- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੇ ਦਿਨੀਂ ਸ਼ਹਿਰ ਮੋਗਾ ਵਿਖੇ ਹੋਈਆਂ ਜ਼ਿਲ੍ਹਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਬੀਤੇ ਦਿਨੀਂ ਸ਼ਹਿਰ ਮੋਗਾ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿਚ ਹਲਕਾ ਨਿਹਾਲ ਸਿੰਘ ਵਾਲਾ ਦੇ ਬਾਬਾ ਸ਼ੇਖ਼ ਫ਼ਰੀਦ ਕੁਸ਼ਤੀ ਅਖਾੜਾ ਪਿੰਡ ਧੂੜਕੋਟ ਰਣਸੀਂਹ ਜ਼ਿਲ੍ਹਾ ਮੋਗਾ ਦੇ ਪਹਿਲਵਾਨ ਖਿਡਾਰੀ ਬੱਚਿਆਂ ਨੇ ਵੱਖੋ-ਵੱਖਰੇ ਭਾਰ ਵਰਗਾਂ ਵਿਚ ਲੜਕੇ ਤੇ ਲੜਕੀਆਂ ਦੋਨੋਂ ਸ਼੍ਰੇਣੀਆਂ ਵਿਚ 15 ਗੋਲਡ ਮੈਡਲ ਜਿੱਤ ਕੇ ਆਪਣੇ ਕੁਸ਼ਤੀ ਅਖਾੜੇ, ਕੋਚ, ਪਿੰਡ, ਹਲਕੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਖੇਡਾਂ ਵਿਚ ਖਿਡਾਰੀਆਂ ਨੇ ਚਾਂਦੀ ਦੇ 8 ਤਗਮੇ ਵੀ ਜਿੱਤੇ। ਜ਼ਿਲ੍ਹਾ ਪੱਧਰੀ ਖੇਡਾਂ ਵਿਚ ਇਸ ਸ਼ਾਨਦਾਰ ਪ੍ਰਾਪਤੀ ’ਤੇ ਛਿੰਦਰ ਸਿੰਘ ਧੂੜਕੋਟ ਜਨਰਲ ਸਕੱਤਰ, ਬਾਬਾ ਚਮਕੌਰ ਸਿੰਘ ਸ੍ਰਪਰਸਤ, ਮਾਸਟਰ ਰਵਿੰਦਰ ਸਿੰਘ ਮੀਤ ਪ੍ਰਧਾਨ, ਮੁਖਤਿਆਰ ਸਿੰਘ ਬਲਾਕ ਸੰਮਤੀ ਮੈਂਬਰ, ਬੂਟਾ ਸਿੰਘ ਜੈਲਦਾਰ, ਐਡਵੋਕੇਟ ਦਲਜੀਤ ਸਿੰਘ, ਡਾਕਟਰ ਫ਼ਕੀਰ ਮੁਹੰਮਦ, ਡਾਕਟਰ ਸ਼ਿਵਦੇਵ ਸਿੰਘ ਨੇ ਕੋਚ ਰੁਪਿੰਦਰ ਕੌਰ ਅਤੇ ਮਾਪਿਆਂ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ। ਅਗਲੇ ਮੁਕਾਬਲਿਆਂ ਲਈ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਡਾਕਟਰ ਹਰਗੁਰਪ੍ਰਤਾਪ ਸਿੰਘ (ਪ੍ਰਧਾਨ ਬਾਬਾ ਸ਼ੇਖ ਫ਼ਰੀਦ ਕੁਸ਼ਤੀ ਅਖਾੜੇ) ਨੇ ਇਲਾਕੇ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਪੰਜਾਬ ਸਰਕਾਰ ਦਾ ਵੀ ਵਿਸ਼ੇਸ਼ ਤੌਰ ’ਤੇ ਧਨਵਾਦ ਕੀਤਾ।