ਸ਼ਿਆਮ ਮੰਦਰ ਵਿਖੇ ਸਮਾਰੋਹ ਕਰਵਾਇਆ
ਸ਼ਿਆਮ ਸੇਵਾ ਸੁਸਾਇਟੀ ਵੱਲੋਂ ਜਲੰਧਰ
Publish Date: Thu, 26 Mar 2026 03:35 PM (IST)
Updated Date: Fri, 27 Mar 2026 03:59 AM (IST)

ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ: ਸ਼ਿਆਮ ਸੇਵਾ ਸੁਸਾਇਟੀ ਵੱਲੋਂ ਜਲੰਧਰ ਕਲੋਨੀ ਦੇ ਸ਼ਿਆਮ ਮੰਦਰ ਵਿਖੇ ਨਵਰਾਤਰੀ ਦੇ ਮੌਕੇ ’ਤੇ ਕਰਵਾਈ ਭਗਵਤੀ ਕੀ ਚੌਂਕੀ ਸਮਾਰੋਹਾਂ ਦੇ ਸੱਤਵੇਂ ਦਿਨ ਮਾਂ ਭਗਵਤੀ ਦੇ ਮੰਦਰ ’ਤੇ ਪਵਿੱਤਰ ਜੋਤ ਜਗਾਉਣ ਦੀ ਰਸਮ ਸਮਾਜ ਸੇਵਕ ਗੁਰਦੇਵ ਭਾਮ ਨੇ ਆਪਣੇ ਪਰਿਵਾਰ ਸਮੇਤ ਕੀਤੀ। ਇਸ ਸਮਾਗਮ ਦੌਰਾਨ ਮਾਤਾ ਰਾਣੀ ਦੇ ਮੰਦਰ ’ਤੇ ਪੂਜਾ ਅਤੇ ਪ੍ਰਾਰਥਨਾਂ ਦੀਆਂ ਰਸਮਾਂ ਸ਼ਿਆਮ ਸੇਵਾ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੇ ਗਰਗ, ਸਕੱਤਰ ਭਾਰਤ ਭੂਸ਼ਣ ਗਰਗ, ਪ੍ਰਧਾਨ ਵਿਨੋਦ ਪੋਪਲੀ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰਮੋਹਨ ਸਹਿਗਲ, ਭੁਪੇਸ਼ ਸ਼ਰਮਾ, ਰਾਜੇਸ਼ ਸਿੰਗਲਾ, ਸੰਜੀਵ ਗਰਗ ਟੀਟੂ ਅਤੇ ਹੋਰਾਂ ਦੁਆਰਾ ਕੀਤੀਆਂ ਗਈਆਂ। ਇਸ ਦੌਰਾਨ ਸ਼ਿਆਮ ਸੇਵਾ ਸੁਸਾਇਟੀ ਦੇ ਭਜਨ ਗਾਇਕਾਂ ਰੋਸ਼ਨ ਕੁਮਾਰ, ਅਮਰਜੀਤ, ਪਰੂਸ਼ ਗਰਗ, ਰਾਜੀਵ ਉੱਪਲ ਅਤੇ ਵੰਸ਼ ਸ਼ਰਮਾ ਨੇ ਮਾਤਾ ਭਗਵਤੀ ਨੂੰ ਸਮਰਪਿਤ ਭਗਤੀ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕੀਤਾ। ਸੰਕੀਰਤਨ ਦੇ ਅੰਤ ’ਤੇ ਆਰਤੀ ਰਸਮ ਕੀਤੀ ਗਈ, ਜਿਸ ਤੋਂ ਬਾਅਦ ਮੌਜੂਦ ਸਾਰਿਆਂ ਨੂੰ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਮੰਦਰ ਕਮੇਟੀ ਨੇ ਸਮਾਜ ਸੇਵਕ ਗੁਰਦੇਵ ਭੰਮ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੈ ਗਰਗ, ਸਕੱਤਰ ਭਾਰਤ ਭੂਸ਼ਣ ਗਰਗ, ਪ੍ਰਧਾਨ ਵਿਨੋਦ ਪੋਪਲੀ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰਮੋਹਨ ਸਹਿਗਲ, ਭੂਪੇਸ਼ ਸ਼ਰਮਾ, ਰਾਜੇਸ਼ ਸਿੰਗਲਾ, ਸੰਜੀਵ ਗਰਗ ਟੀਟੂ, ਸੁਦਾਮਾ ਪੁਰੀ, ਗਗਨ ਅਰੋੜਾ, ਅਮਨ ਗਰਗ, ਅਮਨ ਗਰਗ, ਰਾਮਪਾਲ ਸੋ, ਡਾ. ਜਗਨ ਸਿੰਘ, ਡਾ. ਜੈਸਵਾਲ, ਰਾਜੇਸ਼ ਸ਼ਰਮਾ ਰਾਜੂ, ਰਮਨੀਸ਼ ਗਰਗ, ਵਿੱਕੀ ਮਿੱਤਲ, ਅਸ਼ੋਕ ਕਾਲੜਾ, ਕਪਿਲ ਕਪੂਰ, ਕਪਿਲ ਖੰਨਾ, ਰਾਮਪਾਲ ਮਹਿੰਦੀਰੱਤਾ, ਯੋਗੇਸ਼ ਸ਼ਰਮਾ, ਰਾਜੀਵ ਉੱਪਲ, ਵੰਸ਼ ਸ਼ਰਮਾ, ਸ਼ੁਭਮ ਗਰਗ, ਨਰੇਸ਼ ਬਾਂਸਲ, ਪਰੁਸ਼ ਗਰਗ, ਪ੍ਰਿੰਸ ਗਾਬਾ, ਜੌਨੀ ਸ਼ਰਮਾ ਅਤੇ ਇੰਦਰਾ ਮੋਹਨ ਸੂਦ ਆਦਿ ਹਾਜ਼ਰ ਸਨ।