ਕੀਤੀ ਗਈ ਕਿਰਤੀ ਕਿਸਾਨ ਯੂਨੀਅਨ ਨੇ
Publish Date: Tue, 15 Sep 2026 07:45 PM (IST)
Updated Date: Wed, 16 Sep 2026 04:09 AM (IST)
26 ਸਤੰਬਰ ਨੂੰ ਮੋਗਾ ਮੰਡੀ ਵਿਚ ਭਾਜਪਾ ਅਤੇ ਆਰਐੱਸਐੱਸ ਦੇ ਫਾਸ਼ੀਵਾਦ ਖਿਲਾਫ਼ ਰੋਸ ਰੈਲੀ ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ ਘੱਲ ਕਲਾਂ : ਕਿਰਤੀ ਕਿਸਾਨ ਯੂਨੀਅਨ ਨੇ ਜ਼ਿਲ੍ਹਾ ਮੋਗਾ ਵੱਲੋਂ ਜਿਲ੍ਹੇ ਦੀ ਵਿਸਥਾਰੀ ਮੀਟਿੰਗ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਨਿਰਭੈਅ ਸਿੰਘ ਢੁੱਡੀਕੇ, ਸੂਬਾ ਕਮੇਟੀ ਮੈਬਰ ਚਮਕੌਰ ਸਿੰਘ ਰੋਡੇ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਮੀਟਿੰਗ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਸਮੇਂ ਬੁਲਾਰਿਆਂ ਨੇ ਦੱਸਿਆ ਕਿ ਆਰਐੱਸਐੱਸ ਵੱਲੋਂ ਆਪਣੇ ਫਾਸੀਵਾਦੀ ਵਿਚਾਰਧਾਰਾ ਅੱਗੇ ਵਧਾਉਂਦੇ ਹੋਏ ਆਪਣੀ ਰਾਜਨੀਤਕ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਪੂਰੇ ਦੇਸ਼ ਵਿਚ ਕਾਬਜ ਕਰਨ ਲਈ ਪਹਿਲਾਂ ਬੰਗਾਲ ਵਿਚ ਵੋਟਾਂ ਵਿਚ ਧੱਕਾਸ਼ਾਹੀ ਕਰ ਕੇ ਸੱਤਾ ’ਤੇ ਕਬਜ਼ਾ ਕੀਤਾ। ਇਸ ਤੋਂ ਬਾਅਦ ਭਾਜਪਾ ਦਾ ਨਿਸ਼ਾਨਾ ਪੰਜਾਬ ਹੈ। ਇਸ ਦੇ ਨਾਲ ਅਮਰੀਕਾ ਆਪਣੇ ਮੁਨਾਫ਼ੇ ਲਈ ਭਾਰਤ ਉੱਪਰ ਦਬਾਅ ਪਾ ਕੇ ਇੱਥੋਂ ਦੇ ਖੇਤੀ ਅਤੇ ਡੇਅਰੀ ਸੈਕਟਰ ਨੂੰ ਤਬਾਹ ਕਰਕੇ ਆਪਣੀਆ ਖੇਤੀ ਵਸਤਾਂ ਅਤੇ ਪੈਕਿੰਗ ਵਾਲਾ ਦੁੱਧ ਭਾਰਤ ਵਿਚ ਲਿਆ ਕੇ ਸਸਤੇ ਰੇਟਾਂ ਉੱਤੇ ਵੇਚੇਗਾ। ਜਿਸ ਕਰਕੇ ਮਹਿੰਗਾਈ ਦੀ ਮਾਰ ਚੱਲ ਰਹੇ ਲੋਕ ਇਕ ਵਾਰ ਤਾਂ ਸਸਤੇ ਸਮਾਨ ਨੂੰ ਲੈਣਗੇ ਪਰ ਜਦੋਂ ਦੇਸ਼ ਕਿਸਾਨਾ ਦੀ ਖੇਤੀ ਵਸਤਾਂ ’ਤੇ ਦੁੱਧ ਨਾ ਵਿਕੇਗਾ, ਉਹ ਖ਼ਤਮ ਹੋ ਜਾਣਗੇ, ਬਾਅਦ ਵਿਚ ਵਿਦੇਸ਼ੀ ਕੰਪਨੀਆਂ ਆਪਣੀਆਂ ਵਸਤਾਂ ਦੀਆਂ ਕੀਮਤਾਂ ਮਨ ਮਰਜ਼ੀ ਨਾਲ ਤੈਅ ਕਰਨਗੇ। ਇਸ ਕਰ ਕੇ ਮਹਿੰਗਾਈ ਬਹੁਤ ਹੱਦ ਤੱਕ ਵੱਧ ਜਾਵੇਗੀ। ਇਸ ਦੇ ਵਿਰੋਧ ਵਿਚ ਕਿਸਾਨਾਂ ਮਜ਼ਦੂਰਾਂ ਵੱਲੋਂ ਆਰਐੱਸਐੱਸ ਅਤੇ ਕਾਰਪੋਰੇਟ ਦੇ ਖ਼ਿਲਾਫ਼ 26 ਸਤੰਬਰ ਨੂੰ ਮੋਗੇ ਦਾਣਾ ਮੰਡੀ ਵਿਚ ਪੰਜਾਬ ਪੱਧਰ ਦੀ ਵਿਸ਼ਾਲ ਰੈਲੀ ਕੀਤੀ ਜਾਵੇਗੀ। ਜਿਸ ਨੂੰ ਕਾਮਯਾਬ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰਕੇ ਪਿੰਡਾ ’ਚੋਂ ਸੈਂਕੜੇ ਦੀ ਗਿਣਤੀ ਵਿਚ ਕਿਸਾਨ ਇਸ ਰੈਲੀ ਵਿਚ ਹਿੱਸਾ ਲੈਣਗੇ। ਇਸ ਮੌਕੇ ਕੁਲਜੀਤ ਸਿੰਘ ਪੰਡੋਰੀ ਜ਼ਿਲ੍ਹਾ ਸਕੱਤਰ, ਜ਼ਿਲ੍ਹਾ ਵਿੱਤ ਸਕੱਤਰ ਛਿੰਦਰਪਾਲ ਕੌਰ ਰੋਡੇ ਖੁਰਦ,ਜ਼ਿਲ੍ਹਾ ਪ੍ਰੈੱਸ ਸਕੱਤਰ ਤੀਰਥਵਿੰਦਰ ਸਿੰਘ ਘੱਲ ਕਲਾਂ, ਮੁਖ਼ਤਿਆਰ ਸਿੰਘ ਕਾਹਨ ਸਿੰਘ ਵਾਲਾ ਬਲਾਕ ਪ੍ਰਧਾਨ ਮੋਗਾ 2, ਬੂਟਾ ਸਿੰਘ ਤਖਾਣਵੱਧ ਬਲਾਕ ਪ੍ਰਧਾਨ ਮੋਗਾ 1, ਬੇਅੰਤ ਸਿੰਘ ਮੱਲੇਆਣਾ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ, ਅਵਤਾਰ ਸਿੰਘ ਡਾਲਾ, ਅਜਮੇਰ ਸਿੰਘ ਛੋਟਾ ਘਰ ਬਲਾਕ ਪ੍ਰਧਾਨ ਬਾਘਾਪੁਰਾਣਾ ਆਦਿ ਹਾਜ਼ਰ ਸਨ ।