- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਕਮੇਟੀ ਮੈਂਬਰ ਬੀਬੀ

ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ ਬੱਧਨੀ ਕਲਾਂ: ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਨਰਿੰਦਰ ਕੌਰ ਰਣੀਆਂ ਨੂੰ ਐਗਜੈਕਟਿਵ ਮੈਂਬਰ ਚੁਣੇ ਜਾਣ ’ਤੇ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਸਮੇਤ ਅਕਾਲੀ ਦਲ ਦੇ ਹੋਰ ਆਗੂਆਂ ਤੇ ਮੈਂਬਰਾਂ ਵੱਲੋ ਉਨਾਂ ਦੇ ਨਿਵਾਸ ਸਥਾਨ ਪਿੰਡ ਰਣੀਆਂ ਵਿਖੇ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਨੇ ਕਿਹਾ ਕਿ ਬੀਬੀ ਨਰਿੰਦਰ ਕੌਰ ਰਣੀਆਂ ਬਹੁਤ ਹੀ ਨਿਮਰਤਾ ਸੁਭਾਅ ਦੇ ਮਾਲਕ ਹਨ । ਉਨ੍ਹਾਂ ਕਿਹਾ ਕਿ ਜਿੱਥੇ ਬੀਬੀ ਰਣੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੇਵਾਵਾਂ ਨਿਭਾ ਰਹੇ ਹਨ ਉੱਥੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀਆਂ ਸੇਵਾਵਾਂ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਨਾਂ ਕਿਹਾ ਕਿ ਬੀਬੀ ਰਣੀਆਂ ਨੂੰ ਦਿੱਤੀ ਗਈ ਹਰੇਕ ਜਿੰਮੇਵਾਰੀ ਨੂੰ ਉਹ ਹਮੇਸ਼ਾ ਤਨਦੇਹੀ ਨਾਲ ਨਿਭਾਉਂਣ ਸਦਕਾ ਹੀ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਗਜੈਕਟਿਵ ਮੈਂਬਰ ਚੁਣਿਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਮੋਗਾ ਦੇ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਜ਼ਿਲ੍ਹਾ ਐੱਸਈ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਥਰਾਜ, ਪ੍ਰਧਾਨ ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਸਰਕਲ ਪ੍ਰਧਾਨ ਸੁਖਚੈਨ ਸਿੰਘ ਧਾਲੀਵਾਲ, ਸਰਕਲ ਪ੍ਰਧਾਨ ਆਂਟੂ ਡਾਲਾ, ਸਰਕਲ ਪ੍ਰਧਾਨ ਰਾਮ ਸਿੰਘ ਪੱਤੋ, ਸਰਕਲ ਪ੍ਰਧਾਨ ਰੁਪਿੰਦਰ ਸਿੰਘ ਦੀਦਾਰੇ ਵਾਲਾ, ਸਰਕਲ ਪ੍ਰਧਾਨ ਵਿਜੈ ਕੁਮਾਰ, ਅਤਿੰਦਰ ਸਿੰਘ ਦੀਨਾ ਸਾਹਿਬ, ਯੂਥ ਆਗੂ ਪੂਰਨ ਸਿੰਘ, ਸਰਪੰਚ ਜਵਾਹਰ ਸਿੰਘ, ਰਾਜੂ ਨੰਬਰਦਾਰ ਡਾਲਾ, ਡਾ. ਜਗਮੋਹਣ ਸਿੰਘ,ਗੁਰਪ੍ਰੀਤ ਸਿੰਘ, ਪਰਮਜੀਤ ਮਾਣੂੰਕੇ, ਸਰਪੰਚ ਕੁਲਦੀਪ ਸਿੰਘ ਮਧੇਕੇ, ਬਲਵੀਰ ਸਿੰਘ ਪੱਤੋ, ਨਿਰੰਜਣ ਸਿੰਘ ਦੀਦਾਰੇਵਾਲਾ, ਹਰਵਿੰਦਰ ਸਿੰਘ ਪੱਤੋ, ਗੁਰਪ੍ਰੀਤ ਸਿੰਘ ਕਾਕਾ, ਪ੍ਰਧਾਨ ਨਾਹਰ ਸਿੰਘ ਬੱਧਨੀ, ਬੂਟਾ ਸਿੰਘ ਬੱਧਨੀ ਖੁਰਦ, ਅਮਨਦੀਪ ਸਿੰਘ ਤਖਤੂਪੁਰਾ, ਗੋਪੀ ਤਖਤੂਪੁਰਾ, ਜਿੰਦਰ ਸਿੰਘ ਤਖਤੂਪੁਰਾ, ਅਮਨਪ੍ਰੀਤ ਸਿੰਘ ਤਖਤੂਪੁਰਾ, ਪਰਮਜੀਤ ਸਿੰਘ ਬੱਧਨੀ ਕਲਾਂ, ਰਣਧੀਰ ਸਿੰਘ ਚੂਹੜਚੱਕ, ਗੁਰਬਖਸ਼ ਸਿੰਘ ਰਣੀਆਂ, ਅਜਮੇਰ ਸਿੰਘ ਦੀਨਾ ਬਲਾਕ ਸੰਮਤੀ ਮੈਂਬਰ, ਦੀਪਾ ਬਰਾੜ, ਦੀਸ਼ਾ ਸਿੰਘ ਇਕਾਈ ਪ੍ਰਧਾਨ, ਜੀਤਾ ਸਿੰਘ ਦੀਨਾ, ਅਵਤਾਰ ਸਿੰਘ ਦੀਨਾ, ਹਰਜਿੰਦਰ ਸਿੰਘ ਚੂਹੜਚੱਕ, ਪਰਮਜੀਤ ਸਿੰਘ ਚੂਹੜਚੱਕ, ਡਾ. ਜਗਦੇਵ ਸਿੰਘ ਚੂਹੜਚੱਕ, ਪ੍ਰਧਾਨ ਸੁਖਵਿੰਦਰ ਸਿੰਘ ਚੂਹੜਚੱਕ, ਬੰਤ ਸਿੰਘ ਬੁੱਟਰ, ਅਮਰਜੀਤ ਸਿੰਘ ਬੁੱਟਰ, ਬਲਜੀਵਨ ਸਿੰਘ ਬੁੱਟਰ ਆਦਿ ਨੇ ਸਿਰਪਾਓ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨ ਕਰਦੇ ਹੋਏ ਮੁਬਾਰਕਬਾਦ ਦਿੱਤੀ।