- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਪੂਰਨ ਦਾਸ ਜੀ ਕਲੱਬ

ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ ਚੜਿੱਕ: ਬਾਬਾ ਪੂਰਨ ਦਾਸ ਜੀ ਕਲੱਬ ਰਾਮੂੰਵਾਲਾ ਨਵਾਂ ਵੱਲੋਂ ਐੱਨਆਰਆਈ, ਨਗਰ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮਾਤਾ ਦਲਜੀਤ ਕੌਰ ਯਾਦਗਾਰੀ ਖੇਡ ਸਟੇਡੀਅਮ ਰਾਮੂੰਵਾਲਾ ਨਵਾਂ ਵਿਖੇ 18ਵਾਂ ਬਾਬਾ ਪੂਰਨ ਦਾਸ ਜੀ ਯਾਦਗਾਰੀ ਕਬੱਡੀ ਕੱਪ ਸ਼ੂਰੂ ਹੋ ਗਿਆ ਹੈ। ਗਿਆਨੀ ਲਵਦੀਪ ਸਿੰਘ ਵੱਲੋਂ ਅਰਦਾਸ ਕੀਤੀ ਗਈ ਤੇ ਉਦਘਾਟਨ ਪਰਮਿੰਦਰ ਸਿੰਘ ਰਾਣਾ ਵੱਲੋਂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਤੇਜੀ ਕਬੱਡੀ ਕੋਚ ਨੇ ਦੱਸਿਆ ਕਿ ਕਬੱਡੀ 35 ਕਿੱਲੋ ਦਾ ਪਹਿਲਾ ਮੈਚ ਨੱਥੋਕੇ ਤੇ ਮਾਛੀਕੇ ਵਿਚਕਾਰ ਖੇਡਿਆ ਗਿਆ ਦੂਜਾ ਘੱਲ ਕਲਾਂ ਤੇ ਸਮਾਧ ਭਾਈ ਦੇ ਮੈਚ ’ਚੋਂ ਘੱਲ ਕਲਾਂ ਜੇਤੂ ਰਿਹਾ ਤੇ ਅੱਗੇ ਕਬੱਡੀ 70 ਕਿੱਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਵੀ ਜਾਣਗੇ ਤੇ 8 ਅਕਤੂਬਰ ਦਿਨ ਵੀਰਵਾਰ ਨੂੰ ਕਬੱਡੀ ਓਪਨ ਦੀਆਂ ਅੱਠ ਚੋਟੀ ਦੀਆਂ ਟੀਮਾਂ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ । ਦਲਜੀਤ ਬਾਬੇ ਕਾ ਤੇ ਗੁਰਭੇਜ ਗਿੱਲ ਨੇ ਦੱਸਿਆ ਕਿ ਜੇਤੂ ਟੀਮਾਂ ਨੂੰ ਨਕਦ ਇਨਾਮ ਤੇ ਕੱਪ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਓਪਨ ਦੇ ਬੈਸਟ ਰੇਡਰ ਤੇ ਜਾਫੀ ਨੂੰ ਪਵਿੱਤਰ ਗਿੱਲ ਬਹਿਰੀਨ ਵੱਲੋਂ 5100-5100 ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਤੇਜੀ ਕੋਚ, ਪਰਮਿੰਦਰ ਸਿੰਘ ਰਾਣਾ, ਗੁਰਮੀਤ ਸਿੰਘ ਕਾਕਾ ਨੰਬਰਦਾਰ, ਇਕਬਾਲ ਸਿੰਘ ਮੈਂਬਰ ਪੰਚਾਇਤ, ਪਵਿੱਤਰ ਗਿੱਲ ਬਹਿਰੀਨ, ਮੋਹਣ ਸਿੰਘ ਮੈਂਬਰ ਪੰਚਾਇਤ, ਜਗਸੀਰ ਸਿੰਘ ਗੱਗੀ, ਗੁਰਵਿੰਦਰ ਗਿੰਦਾ, ਦਲਜੀਤ ਸਿੰਘ ਬਾਬੇ ਕਾ, ਗੁਰਭੇਜ ਸਿੰਘ, ਜ਼ਿੰਦੂ, ਬਲਬੀਰ ਸਿੰਘ ਨਾਨੀਵਾਲਾ, ਨੀਟੂ ਮਲੇਸ਼ੀਆ, ਹੀਰਾ ਆਦਿ ਹਾਜ਼ਰ ਸਨ।