ਮੋਗਾ ਵਿਖੇ ਰਾਮਗੜ੍ਹੀਆ ਸਿੱਖ ਆਰਗੇਨਾਈਜਸ਼ਨ ਇੰਡੀਆ ਦੀ ਮੀਟਿੰਗ ਹੋਈ ਰਾਮਗੜ੍ਹੀਆ ਸਿੱਖ ਆਰਗੇਨ ਾਈਜਸ਼ਨ
Publish Date: Thu, 05 Nov 2026 04:35 PM (IST)
Updated Date: Thu, 05 Nov 2026 04:35 PM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਰਾਮਗੜ੍ਹੀਆ ਸਿੱਖ ਆਰਗੇਨਾਈਜਸ਼ਨ ਇੰਡੀਆ ਦੀ ਪ੍ਰਭਾਵਸ਼ਾਲੀ ਮੀਟਿੰਗ ਮੋਗਾ ਵਿਖੇ ਕੌਮੀ ਪ੍ਰਧਾਨ ਹਰਦੇਵ ਸਿੰਘ ਕੌਂਸਲ ਦੀ ਰਹਿਨੁਮਾਈ ਹੇਠ ਵਿਸ਼ਵਕਰਮਾ ਭਵਨ ਵਿਖੇ ਹੋਈ। ਮੀਟਿੰਗ ਵਿਚ ਕੁਲਦੀਪ ਸਿੰਘ ਖਾਂਬਾ ਕੌਮੀ ਚੇਅਰਮੈਨ, ਪੰਜਾਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਝਾਂਸ ਲੁਧਿਆਣਾ, ਜਸਵੀਰ ਸਿੰਘ ਕੌਮੀ ਜਰਨਲ ਸਕੱਤਰ ਸੁਖਦੇਵ ਸਿੰਘ ਸੰਟੀ ਜ਼ਿਲ੍ਹਾ ਪ੍ਰਧਾਨ ਬਰਨਾਲਾ ਤੇ ਗੁਰਸੇਵਕ ਸਿੰਘ ਕੌਂਸਲ ਤੋ ਇਲਾਵਾ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਮੋਗਾ ਦੇ ਪ੍ਰਧਾਨ ਹਰਮੇਲ ਸਿੰਘ ਡਰੋਲੀ ਅਤੇ ਰਾਜਾ ਸਿੰਘ ਭਾਰਤਵਾਲੇ, ਮਾਸਟਰ ਇੰਦਰਜੀਤ ਸਿੰਘ ਅਤੇ ਚੰਮਕੌਰ ਸਿੰਘ ਝੰਡੇਆਣਾ ਸਾਬਕਾ ਪ੍ਰਧਾਨ, ਸੋਹਣ ਸਿੰਘ ਸੱਗੂ ਸਰਪਸਤ ਤੇ ਹੋਰ ਅਹੁਦੇਦਾਰਾਂ, ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੀ ਕਾਰਵਾਈ ਅਰੰਭ ਕਰਦਿਆਂ ਚਰਨਜੀਤ ਸਿੰਘ ਝੰਡੇਆਣਾ ਨੇ ਸਵਾਗਤ ਕੀਤਾ ਤੇ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਦੇ ਮਹੱਤਵਪੂਰਨ ਮਸਲੇ ਵਿਚਾਰਨ ਲਈ ਮੀਟਿੰਗ ਹੋ ਰਹੀ ਹੈ। ਮੀਟਿੰਗ ਵਿਚ ਕੌਮੀ ਜਰਨਲ ਸਕੱਤਰ, ਪੰਜਾਬ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਬਰਨਾਲਾ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਆਪਣੇ ਸੰਬੋਧਨ ਵਿਚ ਹਰਦੇਵ ਸਿੰਘ ਕੌਂਸਲ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਦੀ ਵਿਰਾਸਤ ਨੂੰ ਸੰਭਾਲਣ ਤੇ ਬੇਹਤਰੀ ਲਈ ਕੰਮ ਕਰਨ ਦੇ ਨਾਲ ਨਾਲ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਭਾਈ ਲਾਲੋ ਜੀ ਦੇ ਜਨਮ ਦਿਨ ਤੇ ਰਾਜ ਪੱਧਰੀ ਸਮਾਗਮ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਮੋਗੇ ਤੋਂ ਚਾਰ ਸ਼ਖ਼ਸੀਅਤਾਂ ਨੂੰ ਰਾਮਗੜ੍ਹੀਆ ਸਿੱਖ ਔਰਗਨਾਈਜੇਸ਼ਨ ਚ ਸ਼ਾਮਲ ਕੀਤਾ ਗਿਆ ਜਿਸ ਵਿਚ ਚਰਨਜੀਤ ਸਿੰਘ ਝੰਡੇਆਣਾ ਨੂੰ ਗਲੋਬਲ ਕਮੇਟੀ ਮੈਂਬਰ, ਰਾਜਾ ਸਿੰਘ ਭਾਰਤਵਾਲੇ ਅਤੇ ਕੁਲਵੰਤ ਸਿੰਘ ਰਾਮਗੜ੍ਹੀਆ ਨੂੰ ਪੰਜਾਬ ਦੇ ਮੀਤ ਅਤੇ ਗਿਆਨ ਸਿੰਘ ਸਾਬਕਾ ਡੀਪੀਆਰਓ ਨੂੰ ਪੰਜਾਬ ਦੇ ਪ੍ਰੈੱਸ ਸਕੱਤਰ ਨਿਯੁਕਤ ਕਰਕੇ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਮੋਗਾ ਦੇ ਪ੍ਰਧਾਨ ਹਰਮੇਲ ਸਿੰਘ ਡਰੋਲੀ ਅਤੇ ਰਾਜਾ ਸਿੰਘ ਨੇ ਕਿਹਾ ਕਿ ਰਾਮਗੜੀਆ ਕੌਮ ਦੀ ਬੇਹਤਰੀ ਲਈ ਸਾਰੀਆਂ ਸੰਸਥਾਵਾਂ ਲਈ ਵੱਡਾ ਪਲੇਟਫਾਰਮ ਪ੍ਰਦਾਨ ਕਰਨ ਲਈ ਰਾਮਗੜੀਆ ਸਿੱਖ ਔਰਗਨਾਈਜੇਸ਼ਨ ਇੰਡੀਆ ਵੱਲੋਂ ਹਰਦੇਵ ਸਿੰਘ ਕੌਂਸਲ ਦੀ ਅਗਵਾਈ ਵਿਚ ਸ਼ਾਨਦਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨੂੰ ਮੋਗਾ ਦੀਆਂ ਰਾਮਗੜ੍ਹੀਆ ਸੰਸਥਾਵਾਂ ਵੱਲੋਂ ਭਰਵਾਂ ਸਮਰਥਨ ਅਤੇ ਹੁੰਘਾਰਾ ਦਿੱਤਾ ਜਾਵੇਗਾ | ਉਨ੍ਹਾਂ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਮੋਗੇ ਦੀਆਂ ਸੰਸਥਾਵਾਂ ਵੱਲੋਂ ਰਾਮਗੜ੍ਹੀਆ ਸਿੱਖ ਅਰਗੇਨਾਈਜ਼ੇਸ਼ਨ ਇੰਡੀਆ ਦੇ ਪ੍ਰਧਾਨ ਹਰਦੇਵ ਸਿੰਘ ਕੌਂਸਲ ਅਤੇ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਮਹਿੰਦਰ ਸਿੰਘ ਕਲਸੀ, ਪ੍ਰੀਤਮ ਸਿੰਘ ਰਾਜੇਆਣਾ, ਸੁਰਿੰਦਰ ਸਿੰਘ ਭੁਲਰ,ਨਾਇਬ ਸਿੰਘ ਬਿੱਟੂ, ਅਵਤਾਰ ਸਿੰਘ ਵਿਰਦੀ, ਹਰਪ੍ਰੀਤ ਸਿੰਘ ਮਾਲਵਾ, ਰਛਪਾਲ ਸਿੰਘ ਖਾਲਸਾ, ਪਰਮਜੀਤ ਸਿੰਘ ਬਿਟੂ, ਬਲਜਿੰਦਰ ਸਿੰਘ ਭੁੱਲਰ, ਕੇਵਲ ਸਿੰਘ, ਨਿਰਮਲ ਸਿੰਘ ਠੇਕੇਦਾਰ, ਸਤਨਾਮ ਸਿੰਘ, ਹਰਦੀਪ ਸਿੰਘ ਜੰਡੂ, ਦਵਿੰਦਰ ਸਿੰਘ ਘੜਿਆਲ, ਅੰਮ੍ਰਿਤਪਾਲ ਸਿੰਘ ਬੱਬੂ, ਹੀਰਾ ਸਿੰਘ, ਜਸਵੰਤ ਸਿੰਘ ਬੱਧਣੀ, ਜਗਦੇਵ ਸਿੰਘ ਚੰਨੀ, ਬਲਜੀਤ ਸਿੰਘ ਸਮਾਧਭਾਈ, ਜਸਵੀਰ ਸਿੰਘ, ਸੁਖਵਿੰਦਰ ਸਿੰਘ ਸਮਰਾਟ ਆਦਿ ਸਾਮਲ ਸਨ।