- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਬਾਬਾ ਗੁਰਜੀਤ ਸਿੰਘ ਦੀ ਰਹਿਨੁਮਾਈ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਸੰਤ ਬਾਬਾ ਗੁਰਜੀਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਅਤੇ ਨਿਰੰਤਰ ਵਿਕਾਸ ਸੀਲ ਸੰਸਥਾ ਬਾਬਾ ਈਸ਼ਰ ਸਿੰਘ ਨਾਨਕਸਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੁਹਾਰ ਲਈ ਇਲਾਕੇ ਚੋਂ ਪਹਿਲ ਕਰਦੇ ਹੋਏ ਸਕੂਲ ਵਿਚ ਵਿਦਿਆਰਥੀਆਂ ਨੂੰ ਲਿਆਉਣ ਤੇ ਲੈ ਜਾਣ ਲਈ ਨਵੀਆਂ ਆਧੁਨਿਕ ਏਸੀ/ ਹੀਟਡ ਬੱਸਾਂ ਦੀ ਫਲੀਟ ਨੂੰ ਸਕੂਲਾ ਲਈ ਰਵਾਨਾ ਕੀਤਾ। ਸੰਤ ਬਾਬਾ ਗੁਰਜੀਤ ਸਿੰਘ ਨੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਆਰਾਮ ਨੂੰ ਮੁੱਖ ਰੱਖਦੇ ਹੋਏ ਇਹ ਅਤਿਅੰਤ ਸ਼ਲਾਘਾਯੋਗ ਫੈਸਲਾ ਲਿਆ। ਸਮੂਹਿਕ ਰੂਪ ਵਿਚ ਨਾਨਕਸਰ ਕਲੇਰਾਂ ਵਿਖੇ 10 ਬੱਸਾਂ ਦੀ ਫਲੀਟ ਨੂੰ ਬਾਬਾ ਜੀ ਨੇ ਸਕੂਲਾਂ ਲਈ ਨੂੰ ਰਵਾਨਾ ਕੀਤਾ। ਇੱਥੇ ਦੱਸਣਯੋਗ ਹੈ ਕਿ ਬਾਬਾ ਈਸ਼ਰ ਸਿੰਘ ਨਾਨਕਸਰ ਚੈਰੀਟੇਬਲ ਟਰੱਸਟ ਲੁਧਿਆਣਾ ਦੇ ਪ੍ਰਧਾਨ ਡਾ: ਪਰਮਜੀਤ ਸਿੰਘ ਚਾਹਲ ਸੀਨੀਅਰ ਜ਼ੋ ਕਿ ਨਿਰੰਤਰ ਰੂਪ ਵਿਚ ਟਰਸਟੀ ਕਾਰਜਾਂ ਲਈ ਕਾਰਜਸ਼ੀਲ ਹਨ ਦਾ ਚਿਰਾਂ ਦਾ ਸੁਪਨਾ ਸੀ ਕਿ ਸਕੂਲ ਕੈਂਪਸ ਆਧੁਨਿਕ ਰੂਪ ਨੂੰ ਅੱਗੇ ਵਧਣ ਅਤੇ ਆਧੁਨਿਕ ਟਰਾਂਸਪੋਰਟ ਸਹੂਲਤਾਂ ਨਾਲ ਲੈਸ ਹੋਣ। ਪ੍ਰਧਾਨ ਪਰਮਜੀਤ ਸਿੰਘ ਚਾਹਲ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਸਕੂਲ ਵਿਚ ਹੋਰ ਆਧੁਨਿਕ ਸਹੂਲਤਾਂ ਵੀ ਦਿੱਤੀਆ ਜਾਣਗੀਆ ਜਿਸ ਵਿਚ ਨਵੀਨਤਮ ਟਰਾਂਸਪੋਰਟ ਮੁੱਖ ਰੂਪ ਵਿੱਚ ਵਿਚਾਰ ਅਧੀਨ ਹੋਵੇਗਾ। ਟਰੱਸਟ ਮੈਂਬਰਾਂ ਬਾਬਾ ਬਲਜੀਤ ਸਿੰਘ, ਪ੍ਰੋ: ਗੁਰਪਿੰਦਰ ਸਿੰਘ, ਜਸਵੀਰ ਸਿੰਘ ਨੇ ਵੀ ਸੰਤ ਬਾਬਾ ਗੁਰਜੀਤ ਸਿੰਘ ਜੀ ਦਾ ਧੰਨਵਾਦ ਕਰਦੇ ਹੋਏ ਅੱਗੇ ਤੋਂ ਹੋਰ ਵੱਡੇ ਉਪਰਾਲਿਆਂ ਤਹਿਤ ਸਕੂਲ ਦੇ ਨਵੀਨੀਕਰਨ ਸਬੰਧੀ ਬਾਬਾ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਸਕੂਲ ਪ੍ਰਿੰਸੀਪਲ ਹਰਪ੍ਰੀਤ ਸਿੰਘ ਨੇ ਜਿਥੇ ਸੰਤ ਬਾਬਾ ਗੁਰਜੀਤ ਸਿੰਘ ਜੀ ਤੋਂ ਹੋਰ ਵਧੇਰੇ ਤਨਦੇਹੀ ਨਾਲ ਕੰਮ ਕਰਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਉਥੇ ਪ੍ਰਧਾਨ ਪਰਮਜੀਤ ਸਿੰਘ ਚਾਹਲ ਅਤੇ ਸਮੁੱਚੇ ਟਰੱਸਟ ਮੈਂਬਰਾਂ ਦਾ ਕੋਟਾਨਿ ਕੋਟਿ ਧੰਨਵਾਦ ਕੀਤਾ। ਇਸ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।