ਬਾਬਾ ਪੂਰਨ ਦਾਸ ਯਾਦਗਾਰੀ ਕਬੱਡੀ ਕੱਪ ਹੋਇਆ ਸ਼ੁਰੂ
ਰਾਮੂੰਵਾਲਾ ਨਵਾਂ ਦੇ ਨੌਜ਼ਵਾਨ
Publish Date: Sat, 10 Oct 2026 04:34 PM (IST)
Updated Date: Sun, 11 Oct 2026 04:03 AM (IST)
ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ ਚੜਿੱਕ : ਰਾਮੂੰਵਾਲਾ ਨਵਾਂ ਦੇ ਨੌਜ਼ਵਾਨ ਵੀਰਾਂ ਵੱਲੋਂ ਐੱਨਆਰਆਈ, ਨਗਰ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮਾਤਾ ਦਲਜੀਤ ਕੌਰ ਯਾਦਗਾਰੀ ਖੇਡ ਸਟੇਡੀਅਮ ਰਾਮੂੰਵਾਲਾ ਨਵਾਂ ਵਿਖੇ ਕਰਵਾਇਆ ਜਾ ਰਿਹਾ ਬਾਬਾ ਪੂਰਨ ਦਾਸ ਜੀ ਯਾਦਗਾਰੀ ਕਬੱਡੀ ਕੱਪ ਅੱਜ ਸ਼ੁਰੂ ਹੋ ਗਿਆ। ਗਿਆਨੀ ਲਵਦੀਪ ਸਿੰਘ ਵੱਲੋਂ ਅਰਦਾਸ ਬੇਨਤੀ ਕੀਤੀ ਗਈ ਉਪਰੰਤ ਰੀਬਨ ਕੱਟ ਕੇ ਕੱਪ ਦਾ ਉਦਘਾਟਨ ਕੀਤਾ ਗਿਆ। ਕਬੱਡੀ 43 ਕਿੱਲੋ ਦੇ ਮੁਕਾਬਲੇ ‘ਚ ਰਾਮੂੰਵਾਲਾ ਨਵਾਂ ਨੇ ਮੱਲ੍ਹੀਆਂ ਵਾਲਾ ਨੂੰ ਹਰਾ ਕੇ ਅਗਲੇ ਰਾਊਂਡ ਵਿਚ ਪ੍ਰਵੇਸ਼ ਕੀਤਾ। ਕਬੱਡੀ ਓਪਨ ਪਹਿਲਾ ਮੈਚ ਕੋਟਲ਼ਾ ਮਿਹਰ ਸਿੰਘ ਵਾਲਾ ਤੇ ਭਦੌੜ ਵਿਚਕਾਰ ਹੋਇਆ। 11 ਅਕਤੂਬਰ ਨੂੰ ਕਬੱਡੀ 52 ਕਿੱਲੋ ਤੇ ਕਬੱਡੀ ਓਪਨ ਤਿੰਨ ਬਾਹਰੋਂ ਦੇ ਮੁਕਾਬਲੇ ਵੀ ਵੇਖਣ ਯੋਗ ਹੋਣਗੇ। ਇਸ ਮੌਕੇ ਲੱਖਾ ਪੰਜਾਬ ਪੁਲਿਸ, ਜਗਦੀਪ ਸਿੰਘ ਫੌਜੀ, ਪਿੰਦਰ ਗਿੱਲ, ਤੇਜੀ ਨੱਤ, ਪਵਿੱਤਰ ਗਿੱਲ ਬਹਿਰੀਨ, ਤਜਿੰਦਰ ਸਿੰਘ ਫੌਜੀ, ਗੁਰਮੀਤ ਸਿੰਘ ਕਾਕਾ ਨੰਬਰਦਾਰ, ਮਨਪ੍ਰੀਤ ਪੀਤਾ, ਕੁਲਜਿੰਦਰ ਸਿੰਘ, ਕੁਲਵੀਰ ਸਿੰਘ, ਸੁਖਜਿੰਦਰ ਸਿੰਘ, ਗੁਰਮੁੱਖ ਸਿੰਘ, ਗੁਰਪ੍ਰੀਤ ਸਿੰਘ ਬਹਿਰੀਨ, ਮਨਦੀਪ ਸਿੰਘ, ਬੇਅੰਤ ਸਿੰਘ ਠੱਠੀਵਾਲਾ, ਗੁਲਵੰਤ ਕਾਂਤੀ, ਬਲਬੀਰ ਨਾਨੀਵਾਲਾ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮਠਾੜੂ, ਜਗਜੀਤ ਸਿੰਘ, ਨਿੱਕਾ, ਸਤਨਾਮ ਸਿੰਘ, ਨਰਦੀਪ ਸਨੀ, ਹਨੀ ਆਦਿ ਹਾਜ਼ਰ ਸਨ।