- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦੀ ਪੁਰਾਣੀ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਵਿਚ ਬੀਤੇ ਦਿਨੀਂ ਅਨਮੋਲ ਵੈੱਲਫੇਅਰ ਕਲੱਬ ਵੱਲੋਂ ਕਰਵਾਇਆ ਗਿਆ ਦਸ ਰੋਜ਼ਾ ਧਾਰਮਿਕ ਸਮਾਗਮ ‘ਮੇਲੇ ਮਈਆ ਦੇ’ ਸਫ਼ਲਤਾਪੂਰਵਕ ਸੰਪੰਨ ਹੋਣ ਉਪਰੰਤ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਦੀ ਅਗਵਾਈ ਹੇਠ ਅਹੁਦੇਦਾਰ ਆਪਣੇ ਪਰਿਵਾਰਾਂ ਸਮੇਤ ਮਾਂ ਚਿੰਤਪੂਰਨੀ ਦਰਬਾਰ ਵਿਖੇ ਪਾਵਨ ਝੰਡਾ ਚੜ੍ਹਾਉਣ ਲਈ ਰਵਾਨਾ ਹੋਏ। ਇਸ ਮੌਕੇ ਸ਼ਰਧਾਲੂਆਂ ’ਚ ਮਾਂ ਭਗਵਤੀ ਪ੍ਰਤੀ ਡੂੰਘੀ ਸ਼ਰਧਾ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਕਿਹਾ ਕਿ ਮਾਂ ਭਗਵਤੀ ਦੀ ਕਿਰਪਾ ਸਦਕਾ ‘ਮੇਲੇ ਮਈਆ ਦੇ’ ਦਾ ਦਸ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਸਫ਼ਲਤਾਪੂਰਵਕ ਸੰਪੰਨ ਹੋਇਆ। ਇਸ ਸਮਾਗਮ ਦੌਰਾਨ 26 ਸ਼ਕਤੀਪੀਠਾਂ ਤੋਂ ਲਿਆਂਦੀਆਂ ਗਈਆਂ ਪਾਵਨ ਜੋਤਾਂ ਦੇ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਅਤੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਸਾਰੀਆਂ ਪਾਵਨ ਜੋਤਾਂ ਹੁਣ ਆਪੋ-ਆਪਣੇ ਧਾਮਾਂ ਵਿਚ ਸੁਸ਼ੋਭਿਤ ਹੋ ਚੁੱਕੀਆਂ ਹਨ। ਰਾਜੇਸ਼ ਅਰੋੜਾ ਨੇ ਕਿਹਾ ਕਿ ਮਾਂ ਭਗਵਤੀ ਦੇ ਆਸ਼ੀਰਵਾਦ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਕਲੱਬ ਵੱਲੋਂ ਹਰ ਸਾਲ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਇਨ੍ਹਾਂ ਸਮਾਗਮਾਂ ਦਾ ਮੁੱਖ ਉਦੇਸ਼ ਸ਼ਰਧਾਲੂਆਂ ਨੂੰ ਮਾਂ ਭਗਵਤੀ ਦੀ ਭਗਤੀ ਨਾਲ ਜੋੜਨਾ ਅਤੇ ਧਾਰਮਿਕ ਆਸਥਾ ਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਇਸ ਧਾਰਮਿਕ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਸ਼ਰਧਾਲੂਆਂ, ਸਹਿਯੋਗੀਆਂ ਅਤੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਚੇਅਰਮੈਨ ਸੁਰਿੰਦਰ ਤਾਇਲ ਪਿੰਟੂ, ਸਕੱਤਰ ਵਿਵੇਕ ਮਜੀਠੀਆ, ਪ੍ਰੋਜੈਕਟ ਚੇਅਰਮੈਨ ਹਰਪ੍ਰੀਤ ਸਿੰਘ, ਰਮਿਕਾਂਤ ਜੈਨ ਮਨੂ, ਗੌਰਵ ਜਿੰਦਲ, ਵਿਸ਼ਾਲ ਢੀਂਗਰਾ, ਮਾਨਵ ਕਾਲੜਾ ਸਮੇਤ ਅਨਮੋਲ ਵੈੱਲਫੇਅਰ ਕਲੱਬ ਦੇ ਹੋਰ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ।