- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿੰਦਰ ਸਾਥੀ ਯਾਦਗਾਰੀ ਮੰਚ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਆਪਣਾ ਸਲਾਨਾ ਸਮਾਗਮ ਸਥਾਨਕ ਡੀਐੱਮ ਕਾਲਜ ਮੋਗਾ ਵਿਖੇ 29 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਕਰਵਾਇਆ ਜਾਵੇਗਾ। ਮੰਚ ਦੀ ਕਾਰਜਕਾਰਨੀ ਵਿਚ ਹੋਏ ਫੈਸਲੇ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ, ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਕੌਰ ਸੰਘਾ, ਜਨਰਲ ਸਕੱਤਰ ਗੁਰਪ੍ਰੀਤ ਧਰਮਕੋਟ ਅਤੇ ਮੀਤ ਪ੍ਰਧਾਨ ਧਾਮੀ ਗਿੱਲ ਨੇ ਦੱਸਿਆ ਕਿ ਇਹ ਸਲਾਨਾ ਸਮਾਗਮ ਪ੍ਰਸਿੱਧ ਵਿਅੰਗਕਾਰ, ਨਾਵਲਕਾਰ ਕਹਾਣੀਕਾਰ ਕੇਐੱਲ ਗਰਗ ਅਤੇ ਗੁਰਬਚਨ ਸਿੰਘ ਚਿੰਤਕ ਨੂੰ ਸਮਰਪਿਤ ਹੋਵੇਗਾ। ਸਮਾਗਮ ਦੌਰਾਨ ਕੌਮਾਂਤਰੀ ਸ਼ੇਰ ਜੰਗ ਫਾਊਂਡੇਸ਼ਨ ਵੱਲੋਂ ਸ਼ੇਰ ਜੰਗ ਜਾਂਗਲੀ ਪੁਰਸਕਾਰ ਪੰਜਾਬੀ ਦੇ ਉੱਘੇ ਕਹਾਣੀਕਾਰ ਜਸਵਿੰਦਰ ਧਰਮਕੋਟ ਨੂੰ ਦਿੱਤਾ ਜਾਵੇਗਾ। ਬਾਲ ਸਹਿਤ ਲਈ ਗੁਰਬਚਨ ਸਿੰਘ ਚਿੰਤਕ ਬਾਲ ਸਹਿਤ ਪੁਰਸਕਾਰ ਪੰਜਾਬੀ ਦੇ ਨਾਮਵਰ ਸ਼ਾਇਰ, ਅਨੁਵਾਦਿਕ ਅਤੇ ਬਾਲ ਸਾਹਿਤ ਲੇਖਕ ਸ੍ਰੀ ਤਰਸੇਮ ਬਰਨਾਲਾ ਨੂੰ ਦਿੱਤਾ ਜਾਵੇਗਾ। ਇਸ ਦਿਨ ਸਮਾਗਮ ਦੀ ਪ੍ਰਧਾਨਗੀ ਨਾਮਵਰ ਚਿੰਤਕ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਮੈਂਬਰ ਡਾ. ਸੁਖਦੇਵ ਸਿੰਘ ਸਿਰਸਾ ਕਰਨਗੇ। ਡਾ. ਕਮਲਜੀਤ ਢਿਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਸ ਮੌਕੇ ਪੁਸਤਕ ਪ੍ਰਦਰਸ਼ਨੀ ਲਾਈ ਜਾਵੇਗੀ।ਕਵੀ ਦਰਬਾਰ ਵਿੱਚ ਪੰਜਾਬੀ ਦੇ ਨਾਮਵਰ ਸ਼ਾਇਰ ਡਾਕਟਰ ਗੁਰਮਿੰਦਰ ਸਿੱਧੂ, ਚਮਨਦੀਪ ਦਿਉਲ, ਕੁਲਵਿੰਦਰ ਬੱਛੋਆਣਾ, ਪਾਲੀ ਖ਼ਾਦਿਮ, ਮਨਦੀਪ ਲੁਧਿਆਣਾ, ਰਿਤੂ ਵਾਸੂਦੇਵ, ਕੁਲਦੀਪ ਸਾਹਿਰ, ਅਨੀ ਕਾਠਗੜ, ਸੁਨੀਲ ਚੰਦਿਆਣਵੀ ਸਮੇਤ ਨਾਮਵਰ ਸ਼ਾਇਰ ਸ਼ਿਰਕਤ ਕਰਨਗੇ। ਮੰਚ ਦੀ ਮੀਟਿੰਗ ਵਿਚ ਗੁਰਮੀਤ ਕੜਿਆਲਵੀ, ਵਿਜੇ ਕੁਮਾਰ ਮਿੱਤਲ ਅਤੇ ਪ੍ਰਦੀਪ ਰੱਖਰਾ ਵੀ ਸ਼ਾਮਿਲ ਹੋਏ।