ਸ਼ਿਆਮ ਪ੍ਰੇਮੀਆਂ ਨੇ ਗਊ ਮਾਤਾ ਨੂੰ ਅਰਪਿਤ ਕੀਤੀਆਂ ਪੰਜ ਸਵਾਮਣੀਆਂ ਤੇ ਛੱਪਣ ਭੋਗ ਸ਼੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੀ ਅਪਾਰ
Publish Date: Thu, 19 Nov 2026 03:56 PM (IST)
Updated Date: Thu, 19 Nov 2026 03:57 PM (IST)
20 ਨਵੰਬਰ ਨੂੰ ਨਿਕਲੇਗੀ ਵਿਸ਼ਾਲ ਕਲਸ਼ ਤੇ ਨਿਸ਼ਾਨ ਸ਼ੋਭਾ ਯਾਤਰਾ, ਸੰਕੀਰਤਨ 21 ਨੂੰ ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ : ਸ਼੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੀ ਅਪਾਰ ਕਿਰਪਾ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸਮੂਹ ਸ਼ਿਆਮ ਪ੍ਰੇਮੀਆਂ ਵੱਲੋਂ ਪੁਰਾਣੀ ਦਾਣਾ ਮੰਡੀ ਵਿਖੇ 21 ਨਵੰਬਰ ਨੂੰ ਕਰਵਾਏ ਜਾ ਰਹੇ ਪੰਜਵੇਂ ਵਿਸ਼ਾਲ ਧਾਰਮਿਕ ਸਮਾਗਮ ਮਨ ਕੀ ਬਾਤ ਸਾਂਵਰੇ ਕੇ ਸਾਥ’ ਦੀਆਂ ਤਿਆਰੀਆਂ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵ ਨਾਲ ਕੀਤੀਆਂ ਜਾ ਰਹੀਆਂ ਹਨ। ਇਸੇ ਧਾਰਮਿਕ ਸਮਾਗਮ ਦੀ ਸਫ਼ਲਤਾ, ਸੁੱਖ-ਸਮ੍ਰਿੱਧੀ ਅਤੇ ਨਿਰਵਿਘਨ ਸੰਪੰਨਤਾ ਦੀ ਮੰਗਲ ਕਾਮਨਾ ਲਈ ਅੱਜ ਸ਼ਿਆਮ ਪ੍ਰੇਮੀਆਂ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਗਊਸ਼ਾਲਾਵਾਂ ’ਚ ਵਿਸ਼ੇਸ਼ ਗਊ ਸੇਵਾ ਕੀਤੀ ਗਈ। ਇਸ ਦੌਰਾਨ ਗਾਂਧੀ ਰੋਡ ਸਥਿਤ ਗੋਪਾਲ ਗਊਸ਼ਾਲਾ ਸਮੇਤ ਪਬਲਿਕ ਗਊਸ਼ਾਲਾ, ਬੋਰੇ ਵਾਲੇ ਸੰਤਾਂ ਦੀ ਗਊਸ਼ਾਲਾ ਅਤੇ ਬਾਬਾ ਸਰਵਣ ਦਾਸ ਗਊਸ਼ਾਲਾ ਵਿਖੇ ਸ਼ਰਧਾਲੂਆਂ ਨੇ ਗਊ ਮਾਤਾ ਦੀ ਵਿਧੀਵਤ ਪੂਜਾ-ਅਰਚਨਾ ਕਰਕੇ ਉਨ੍ਹਾਂ ਨੂੰ ਪੰਜ ਸਵਾਮਣੀਆਂ ਅਤੇ ਛੱਪਣ ਭੋਗ ਅਰਪਿਤ ਕੀਤੇ। ਸ਼ਿਆਮ ਪ੍ਰੇਮੀਆਂ ਨੇ ਪੂਰੀ ਸ਼ਰਧਾ ਨਾਲ ਗਊ ਮਾਤਾ ਨੂੰ ਭੋਗ ਲਗਾ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਗਊਸ਼ਾਲਾਵਾਂ ਵਿਚ ਭਗਤੀਮਈ ਮਾਹੌਲ ਦੇਖਣ ਨੂੰ ਮਿਲਿਆ। ਸ਼ਰਧਾਲੂਆਂ ਨੇ ਪਰਿਵਾਰਾਂ ਸਮੇਤ ਗਊਸ਼ਾਲਾਵਾਂ ਵਿਚ ਪਹੁੰਚ ਕੇ ਗਊ ਮਾਤਾ ਅੱਗੇ ਨਤਮਸਤਕ ਹੋ ਕੇ ਪੂਜਾ-ਅਰਚਨਾ ਕੀਤੀ ਅਤੇ ਸੇਵਾ ਕਾਰਜਾਂ ਵਿਚ ਹਿੱਸਾ ਲਿਆ। ਇਸੇ ਧਾਰਮਿਕ ਭਾਵਨਾ ਨਾਲ ਸਮੂਹ ਸ਼ਿਆਮ ਪ੍ਰੇਮੀਆਂ ਨੇ ਸਾਂਝੇ ਤੌਰ ਤੇ ਪੰਜ ਸਵਾਮਣੀਆਂ ਅਤੇ ਛੱਪਣ ਭੋਗ ਅਰਪਿਤ ਕਰਕੇ ਗਊ ਸੇਵਾ ਦਾ ਪੁੰਨ ਪ੍ਰਾਪਤ ਕੀਤਾ ਅਤੇ ਬਾਬਾ ਸ਼ਿਆਮ ਦੇ ਆਗਾਮੀ ਧਾਰਮਿਕ ਸਮਾਗਮ ਦੀ ਸਫਲਤਾ ਲਈ ਅਰਦਾਸ ਕੀਤੀ। ਇਸ ਮੌਕੇ ਹਨੀ ਅਗਰਵਾਲ, ਅੰਕੁਰ ਗੁਪਤਾ, ਰਾਹੁਲ ਵਰਮਾ, ਸੋਹਨ ਗੋਇਲ, ਅਨਮੋਲ ਕੁਮਾਰ, ਸੁਮਿਤ ਗਰਗ, ਸਾਹਿਲ ਸਿੰਗਲਾ, ਦੀਪਿਕਾ ਗੁਪਤਾ, ਈਸ਼ਾ ਅਗਰਵਾਲ, ਸੀਮਾ ਮਿੱਤਲ, ਪੂਨਮ ਜਿੰਦਲ, ਮੋਹਿਨੀ ਜਿੰਦਲ, ਰੁਹੀਨਾ ਸਿੰਗਲਾ, ਰਮਿਤਾ ਸਿੰਗਲਾ, ਆਰਤੀ ਗਰਗ, ਗੋਪਿਕਾ ਸਿੰਗਲਾ, ਨੀਲਮ ਗੁਪਤਾ, ਰਿਚਾ ਗਰਗ, ਰਿਮੀ ਸਿੰਗਲਾ, ਵੰਦਨਾ ਜਿੰਦਲ, ਵਾਨਿਆ ਸਿੰਗਲਾ, ਵਾਨਿਆ ਗੁਪਤਾ, ਸੇਜਲ ਅਗਰਵਾਲ, ਨਕਸ਼ ਗੁਪਤਾ, ਖੁਸ਼ਹਾਲ ਸਿੰਗਲਾ, ਆਰਵ ਸਿੰਗਲਾ, ਪੂਵਾਂਸ਼ ਅਗਰਵਾਲ ਅਤੇ ਯਸ਼ੂ ਜਿੰਦਲ ਸਮੇਤ ਸਮੂਹ ਦੇ ਹੋਰ ਮੈਂਬਰ ਹਾਜ਼ਰ ਸਨ। ਇਸ ਮੌਕੇ ਸ਼ਿਆਮ ਪ੍ਰੇਮੀ ਅੰਕੁਰ ਗੁਪਤਾ, ਹਨੀ ਅਗਰਵਾਲ, ਵਿੱਕੀ ਜਿੰਦਲ ਅਤੇ ਮਨੋਜ ਜਿੰਦਲ ਨੇ ਦੱਸਿਆ ਕਿ ਪੰਜਵੇਂ ਮਨ ਕੀ ਬਾਤ ਸਾਂਵਰੇ ਕੇ ਸਾਥ’ ਧਾਰਮਿਕ ਸਮਾਗਮ ਨੂੰ ਲੈ ਕੇ ਸ਼ਿਆਮ ਭਗਤਾਂ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਮਾਗਮ ਤਹਿਤ 20 ਨਵੰਬਰ ਨੂੰ ਪੁਰਾਣੀ ਦਾਣਾ ਮੰਡੀ ਤੋਂ ਸ਼੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੀ ਵਿਸ਼ਾਲ ਕਲਸ਼ ਅਤੇ ਨਿਸ਼ਾਨ ਸ਼ੋਭਾ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ 21 ਨਵੰਬਰ ਨੂੰ ਪੁਰਾਣੀ ਦਾਣਾ ਮੰਡੀ ਵਿਖੇ ਵਿਸ਼ਾਲ ਸ਼ਿਆਮ ਭਜਨ ਸੰਧਿਆ ਕਰਵਾਈ ਜਾਵੇਗੀ। ਇਸ ਮੌਕੇ ਬਾਬਾ ਸ਼ਿਆਮ ਦਾ ਸ਼ਾਨਦਾਰ ਅਤੇ ਅਲੌਕਿਕ ਦਰਬਾਰ ਸਜਾਇਆ ਜਾਵੇਗਾ। ਬਾਬਾ ਦਾ ਮਨਮੋਹਕ ਸ਼ਿੰਗਾਰ ਕੀਤਾ ਜਾਵੇਗਾ ਅਤੇ ਛੱਪਣ ਭੋਗ ਅਰਪਿਤ ਕਰਕੇ ਸ਼ਰਧਾਲੂਆਂ ਵੱਲੋਂ ਪੂਜਾ-ਅਰਚਨਾ ਕੀਤੀ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਸਮੂਹ ਸ਼ਿਆਮ ਭਗਤਾਂ ਨੂੰ ਅਪੀਲ ਕੀਤੀ ਕਿ ਉਹ 20 ਨਵੰਬਰ ਨੂੰ ਹੋਣ ਵਾਲੀ ਕਲਸ਼ ਅਤੇ ਨਿਸ਼ਾਨ ਸ਼ੋਭਾ ਯਾਤਰਾ ਅਤੇ 21 ਨਵੰਬਰ ਨੂੰ ਹੋਣ ਵਾਲੀ ਵਿਸ਼ਾਲ ਸ਼ਿਆਮ ਭਜਨ ਸੰਧਿਆ ’ਚ ਪਰਿਵਾਰਾਂ ਸਮੇਤ ਪਹੁੰਚ ਕੇ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਧਾਰਮਿਕ ਸਮਾਗਮ ਦੀ ਸ਼ੋਭਾ ਵਧਾਉਣ।