
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਗ ਰੋਹਾ ਵਿਕ ਾਸ ਟਰੱਸਟ

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਅਗਰੋਹਾ ਵਿਕਾਸ ਟਰੱਸਟ, ਅਗਰੋਹਾ ਧਾਮ ਵੱਲੋਂ ਮੋਗਾ ਨਿਵਾਸੀ ਨਵੀਨ ਸਿੰਗਲਾ ਨੂੰ ਪੰਜਾਬ ਪ੍ਰਦੇਸ਼ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਅਗਰਵਾਲ ਵੈੱਲਫੇਅਰ ਸਮਾਜ ਸਭਾ, ਮੋਗਾ ਪੰਜਾਬ ਦੀ ਸਮੁੱਚੀ ਟੀਮ ਵੱਲੋਂ ਨਵੀਨ ਸਿੰਗਲਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਅਗਰਵਾਲ ਵੈਲਫੇਅਰ ਸਮਾਜ ਸਭਾ ਦੇ ਪੰਜਾਬ ਪ੍ਰਧਾਨ ਪੀਐੱਨ ਮਿੱਤਲ ਆਪਣੀ ਪੂਰੀ ਟੀਮ ਸਮੇਤ ਨਵੀਨ ਸਿੰਗਲਾ ਨੂੰ ਸਨਮਾਨਿਤ ਕਰਨ ਪਹੁੰਚੇ। ਇਸ ਦੌਰਾਨ ਓਮਕਾਰ ਸਿੰਗਲਾ, ਫਾਇਨਾਂਸ ਸਕੱਤਰ, ਸੁਰਿੰਦਰ ਅਗਰਵਾਲ, ਜੁਆਇੰਟ ਸਕੱਤਰ, ਸੰਤ ਰਾਮ ਗੁਪਤਾ, ਪੈਟਰਨ, ਦਿਨੇਸ਼ ਗੁਪਤਾ ਅਤੇ ਕਰਨ ਬਾਂਸਲ, ਐਗਜ਼ੀਕਿਊਟਿਵ ਮੈਂਬਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਨਵੀਨ ਸਿੰਗਲਾ ਨੂੰ ਸਨਮਾਨਿਤ ਕਰਦਿਆਂ ਪੰਜਾਬ ਪ੍ਰਧਾਨ ਪੀਐੱਨ ਮਿੱਤਲ ਨੇ ਕਿਹਾ ਕਿ ਇਹ ਸਮੁੱਚੇ ਮੋਗਾ ਅਤੇ ਪੰਜਾਬ ਦੇ ਅਗਰਵਾਲ ਸਮਾਜ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਅਗਰੋਹਾ ਵਿਕਾਸ ਟਰੱਸਟ ਵਰਗੀ ਪ੍ਰਸਿੱਧ ਸੰਸਥਾ ਵੱਲੋਂ ਪੰਜਾਬ ਪ੍ਰਦੇਸ਼ ਦੀ ਅਹਿਮ ਜ਼ਿੰਮੇਵਾਰੀ ਲਈ ਮੋਗਾ ਤੋਂ ਇਕ ਕਰਮਠ, ਸਰਗਰਮ, ਸੇਵਾਭਾਵੀ ਅਤੇ ਸਮਾਜ ਪ੍ਰਤੀ ਸਮਰਪਿਤ ਸ਼ਖ਼ਸੀਅਤ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਵੀਨ ਸਿੰਗਲਾ ਪਿਛਲੇ ਸਮੇਂ ਤੋਂ ਹੀ ਸਮਾਜਿਕ, ਧਾਰਮਿਕ ਅਤੇ ਜਨਸੇਵਾ ਦੇ ਵੱਖ-ਵੱਖ ਕਾਰਜਾਂ ਵਿਚ ਸਰਗਰਮੀ ਨਾਲ ਯੋਗਦਾਨ ਪਾਉਂਦੇ ਆ ਰਹੇ ਹਨ। ਲੋੜਵੰਦਾਂ ਦੀ ਮਦਦ ਕਰਨਾ, ਸਮਾਜਿਕ ਸੰਸਥਾਵਾਂ ਨੂੰ ਨਾਲ ਲੈ ਕੇ ਚੱਲਣਾ ਅਤੇ ਲੋਕ ਭਲਾਈ ਦੇ ਕਾਰਜਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣਾ ਉਨ੍ਹਾਂ ਦੀ ਵਿਸ਼ੇਸ਼ ਪਹਿਚਾਣ ਰਹੀ ਹੈ। ਮਿੱਤਲ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਨਵੀਨ ਸਿੰਗਲਾ ਦੇ ਤਜਰਬੇ, ਮਿਹਨਤ, ਅਗਵਾਈ ਦੀ ਸਮਰੱਥਾ ਅਤੇ ਸਮਾਜ ਪ੍ਰਤੀ ਸਮਰਪਣ ਨਾਲ ਅਗਰੋਹਾ ਵਿਕਾਸ ਟਰੱਸਟ ਨੂੰ ਪੰਜਾਬ ਵਿਚ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਅਗਰਵਾਲ ਵੈੱਲਫੇਅਰ ਸਮਾਜ ਸਭਾ ਰਜਿ:, ਮੋਗਾ ਪੰਜਾਬ ਦੀ ਸਮੁੱਚੀ ਟੀਮ ਨੇ ਨਵੀਨ ਸਿੰਗਲਾ ਨੂੰ ਪੰਜਾਬ ਪ੍ਰਦੇਸ਼ ਚੇਅਰਮੈਨ ਬਣਨ ’ਤੇ ਹਾਰਦਿਕ ਵਧਾਈ ਦਿੰਦਿਆਂ ਉਨ੍ਹਾਂ ਦੇ ਸਫ਼ਲ ਅਤੇ ਮਾਣਮੱਤੇ ਕਾਰਜਕਾਲ ਦੀ ਕਾਮਨਾ ਕੀਤੀ। ਸਭਾ ਦੀ ਟੀਮ ਨੇ ਇਕਜੁੱਟ ਹੋ ਕੇ ਕਿਹਾ ਕਿ ਮੋਗਾ ਦੇ ਅਗਰਵਾਲ ਸਮਾਜ ਦੀ ਇਕ ਸੇਵਾਭਾਵੀ ਅਤੇ ਸਰਗਰਮ ਸ਼ਖ਼ਸੀਅਤ ਨੂੰ ਪੰਜਾਬ ਪੱਧਰ ਦੀ ਇਹ ਵੱਡੀ ਜ਼ਿੰਮੇਵਾਰੀ ਮਿਲਣਾ ਸਮੁੱਚੇ ਸਮਾਜ ਲਈ ਮਾਣ ਦੀ ਗੱਲ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਨ ਸਿੰਗਲਾ ਦੀ ਅਗਵਾਈ ਹੇਠ ਅਗਰੋਹਾ ਵਿਕਾਸ ਟਰੱਸਟ ਪੰਜਾਬ ਵਿੱਚ ਸਮਾਜ ਸੇਵਾ ਦੇ ਖੇਤਰ ਵਿਚ ਨਵੇਂ ਮਾਪਦੰਡ ਸਥਾਪਤ ਕਰੇਗਾ। ਅੰਤ ਵਿਚ ਅਗਰਵਾਲ ਵੈੱਲਫੇਅਰ ਸਮਾਜ ਸਭਾ ਦੀ ਸਮੁੱਚੀ ਟੀਮ ਵੱਲੋਂ ਨਵੀਨ ਸਿੰਗਲਾ ਨੂੰ ਇੱਕ ਵਾਰ ਫਿਰ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।