੂਰਨੀ ਧਾਮ, ਜਵਾਲਾ ਜੀ ਧਾਮ, ਮਾਤਾ ਵੈਸ਼ਨੋ ਦੇਵੀ, ਮਾਤਾ ਤ੍ਰਿਪੁਰਮਾਲਿਨੀ ਦੇਵੀ, ਮਾਂ ਬਗਲਾਮੁਖੀ ਦੇਵੀ, ਮਾਂ ਕਾਂਗੜਾ ਦੇਵੀ, ਮਾਂ ਚਾਮੁੰਡਾ ਦੇਵੀ, ਮਾਂ ਕੁਸ਼ਲ ਪਥਰੀ ਦੇਵੀ, ਮਾਂ ਮਨਸਾ ਦੇਵੀ, ਮਾਂ ਕਾਲੀ ਦੇਵੀ, ਮਾਂ ਭਦਰਕਾਲੀ ਦੇਵੀ, ਮਾਂ ਨੈਣਾ ਦੇਵੀ, ਮਾਂ ਚੰਡੀ ਦੇਵੀ, ਮਾਂ ਕਾਲਕਾ ਦੇਵੀ, ਮਾਂ ਸਰਕੰਡਾ ਦੇਵੀ, ਮਾਂ ਕਰਨੀ ਦੇਵੀ, ਮਾਂ ਬੇਰੀ ਦੇਵੀ, ਮਾਂ ਝੰਡੇਵਾਲੀ ਦੇਵੀ, ਮਾਂ ਕਾਤਿਆਇਨੀ ਦੇਵੀ, ਮਾਂ ਹਿੰਗਲਾਜ ਦੇਵੀ, ਮਾਂ ਸ਼ਾਕੰਭਰੀ ਦੇਵੀ, ਮਾਂ ਸ਼ੀਤਲਾ ਦੇਵੀ, ਮਾਂ ਮਹਾਮਾਇਆ ਦੇਵੀ, ਬਾਬਾ ਭੈਰੋਨਾਥ, ਸ੍ਰੀ ਸਾਲਾਸਰ ਧਾਮ ਅਤੇ ਨੇਪਾਲ ਸਥਿਤ ਮਾਂ ਗਜੇਸ਼ਵਰੀ ਦੇਵੀ ਦੀਆਂ ਪਾਵਨ ਜੋਤਾਂ ਦੇ ਦਰਸ਼ਨ ਕੀਤੇ। ਇਸ ਮੌਕੇ ਸ਼ਰਧਾਲੂਆਂ ਨੂੰ ਅਤੁੱਟ ਪ੍ਰਸ਼ਾਦ ਵਰਤਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪੰਡਤ ਸਤਿਆਵਾਨ ਸ਼ਰਮਾ ਅਤੇ ਪੰਡਤ ਰਾਹੁਲ ਕੁਮਾਰ ਗੌੜ ਦੀ ਅਗਵਾਈ ਹੇਠ ਪੂਜਾ-ਅਰਚਨਾ ਨਾਲ ਹੋਈ। ਪੂਜਾ ਦੀ ਰਸਮ ਸਮਾਜ ਸੇਵੀ ਸੋਨੂੰ ਦੂਆ ਅਤੇ ਨਿਸ਼ਾ ਦੂਆ ਨੇ ਆਪਣੇ ਪਰਿਵਾਰ ਸਮੇਤ ਅਦਾ ਕਰਵਾਈ। ਇਸ ਮੌਕੇ ਭਜਨ ਗਾਇਕ ਸਾਹਿਲ ਮਹਾਜਨ ਨੇ ਭੇਟਾਂ ਦਾ ਗਾਇਨ ਕਰਕੇ ਸ਼ਰਧਾਲੂਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਦੱਸਿਆ ਕਿ 20 ਅਕਤੂਬਰ ਤੱਕ ਚੱਲਣ ਵਾਲੇ ‘ਮੇਲੇ ਮਈਆ ਦੇ’ ਸਮਾਗਮ ਦੌਰਾਨ ਹਰ ਰੋਜ਼ ਸ਼ਾਮ 7:30 ਵਜੇ ਤੋਂ ਰਾਤ 11 ਵਜੇ ਤੱਕ ਮਾਤਾ ਦੀ ਚੌਂਕੀ ਹੋਵੇਗੀ, ਜਿਸ ਵਿਚ ਵੱਖ-ਵੱਖ ਭਜਨ ਗਾਇਕ ਮਾਂ ਦੁਰਗਾ ਦੀ ਮਹਿਮਾ ਦਾ ਗੁਣਗਾਨ ਕਰਨਗੇ। ਚੌਂਕੀ ਉਪਰੰਤ ਸ਼ਰਧਾਲੂਆਂ ਲਈ ਵਰਤ ਵਾਲੇ ਪ੍ਰਸ਼ਾਦ ਦਾ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 26 ਸ਼ਕਤੀਪੀਠ ਧਾਮਾਂ ਤੋਂ ਲਿਆਂਦੀਆਂ ਪਾਵਨ ਜੋਤਾਂ ਸਮਾਗਮ ਵਾਲੀ ਥਾਂ ’ਤੇ ਸੁਸ਼ੋਭਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੇ ਦਰਸ਼ਨ ਸ਼ਰਧਾਲੂ ਕਿਸੇ ਵੀ ਸਮੇਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਹਰ ਰੋਜ਼ ਲੱਕੀ ਡਰਾਅ ਕੱਢਿਆ ਜਾਵੇਗਾ ਅਤੇ ਜੇਤੂਆਂ ਨੂੰ ਮਾਤਾ ਵੈਸ਼ਨੋ ਦੇਵੀ ਧਾਮ ਦੇ ਦਰਸ਼ਨਾਂ ਲਈ ਵੰਦੇ ਭਾਰਤ ਰੇਲਗੱਡੀ ਦੀਆਂ ਆਉਣ-ਜਾਣ ਦੀਆਂ ਮੁਫ਼ਤ ਟਿਕਟਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਸਰਪ੍ਰਸਤ ਹਰੀ ਚੰਦ ਸਿੰਗਲਾ, ਚੇਅਰਮੈਨ ਸੁਰਿੰਦਰ ਤਾਇਲ, ਉੱਪ ਚੇਅਰਮੈਨ ਹਰਪ੍ਰੀਤ ਸਿੰਘ, ਉਪ ਪ੍ਰਧਾਨ ਗੌਰਵ ਜਿੰਦਲ, ਸਕੱਤਰ ਵਿਵੇਕ ਮਜੀਠੀਆ, ਸਹਿ ਸਕੱਤਰ ਰਾਜੇਸ਼ ਧੀਮਾਨ ਕਾਕੂ, ਕੈਸ਼ੀਅਰ ਐਡਵੋਕੇਟ ਪ੍ਰਵੀਨ ਸਚਦੇਵਾ, ਪ੍ਰੋਜੈਕਟ ਚੇਅਰਮੈਨ ਵਿਸ਼ਾਲ ਢੀਂਗਰਾ, ਪ੍ਰੋਜੈਕਟ ਚੇਅਰਮੈਨ ਪ੍ਰਲਾਦ ਕਾਲੜਾ, ਸਲਾਹਕਾਰ ਗਗਨਦੀਪ ਮਿੱਤਲ, ਸਹਿ ਸਲਾਹਕਾਰ ਅਮਨ ਮਹਿੰਦੀ, ਪ੍ਰੈੱਸ ਸਕੱਤਰ ਕਪਿਲ ਕਪੂਰ, ਪ੍ਰਚਾਰ ਸਕੱਤਰ ਪ੍ਰਿੰਸ ਗਾਬਾ, ਸਹਿ ਪ੍ਰਚਾਰ ਸਕੱਤਰ ਰਾਹੁਲ ਗਰੋਵਰ, ਸੋਸ਼ਲ ਮੀਡੀਆ ਇੰਚਾਰਜ ਸਨੀ ਕਪੂਰ, ਸੋਸ਼ਲ ਮੀਡੀਆ ਇੰਚਾਰਜ ਅਕਸ਼ੈ ਗੁਲਾਟੀ, ਸੇਵਾ ਇੰਚਾਰਜ ਚਮਨ ਲਾਲ ਮਿੱਤਲ, ਰਮਿਕਾਂਤ ਜੈਨ, ਅਜੈ ਕਥੂਰੀਆ, ਅਮਨ ਕਾਲੜਾ, ਸੁਸ਼ਾਂਤ ਮਜੀਠੀਆ, ਧੀਰਜ ਸੂਦ, ਜਗਚਨਨ ਸਿੰਘ ਜੱਗੀ, ਜਗਜੀਵ ਧੀਰ, ਅਜੈ ਮੋਂਗਾ, ਗੌਰਵ ਚਾਵਲਾ, ਮੋਹਿਤ ਕੋਛੜ, ਸੰਜੀਵ ਨਰੂਲਾ, ਗੌਰਵ ਆਹੂਜਾ, ਰਾਘਵ ਗੁਪਤਾ, ਸਾਹਿਲ ਅਰੋੜਾ, ਕੇਵਲ ਬਾਂਸਲ, ਅਸ਼ੋਕ ਅਰੋੜਾ, ਸਚਿਨ ਮੋਂਗਾ, ਮਾਨਵ ਕਾਲੜਾ, ਹਰੀਸ਼ ਗੋਇਲ ਅਤੇ ਦੀਪਕ ਸ਼ਰਮਾ ਤੋਂ ਇਲਾਵਾ ਸ਼ਹਿਰ ਦੀਆਂ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰ ਅਤੇ ਸ਼ਹਿਰ ਵਾਸੀ ਮੌਜੂਦ ਸਨ।