- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਕ ੇਐੱਸ ਸੀਨ ੀਅਰ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੋਗਾ ਦੇ ਦੂਜੀ ਜਮਾਤ ਦੇ ਹੋਣਹਾਰ ਵਿਦਿਆਰਥੀ ਨਕਸ਼ ਮਲਹੋਤਰਾ ਨੇ ਆਪਣੀ ਅਦਭੁੱਤ ਗਣਿਤੀ ਪ੍ਰਤਿਭਾ ਅਤੇ ਤੇਜ਼ ਗਣਨਾ ਸ਼ਕਤੀ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਨਕਸ਼ ਮਲਹੋਤਰਾ ਨੇ 5 ਸਤੰਬਰ 2026 ਨੂੰ ਸੀਆਈਡੀਸੀਓ ਐਗਜ਼ੀਬਿਸ਼ਨ ਸੈਂਟਰ, ਨਵੀ ਮੁੰਬਈ ਵਿਖੇ ਆਯੋਜਿਤ ਯੂਸੀਐੱਮਏਐੱਸ ਨੈਸ਼ਨਲ ਲੈਵਲ 2026 ਐਬੇਕਸ ਮੁਕਾਬਲੇ ਵਿਚ ਭਾਗ ਲਿਆ। ਇਸ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਚ ਪੂਰੇ ਭਾਰਤ ਤੋਂ 7000 ਤੋਂ ਵੱਧ ਵਿਦਿਆਰਥੀਆਂ ਨੇ ਆਪਣੀ ਗਤੀ, ਸ਼ੁੱਧਤਾ ਅਤੇ ਮਾਨਸਿਕ ਗਣਨਾ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੌਰਾਨ ਪ੍ਰਤੀਯੋਗੀਆਂ ਨੂੰ 8 ਮਿੰਟਾਂ ਵਿਚ ਗਣਿਤ ਦੇ 200 ਔਖੇ ਪ੍ਰਸ਼ਨ ਹੱਲ ਕਰਨ ਦੀ ਚੁਣੌਤੀ ਦਿੱਤੀ ਗਈ ਸੀ। ਨਕਸ਼ ਮਲਹੋਤਰਾ ਨੇ ਆਪਣੀ ਸ਼ਾਨਦਾਰ ਗਣਨਾ ਸ਼ਕਤੀ ਅਤੇ ਅਸਾਧਾਰਣ ਤੇਜ਼ੀ ਦਾ ਪ੍ਰਦਰਸ਼ਨ ਕਰਦਿਆਂ ਇਹ ਸਾਰੇ 200 ਪ੍ਰਸ਼ਨ ਕੇਵਲ 3 ਮਿੰਟ 5 ਸਕਿੰਟ ਵਿਚ ਹੱਲ ਕਰ ਦਿੱਤੇ। ਉਸ ਦੀ ਇਸ ਬੇਮਿਸਾਲ ਕਾਰਗੁਜ਼ਾਰੀ ਲਈ ਉਸ ਨੂੰ ਨੈਸ਼ਨਲ ਚੈਂਪੀਅਨ ਘੋਸ਼ਿਤ ਕੀਤਾ ਗਿਆ। ਇਸ ਸ਼ਾਨਦਾਰ ਉਪਲਬਧੀ ਲਈ ਨਕਸ਼ ਨੂੰ ਸਕੂਲ ਦੀ ਸਵੇਰ ਦੀ ਸਭਾ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਰਜਨੀ ਅਰੋੜਾ ਨੇ ਨਕਸ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਮੁਕਾਬਲਾਤਮਕ ਗਤੀਵਿਧੀਆਂ ਵਿਦਿਆਰਥੀਆਂ ਵਿਚ ਵਿਜ਼ੂਅਲਾਈਜ਼ੇਸ਼ਨ, ਯਾਦਦਾਸ਼ਤ, ਸਮੇਂ ਦੀ ਪਾਬੰਦੀ ਅਤੇ ਇਕੋ ਸਮੇਂ ਕਈ ਕੰਮ ਕਰਨ ਦੀ ਸਮਰੱਥਾ (ਮਲਟੀਟਾਸਕਿੰਗ) ਨੂੰ ਵਿਕਸਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਸਕੂਲ ਮੈਨੇਜਮੈਂਟ, ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੱਲੋਂ ਨਕਸ਼ ਮਲਹੋਤਰਾ ਅਤੇ ਉਸ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਰਾਸ਼ਟਰੀ ਪੱਧਰੀ ਉਪਲਬਧੀ ਲਈ ਦਿਲੋਂ ਵਧਾਈ ਦਿੱਤੀ ਗਈ ਅਤੇ ਉਸ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ।