ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪਿੰਡ ਚੜਿੱਕ ’ਚ ਭਰਵੀਂ ਮੀਟਿੰਗ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ
Publish Date: Sun, 18 Oct 2026 04:34 PM (IST)
Updated Date: Sun, 18 Oct 2026 04:36 PM (IST)
ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ ਮੋਗਾ: ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਲਗਾਤਾਰ ਪਿੰਡਾਂ ਵਿਚ ਮੀਟਿੰਗਾਂ ਦਾ ਦੌਰ ਜਾਰੀ ਹੈ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਨੂੰ ਪਿੰਡਾਂ ਵਿਚ ਭਰਵਾ ਹੁੰਗਾਰਾ ਮਿਲ ਰਿਹਾ ਹੈ ਅਤੇ ਹਰ ਵਰਗ ਦਾ ਵਿਅਕਤੀ ਪਾਰਟੀ ਵਿਚ ਸ਼ਾਮਲ ਹੋ ਰਿਹਾ ਹੈ ਭਾਵੇਂ ਪੰਜਾਬ ਸਰਕਾਰ ਵੱਲੋਂ ਅਕਾਲੀ ਦਲ ਵਾਰਸ ਪੰਜਾਬ ਦੇ ਦਾ ਰਸਤਾ ਰੋਕਣ ਦੇ ਬਹੁਤ ਅੜਿੱਕੇ ਅਪਣਾਏ ਜਾ ਰਹੇ ਹਨ ਪਰੰਤੂ ਪਾਰਟੀ ਦਾ ਮਨੋਬਲ ਦਿਨੋਂ ਦਿਨ ਉੱਚਾ ਹੁੰਦਾ ਜਾ ਰਿਹਾ ਹੈ। ਸਰਕਾਰ ਵੱਲੋਂ ਕੀਤੇ ਜਾ ਰਹੇ ਧੱਕਿਆਂ ਦੇ ਬਾਵਜੂਦ ਅਕਾਲੀ ਦਲ ਵਾਰਸ ਪੰਜਾਬ ਦੇ 2027 ਦੀ ਸਰਕਾਰ ਬਣਾਵੇਗਾ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਟੀਮ ਬੁੱਕਣਵਾਲਾ ਦੀ ਅਗਵਾਈ ਕਰਤਾ ਤਰਨਦੀਪ ਸਿੰਘ ਨੇ ਪਿੰਡ ਚੜਿੱਕ ਵਿਖੇ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਪੁਲਸ ਰਾਹੀਂ ਸਾਡੇ ਵਰਕਰਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ। ਜਿਹੜੀ ਸਰਕਾਰ ਕਹਿੰਦੀ ਸੀ ਕਿ ਸਾਡੇ ਰਾਜ ਵਿਚ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ, ਅੱਜ ਉਹੀ ਸਰਕਾਰ ਪੁਲਸ ਦੇ ਜ਼ੋਰ ਨਾਲ ਲੋਕਾਂ ਨੂੰ ਡਰਾ ਰਹੀ ਹੈ। ਉਨ੍ਹਾਂ ਨੂੰ ਆਪਣੀ ਹਾਰ ਸਪੱਸ਼ਟ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਦਿਨ ਦਿਹਾੜੇ ਪਰਮਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰੀਆਂ ਗਈਆਂ ਤੇ ਕਤਲ ਕੀਤਾ ਗਿਆ ਇਸ ਦੇ ਇੰਨਸਾਫ ਲਈ ਧਰਨੇ ਲੱਗ ਰਹੇ ਹਨ ਅਤੇ ਅੱਜ ਮੋਗਾ ਦੀ ਐੱਮਐੱਲਏ ਅਮਨਦੀਪ ਕੌਰ ਅਰੋੜਾ ਦੇ ਘਰ ਬਾਹਰ ਧਰਨਾ ਲਗਾਇਆ ਜਾਵੇਗਾ ਤੇ ਲਾਹਨਤ ਪੱਤਰ ਪੜ੍ਹਿਆ ਜਾਵੇਗਾ ਸੰਗਤਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ। ਜਗਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਵੀ ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ ਅਤੇ ਆਪਣੇ ਪਾਰਟੀ ਰਾਹੀਂ ਘਰੋਂ-ਘਰ ਜਾ ਕੇ ਪਾਰਟੀ ਨੂੰ ਵੋਟ ਪਾਉਣ ਲਈ ਸੌਂਹਾਂ ਖਵਾਈਆਂ ਜਾ ਰਹੀਆਂ ਹਨ। ਜੇ ਸਰਕਾਰ ਨੇ ਕੰਮ ਕੀਤੇ ਹਨ ਤਾਂ ਇਹੋ ਜਿਹੀਆਂ ਨਾਕਾਮ ਕੋਸ਼ਿਸ਼ਾਂ ਕਰਨ ਦੀ ਲੋੜ ਕੀ ਪੈ ਗਈ। ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲਵੇ 2027 ਵਿਚ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਪੰਜਾਬ ਵਿਚ ਸਰਕਾਰ ਬਣੇਗੀ। ਇਸ ਮੌਕੇ ਚੜਿੱਕ ਪਿੰਡ ਦੇ ਬਹੁਤ ਸਾਰੇ ਪਰਿਵਾਰਾਂ ਨੇ ਅਕਾਲੀ ਦਲ ਵਾਰਸ ਪੰਜਾਬ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਲੌਹਰਾ ਸਿੰਘ, ਅਮਨਦੀਪ ਸਿੰਘ, ਗੁਰਿੰਦਰ ਸਿੰਘ ਬੱਬੂ, ਗੁਰਦੇਵ ਸਿੰਘ, ਪਾਲਾ ਸਿੰਘ, ਗੁਰਪਿੰਦਰ ਸਿੰਘ, ਪ੍ਰਭਦੀਪ ਸਿੰਘ, ਸਹਿਜਪ੍ਰੀਤ ਸਿੰਘ, ਹਰਮਨ ਸਿੰਘ, ਪਰਨੀਤ ਸਿੰਘ, ਰਣ ਸ਼ਹਿਬਾਜ਼ ਸਿੰਘ, ਲਖਬੀਰ ਸਿੰਘ ਗ੍ਰੰਥੀ ਸਿੰਘ, ਚਮਕੌਰ ਸਿੰਘ, ਬੰਸਾ ਸਿੰਘ, ਸੁਰਿੰਦਰ ਸਿੰਘ, ਇਹ ਸਾਰੇ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਲ ਹੋਏ। ਇਸ ਮੌਕੇ ਜਗਜਿੰਦਰ ਸਿੰਘ, ਏਕਮ ਸਿੰਘ ਚੁੱਪਕੀਤੀ, ਗੁਰਮੇਲ ਸਿੰਘ ਸ਼ੰਭੂ, ਜੱਥੇਦਾਰ ਆਤਮਾ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ ਬੱਬੂ, ਧਰਮ ਸਿੰਘ, ਦਵਿੰਦਰ ਸਿੰਘ, ਸੁਖਦੀਪ ਸਿੰਘ, ਗੁਰਦੇਵ ਸਿੰਘ ਗੋਪੀ ਬਾਬਾ, ਬਲਵੀਰ ਸਿੰਘ, ਸੰਦੀਪ ਸਿੰਘ, ਜਗਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।