ਅਨੰਦ ਈਸ਼ਵਰ ਦਰਬਾਰ ’ਚ ਦੀਵਾਨ ਸਜਾਏ
ਨਗਰ ਨਿਵਾਸੀਆਂ, ਨਗਰ ਪੰਚਾਇਤ
Publish Date: Mon, 30 Mar 2026 04:43 PM (IST)
Updated Date: Tue, 31 Mar 2026 04:04 AM (IST)

ਮਨਦੀਪ ਸਿੰਘ ਝਾਂਜੀ ਪੰਜਾਬੀ ਜਾਗਰਣ ਬੱਧਨੀ ਕਲਾਂ: ਨਗਰ ਨਿਵਾਸੀਆਂ, ਨਗਰ ਪੰਚਾਇਤ ਅਤੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਅਨੰਦ ਈਸ਼ਵਰ ਦਰਬਾਰ ਠਾਠ ਦੇ ਮੁਖ਼ੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਵਲੋਂ ਬਾਬਾ ਈਸ਼ਰ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਕਸਬਾ ਬੱਧਨੀ ਕਲਾਂ ਵਿਖੇ ਸਜਾਏ ਗਏ ਧਾਰਮਿਕ ਦੀਵਾਨਾਂ ਦੌਰਾਨ ਅੱਜ ਦਿਨ ਸਮੇਂ ਸਜਾਏ ਗਏ ਦੀਵਾਨ ’ਚ ਅਨੇਕਾਂ ਹੀ ਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਵਿਸ਼ੇਸ਼ ਤੌਰ ’ਤੇ ਪਹੁੰਚੇ ਨਾਨਕਸਰ, ਹੋਰਨਾਂ ਸੰਪਰਦਾਇ ਦੇ ਸੰਤਾਂ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਕਰਦਿਆਂ ਵੱਡੀ ਗਿਣਤੀ ’ਚ ਇਕੱਤਰ ਹੋਈ ਸੰਗਤ ਨੂੰ ਜਿੱਥੇ ਗੁਰੂ ਘਰ ਨਾਲ ਜੋੜਿਆ, ਉੱਥੇ ਹੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਵਲੋਂ ਸਿੱਖੀ ਦੇ ਪ੍ਰਚਾਰ ਅਤੇ ਪਾਸਾਰ ਲਈ ਕੀਤੇ ਜਾ ਰਹੇ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮੇਂ ਬਾਬਾ ਜ਼ੋਰਾ ਸਿੰਘ ਨੇ ਸੰਗਤਾਂ ਨੂੰ ਪ੍ਰਵਚਣ ਕਰਦਿਆਂ ਗੁਰੂਆਂ ਵਲੋਂ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਬਾਬਾ ਗੁਰਬਖ਼ਸ਼ ਸਿੰਘ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਇਸ ਸਬੰਧ ’ਚ ਪ੍ਰਕਾਸ਼ ਕਰਵਾਏ ਗਏ 17 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਇੰਨ੍ਹਾਂ ਧਾਰਮਿਕ ਦੀਵਾਨਾਂ ਵਿਚ ਪ੍ਰਬੰਧਕਾਂ, ਸੇਵਾਦਾਰਾਂ ਅਤੇ ਨਗਰ ਨਿਵਾਸੀਆਂ ਵਲੋਂ ਨਿਭਾਈ ਗਈ ਸੇਵਾ ਸਦਕਾ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਬਾਬਾ ਜ਼ੋਰਾ ਸਿੰਘ, ਬਾਬਾ ਗੁਰਬਖ਼ਸ਼ ਸਿੰਘ ਅਤੇ ਬਾਬਾ ਜਗਤਾਰ ਸਿੰਘ ਨੇ ਸੇਵਾਦਾਰਾਂ ਨੂੰ ਸਿਰੋਪਾਓ ਪਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਕਿਹਾ ਕਿ ਅਜਿਹੇ ਧਰਮ ਕਰਮ ਦੇ ਕੰਮ ਭਾਗਾਂ ਵਾਲਿਆਂ ਨੂੰ ਹੀ ਨਸੀਬ ਹੁੰਦੇ ਹਨ ਅਤੇ ਤੁਹਾਡੇ ਵੱਲੋਂ ਕੀਤੀ ਗਈ ਨਿਸ਼ਕਾਮ ਸੇਵਾ ਕਦੇ ਵੀ ਅਜ਼ਾਈ ਨਹੀਂ ਜਾਵੇਗੀ। ਇਸ ਮੌਕੇ ਬਾਬਾ ਜਗਤਾਰ ਸਿੰਘ, ਜਗਜੀਤ ਸਿੰਘ ਜੱਜੀ, ਗੁਰਸੇਵਕ ਸਿੰਘ ਉੱਭੀ, ਗੁਰਦੀਪ ਸਿੰਘ ਗੋਨੀਂ, ਚਰਨ ਸਿੰਘ, ਹਰਬੰਸ ਸਿੰਘ ਬੱਧਨੀ, ਅਮਰਜੀਤ ਸਿੰਘ ਮੂਕਰ, ਸੁਖਦੇਵ ਸਿੰਘ, ਰਣਜੀਤ ਸਿੰਘ, ਭਾਈ ਜਰਨੈਲ ਸਿੰਘ, ਸਤਿੰਦਰਪਾਲ ਸਿੰਘ ਮੋਗਾ, ਭਾਈ ਸੱਤਪਾਲ ਸਿੰਘ, ਦਰਸ਼ਨ ਸਿੰਘ ਮੋਗਾ, ਗੁਰਜੀਤ ਸਿੰਘ ਕਾਲਾ, ਸਵਾ ਲੱਖ ਸਿੰਘ, ਇਕੱਤਰ ਸਿੰਘ, ਲਖਵੀਰ ਸਿੰਘ ਰੱਤੀ ਰੋੜੀ,ਦੀਪ ਲੁਧਿਆਣਾ, ਕੁਲਦੀਪ ਸਿੰਘ ਰੋਡੇ, ਧਰਮਪਾਲ ਗੋਇਲ, ਭੋਲਾ ਗੋਇਲ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਦੇ ਸੇਵਾਦਾਰ ਹਾਜ਼ਰ ਸਨ।