
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅੱਜ ਪੰਜਾਬ ਸਟੇਟ ਮਨਿਸਟਰੀਅਲ

ਪੀਐੱਸਐੱਮਐੱਸਯੂ ਦੇ ਸੱਦੇ ’ਤੇ ਦਫ਼ਤਰੀ ਕਾਮਿਆਂ ਨੇ ਕੰਮ ਬੰਦ ਕਰ ਕੇ ਕੱਢੀ ਰੋਸ ਰੈਲੀ
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਅੱਜ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਦਿੱਤੇ ਗਏ ਸੱਦੇ ’ਤੇ ਡੀਏਸੀ ਕੰਪਲੈਕਸ ਮੋਗਾ ਦੇ ਸਾਹਮਣੇ ਸਾਂਝਾ ਮੁਲਾਜਮ ਮੰਚ/ਮੁਲਾਜਮ/ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਦਫ਼ਤਰੀ ਕਾਮਿਆਂ ਵੱਲੋਂ ਨਾਲ ਰਲ ਕੇ ਦਫ਼ਤਰਾਂ ਦਾ ਕੰਮ ਬੰਦ ਕਰਕੇ ਦੂਜੇ ਦਿਨ ਰੋਸ ਰੈਲੀ ਕੀਤੀ ਗਈ। ਆਗੂਆਂ ਵੱਲੋ ਦੱਸਿਆ ਗਿਆ ਕਿ 7 ਅਗਸਤ 2026 ਨੂੰ ਮੁਲਾਜਮਾਂ/ਪੈਨਸ਼ਨਰਜ਼ ਵੱਲੋਂ ਚੰਡੀਗੜ੍ਹ ਦੇ ਸੈਕਟਰ 39 ਵਿਖੇ ਕੀਤੀ ਗਈ ਮਹਾਂ ਰੈਲੀ ਦੇ ਸਬੰਧ ਵਿਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਵੱਲੋਂ ਮੁਲਾਜਮਾਂ ਸਬੰਧੀ ਸਟੇਟ ਵਿਰੋਧੀ ਬਿਆਨ ਦਿੱਤਾ ਗਿਆ ਸੀ , ਜਿਸਦੇ ਸਬੰਧ ਵਿਚ ਮੁਲਾਜਮਾਂ/ਪੈਲਸ਼ਨਰਜ਼ ਵਿਚ ਇਸ ਬਿਆਨ ਨੂੰ ਲੈ ਕੇ ਬਹੁਤ ਰੋਸ ਫੈਲ ਗਿਆ ਸੀ, ਜਿਸ ਕਰਕੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਵਿੱਤ ਮੰਤਰੀ ਦੇ ਇਸ ਬਿਆਨ ਦੇ ਵਿਰੁੱਧ ਵਿਚ ਸਾਰਿਆਂ ਜ਼ਿਲ੍ਹਿਆਂ ’ਚ ਸਖ਼ਤ ਐਕਸ਼ਨ ਕੀਤੇ ਗਏ ਸਨ ਅਤੇ ਵਿੱਤ ਮੰਤਰੀ ਦੇ ਜ਼ਿਲ੍ਹਾ ਹੈੱਡਕੁਆਟਰਾਂ ’ਤੇ ਪੁਤਲੇ ਸਾੜੇ ਗਏ। ਇਸੇ ਹੀ ਵਿਰੋਧਤਾ ਨੂੰ ਜਾਰੀ ਰੱਖਦੇ ਹੋਏ ਪੰਜਾਬ ਬਾਡੀ ਵੱਲੋਂ 17 ਅਤੇ 18 ਅਗਸਤ 2026 ਨੂੰ ਮੁੰਕਮਲ ਪੈੱਨ ਡਾਊਨ ਹੜਤਾਲ ਕਰਕੇ ਜ਼ਿਲ੍ਹਾ ਹੈੱਡ ਕੁਆਟਰਾਂ ’ਤੇ ਰੋਸ ਰੈਲੀਆਂ ਕੀਤੀਆਂ ਗਈਆਂ ਹਨ, ਜਿਸਦੀ ਕੜੀ ਵੱਜੋਂ ਅੱਜ ਜ਼ਿਲ੍ਹਾ ਮੋਗਾ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਸਾਂਝਾ ਮੁਲਾਜਮ ਮੰਚ/ਮੁਲਾਜਮ/ਪੈਨਸਰਜ਼ ਸਾਂਝਾ ਫਰੰਟ ਨਾਲ ਮਿਲ ਕੇ ਜ਼ਿਲ੍ਹਾ ਪੱਧਰੀ ਵੱਡੀ ਰੋਸ ਰੈਲੀ ਕੀਤੀ ਗਈ । ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ, ਦਲਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਡੀਸੀ ਦ਼ਫ਼ਤਰ ਯੂਨੀਅਨ, ਗੁਰਜੀਤ ਸਿੰਘ ਔਲਖ ਜਨਰਲ ਸੱਕਤਰ, ਗੁਰਜੀਤ ਸਿੰਘ ਧਾਲੀਵਾਲ, ਭਜਨ ਸਿੰਘ ਗਿੱਲ, ਜਗਦੀਸ਼ ਸਿੰਘ ਚਾਹਲ, ਦਿੱਗਵਿਜੇ ਪਾਲ ਸ਼ਰਮਾ, ਆਗੂਆਂ ਨੇ ਦੱਸਿਆ ਕਿ ਇਹ ਸਰਕਾਰ ਵੀ ਦੂਜੀਆਂ ਸਰਕਾਰਾਂ ਦੀ ਤਰ੍ਹਾਂ ਲੋਕ ਪੱਖੀ ਫੈਂਸਲੇ ਲੈਣ ਦੀ ਬਜਾਏ ਕਾਰਪੋਰੇਟ ਘਰਾਣਿਆ ਨਾਲ ਮਿਲਕੇ ਮੁਲਾਜਮ/ਲੋਕ ਮਾਰੂ ਫੈਸਲੇ ਲਾਗੂ ਕਰਨ ’ਤੇ ਲੱਗੀ ਹੋਈ ਹੈ, ਜਿਸ ਕਰਕੇ ਇਸ ਸਰਕਾਰ ਦੇ ਵਿਰੁੱਧ ਆਮ ਲੋਕਾਂ, ਕਿਸਾਨਾਂ ਅਤੇ ਮੁਲਾਜਮਾਂ/ਪੈਨਸ਼ਰਜ਼ ਵਿਚ ਗੁੱਸੇ ਦੀ ਲਹਿਰ ਹੈ ਕਿਉਂਕਿ ਇਸ ਸਰਕਾਰ ਦੇ ਸਾਢੇ ਚਾਰ ਸਾਲ ਦਾ ਸਮਾਂ ਬੀਤ ਜਾਣ ਉਪਰੰਤ ਵੀ ਇਸ ਸਰਕਾਰ ਨੇ ਮੁਲਾਜਮਾਂ/ਪੈਨਸਨਰਾ ਦੀ ਕੋਈ ਵੀ ਮੰਗ ਪੂਰੀ ਨਹੀ ਕੀਤੀ, ਜਦ ਕਿ ਸਰਕਾਰ ਬਣਨ ਤੋ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰ ਇਹ ਦਾਅਵੇ ਕਰਦੇ ਸਨ ਕਿ ਸਾਡੀ ਸਰਕਾਰ ਆਉਣ ’ਤੇ ਮੁਲਾਜਮ/ਪੈਨਸ਼ਨਰਾਂ ਨੂੰ ਧਰਨੇ/ਰੈਲੀਆਂ ਨਹੀਂ ਕਰਨੀਆਂ ਪੈਣਗੀਆਂ । ਆਗੂਆਂ ਨੇ ਦੱਸਿਆ ਕਿ ਸਾਂਝਾ ਮੁਲਾਜਮ ਮੰਚ/ਮੁਲਾਜਮ/ਪੈਨਸ਼ਰਜ਼ ਸਾਂਝਾ ਫਰੰਟ ਵੱਲੋ ਸਰਕਾਰ ਦੇ ਇਸ ਅੜੀਅਲ ਰਵੱਈਏ ਨੂੰ ਦੇਖਦੇ ਹੋਏ ਏਸ ਸਾਂਝੇ ਫੰਰਟ ਵੱਲੋਂ ਮਿਤੀ 27 ਅਗਸਤ 2026 ਨੂੰ ਸਾਰੇ ਪੰਜਾਬ ਦੇ ਦਫ਼ਤਰਾਂ ਅਤੇ ਪੰਜਾਬ ਸਾਰੇ ਸਿਸਟਮ ਦਾ ਮਹਾਂ ਬੰਦ ਕਰਕੇ ਸਾਰਾ ਕੰਮ ਬੰਦ ਕੀਤਾ ਜਾਵੇਗਾ । ਜਿਸਦੀ ਸਾਰੀ ਜ਼ਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । ਮੰਗਾਂ ਸਬੰਧੀ ਮੁਲਾਜਮਾਂ ਵੱਲੋ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਡੀਏ ਦੀਆਂ ਕਿਸਤਾਂ ਜਾਰੀ ਕੀਤੀਆਂ ਜਾਣ, ਡੀਏ ਦੇ ਬਕਾਏ ਜਾਰੀ ਕੀਤੇ ਜਾਣ, ਪੇਅ ਕਮਿਸ਼ਨ ਦੇ ਬਕਾਏ ਜਾਰੀ ਕੀਤੇ ਜਾਣ, ਪੇਅ ਕਮਿਸ਼ਨ ਦੀਆਂ ਅਨਾਮਲੀਆਂ ਦੂਰ ਕੀਤੀਆਂ ਜਾਣ, ਮਿਤੀ: 15 ਜਨਵਰੀ 2015 ਦਾ ਪੱਤਰ ਰੱਦ ਕੀਤਾ ਜਾਵੇ, ਪ੍ਰਬੋਸ਼ਨ ਪੀਰੀਅਡ ਦੌਰਾਨ ਪੂਰੀ ਤਨਖਾਹ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇੇ, 17 ਜੁਲਾਈ 2020 ਦਾ ਪੱਤਰ ਰੱਦ ਕਰਕੇ ਪੰਜਾਬ ਦੇ ਮੁਲਾਜ਼ਮਾਂ ’ਤੇ ਪੰਜਾਬ ਦਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ, ਜਜੀਆ ਟੈਕਸ ਵਾਪਸ ਲਿਆ ਜਾਵੇ, ਏਸੀਪੀ ਸਕੀਮ ਮੁੜ ਬਹਾਲ ਕੀਤੀ ਜਾਵੇ, 20 ਸਾਲ ਦੀ ਸਰਵਿਸ ’ਤੇ ਪੂਰੇ ਸੇਵਾ ਲਾਭ ਦਿੱਤੇ ਜਾਣ, ਬੰਦ ਕੀਤੇ ਭੱਤਿਆਂ ਨੂੰ ਮੁੜ ਬਹਾਲ ਕੀਤਾ ਜਾਵੇ, ਰੀਸਟਰਕਚਰਿੰਗ ਰਾਹੀਂ ਖਤਮ ਕੀਤੀਆਂ ਪੋਸਟਾਂ ਮੁੜ ਸਰਜੀਤ ਕੀਤੀਆਂ ਜਾਣ, ਅਣਸੁਖਾਵੀ ਘਟਨਾ ਸਮੇਂ ਐਕਸਗ੍ਰੇਸ਼ੀਆ ਗਰਾਂਟ 50 ਲੱਖ ਕੀਤਾ ਜਾਵੇ, ਕੱਚੇ ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਪੱਕਾ ਕਰੇ ਅਤੇ ਵਿਭਾਗੀ ਮੰਗਾ ਅਤੇ ਹੋਰ ਰਹਿੰਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਅੱਜ ਦੀ ਇਸ ਰੋਸ ਰੈਲੀ ਹੋਰਾਂ ਤੋਂ ਇਲਾਵਾ ਹਰਜੀਤ ਸਿੰਘ ਜ਼ੀਰਾ ਸੀਨੀਅਰ ਮੀਤ ਪ੍ਰਧਾਨ, ਬਲੌਰ ਸਿੰਘ ਘੱਲ ਕਲਾਂ, ਕੁਲਬੀਰ ਸਿੰਘ ਢਿੱਲੋਂ, ਸੁਰਿੰਦਰ ਰਾਮ ਕੁੱਸਾ, ਸੁਰਜੀਤ ਸਿੰਘ ਗਗੜਾ, ਗੁਰਜੰਟ ਸਿੰਘ ਕੋਕਰੀ, ਰਾਜਿੰਦਰ ਸਿੰਘ ਰਿਆੜ, ਭੁਪਿੰਦਰ ਸਿੰਘ ਸੇਖੋਂ , ਕਮਲਦੀਪ ਸਿੰਘ, ਗੁਰਮੀਤ ਰਖਰਾ, ਵਿਸ਼ਾਲ ਸਰਮਾਂ, ਗੁਰਮੇਲ ਸਿੰਘ ਨਾਹਰ, ਗੁਰਜੀਤ ਸਿੰਘ ਮੱਲੀ, ਸਤਨਾਮ ਸਿੰਘ, ਹਰਦੀਪ ਸਿੰਘ ਮੱਕੜ, ਕਰਨਬੀਰ ਸਿੰਘ ਸੁਪਰਡੰਟ, ਅਮਨਪ੍ਰੀਤ ਕੌਰ, ਅੱਕੀ ਕੌਰ, ਰਸ਼ਪਾਲ ਸਿੰਘ, ਅਨਮੋਲ ਸਿੰਘ, ਗੁਰਮੇਲ ਸਿੰਘ ਸੁਪਰਡੰਟ, ਕੁਲਦੀਪ ਸਿੰਘ ਘਾਲੀ, ਮਨਿੰਦਰ ਸਿੰਘ, ਜਸਵਿੰਦਰ ਸਿੰਘ, ਰਾਹੁਲ ਖੇੜਾ, ਸ਼ਰਨਜੀਤ ਸਿੰਘ, ਸੁਖਰਾਜ ਕੌਰ, ਵੀਰਪਾਲ ਕੌਰ, ਇੰਦਰਜੀਤ ਕੌਰ, ਸੰਦੀਪ ਕੌਰ ਡੀ.ਸੀ. ਦਫ਼ਤਰ, ਗੁਨਵੀਰ ਸਿੰਘ, ਹਰਪ੍ਰੀਤ ਸਿੰਘ, ਬਲਤੇਜ ਸਿੰਘ ਵਾਟਰ ਸਪਲਾਈ, ਗੁਰਪ੍ਰੀਤ ਕੌਰ, ਰੂਪ ਸਿੰਘ, ਅਮਨਦੀਪ ਸਿੰਘ, ਖੁਸ਼ਪਾਲ ਕੌਰ, ਤਨੀਸਾ, ਬੇਅੰਤ ਸਿੰਘ, ਖੁਸਕੀਰਤ ਘੁੰਮਣ ਸੁਪਰਡੰਟ, ਪ੍ਰਦੀਪ ਕੁਮਾਰ, ਕਰਨਜੀਤ ਕੌਰ ਅਤੇ ਗੁਰਪ੍ਰੀਤ ਕੌਰ ਤੋਂ ਇਲਾਵਾ ਹੋਰ ਵੀ ਮੁਲਾਜਮ ਵੱਡੀ ਗਿਣਤੀ ਵਿਚ ਹਾਜ਼ਰ ਸਨ ।