- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਾਲ ਅਲਾਇੰਸ ਕਲੱਬਜ਼

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਇਸ ਸਾਲ ਅਲਾਇੰਸ ਕਲੱਬਜ਼ ਇੰਟਰਨੈਸ਼ਨਲ ਨਿਹਾਲ ਸਿੰਘ ਵਾਲਾ ਵੱਲੋਂ ਬੱਚਿਆਂ ਲਈ ਫਰੀ 7 ਦਿਨਾਂ ਰੰਗਮੰਚ ਫ਼ਿਲਮ ਅਦਾਕਾਰੀ ਵਰਕਸ਼ਾਪ 2026 ਲਗਾਈ ਜਾ ਰਹੀ ਹੈ। ਇਸ ਵਰਕਸ਼ਾਪ ਵਿਚ ਬੱਚਿਆਂ ਦੇ ਹੁਨਰ ਨੂੰ ਨਿਖਾਰਨ ਲਈ ਟਰੇਨਿੰਗ ਡਾਇਰੈਕਟਰ ਸੁਖਦੇਵ ਲੱਧੜ ਰੰਗਮੰਚ ਫ਼ਿਲਮ ਅਦਾਕਾਰ ਨਿਰਦੇਸ਼ਕ ਵੱਲੋਂ ਕਰਵਾਈ ਜਾਵੇਗੀ। ਇਹ ਉਪਰਾਲਾ ਹਰ ਸਾਲ ਡਾ. ਹਰਗੁਰਪ੍ਰਤਾਪ ਸਿੰਘ ਦੀਪ ਹਸਪਤਾਲ ਦੀ ਪ੍ਰੇਰਨਾ ਸਦਕਾ ਹੁੰਦਾ ਆ ਰਿਹਾ ਹੈ। ਇਸ ਵਰਕਸ਼ਾਪ ਵਿਚ ਪੂਰਨ ਸਹਿਯੋਗ ਐਲੀ ਡਾ. ਫ਼ਕੀਰ ਮੁਹੰਮਦ ਪ੍ਰਧਾਨ ਅਲਾਇੰਸ ਕਲੱਬਜ਼ ਇੰਟਰਨੈਸ਼ਨਲ, ਐਲੀ ਡਾ. ਸ਼ਿਵਦੇਵ ਸਿੰਘ ਅਲਾਇੰਸ ਕਲੱਬਜ਼ ਇੰਟਰਨੈਸ਼ਨਲ ਅਤੇ ਸਮੂਹ ਕਲੱਬ ਦਾ ਰਹੇਗਾ। ਇਹ ਵਰਕਸ਼ਾਪ 3 ਜੂਨ ਤੋਂ 9 ਜੂਨ ਤੱਕ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਦੀਪ ਹਸਪਤਾਲ ਬਰਨਾਲਾ ਰੋਡ ਨਿਹਾਲ ਸਿੰਘ ਵਾਲਾ ਵਿਖੇ ਲਗਾਈ ਜਾ ਰਹੀ ਹੈ। ਇਹ ਵਰਕਸ਼ਾਪ 20 ਸਾਲ ਤੱਕ ਦੇ ਬੱਚਿਆਂ ਲਈ ਬਿਲਕੁਲ ਮੁਫ਼ਤ ਹੈ। ਇਸ ਵਰਕਸ਼ਾਪ ਵਿਚ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਬੱਚੇ ਵਧ ਚੜਕੇ ਭਾਗ ਲੈਣ ਲਈ ਰਜਿਸਟ੍ਰੇਸ਼ਨ ਕਰਵਾ ਰਹੇ ਹਨ। ਟ੍ਰੇਨਿੰਗ ਦੌਰਾਨ ਬੱਚਿਆਂ ਨੂੰ ਕਲਾ ਦੀਆਂ ਬਰੀਕੀਆਂ ਤੋਂ ਜਾਣੂੰ ਕਰਵਾਉਣ ਲਈ ਵੱਖ-ਵੱਖ ਸੈਸ਼ਨ ਕਰਵਾਏ ਜਾਣਗੇ ਜਿੰਨ੍ਹਾਂ ਵਿਚ ਮੈਡੀਟੇਸਨ, ਅਦਾਕਾਰੀ, ਨਸਵਰ, ਸ਼ਰੀਰ ਆਵਾਜ਼ ਅਤੇ ਦਿਮਾਗ ਤੇ ਕੰਮ, ਰੰਗਮੰਚੀ ਖੇਡਾਂ, ਕਲਾ