- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਸਰਜਨ ਮੋਗਾ ਡਾ.

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਸਿਵਲ ਸਰਜਨ ਮੋਗਾ ਡਾ. ਅਸ਼ੋਕ ਕੁਮਾਰ ਸਿੰਗਲਾ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਕ੍ਰਿਸ਼ਨਾ ਦੇਵੀ, ਪਤਨੀ ਯੋਗੀ ਰਾਜ (ਰਿਟਾਇਰਡ ਪ੍ਰਿੰਸੀਪਲ) ਦਾ 14 ਅਕਤੂਬਰ 2026 ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦਾ ਜਨਮ 12 ਨਵੰਬਰ 1943 ਨੂੰ ਹੋਇਆ ਸੀ। ਸ਼੍ਰੀਮਤੀ ਕ੍ਰਿਸ਼ਨਾ ਦੇਵੀ ਆਪਣੇ ਸਮੇਂ ਦੀ ਇਕ ਬਹੁਤ ਪੜ੍ਹੀ ਲਿਖੀ, ਸੂਝਵਾਨ, ਅਗਾਂਹਵਧੂ ਸੋਚ ਅਤੇ ਧਾਰਮਿਕ ਵਿਚਾਰਾਂ ਵਾਲੀ ਸ਼ਖਸੀਅਤ ਸਨ। ਉਨ੍ਹਾਂ ਨੇ ਆਪਣੀ ਕਾਬਲੀਅਤ, ਮਿਹਨਤ ਅਤੇ ਉੱਚ ਸੰਸਕਾਰਾਂ ਨਾਲ ਆਪਣੇ ਬੱਚਿਆਂ ਨੂੰ ਚੰਗੀ ਪਰਵਰਿਸ਼ ਅਤੇ ਉੱਚ ਸਿੱਖਿਆ ਪ੍ਰਦਾਨ ਕੀਤੀ। ਉਨਹਾਂ ਦੇ ਬੱਚੇ ਅੱਜ ਸਮਾਜ ਵਿਚ ਵੱਖ ਵੱਖ ਉੱਚ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨਹਾਂ ਦਾ ਜੀਵਨ ਸੇਵਾ, ਸਮਰਪਣ ਅਤੇ ਉੱਚ ਨੈਤਿਕ ਕਦਰਾਂ ਕੀਮਤਾਂ ਨਾਲ ਭਰਪੂਰ ਰਿਹਾ। ਉਹ ਬਹੁਤ ਹੀ ਸਾਦੇ ਸੁਭਾਅ, ਉੱਚੇ ਕਿਰਦਾਰ ਅਤੇ ਧਾਰਮਿਕ ਵਿਚਾਰਾਂ ਵਾਲੀ ਮਾਣਯੋਗ ਸ਼ਖ਼ਸੀਅਤ ਸਨ। ਉਨ੍ਹਾਂ ਦਾ ਦੇਹਾਂਤ ਨਾਲ ਪਰਿਵਾਰ ਅਤੇ ਸਨੇਹੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਆਪਣੇ ਪਿੱਛੇ ਪਤੀ ਯੋਗੀ ਰਾਜ, ਰਿਟਾਇਰਡ ਪ੍ਰਿੰਸੀਪਲ, ਪੁੱਤਰ ਡਾ. ਅਸ਼ੋਕ ਕੁਮਾਰ ਸਿੰਗਲਾ, ਸਿਵਲ ਸਰਜਨ ਮੋਗਾ, ਵਿਪਨ ਸਿੰਗਲਾ, ਆਰਕੀਟੈਕਟ, ਨਵੀਨ ਸਿੰਗਲਾ, ਸੀਏ ਅਤੇ ਪੁੱਤਰੀਆਂ ਮੰਜੂ ਜਿੰਦਲ ਅਤੇ ਰਚਨਾ ਗਰਗ ਸਮੇਤ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਭੋਗ ਤੇ ਅੰਤਿਮ ਅਰਦਾਸ 25 ਅਕਤੂਬਰ 2026 ਐਤਵਾਰ ਨੂੰ ਮਾਘੀ ਰਿਜ਼ੋਰਟਸ, ਫਿਰੋਜ਼ਪੁਰ ਰੋਡ ਮੋਗਾ ਵਿਖੇ ਦੁਪਹਿਰ 1:00 ਤੋਂ 2:00 ਵਜੇ ਤੱਕ ਹੋਵੇਗਾ।