- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਕੋਟਕਪੁਰਾ ਬਾਈਪਾਸ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਸਥਾਨਕ ਕੋਟਕਪੁਰਾ ਬਾਈਪਾਸ ’ਤੇ ਸਥਿਤ ਸ਼ਿਰਡੀ ਸਾਈਂ ਬਾਬਾ ਵੈੱਲਫੇਅਰ ਸੁਸਾਇਟੀ ਵੱਲੋ ਵੀਰਵਾਰ ਰਾਤ ਨੂੰ ਸਾਈਂ ਧਾਮ ਮੰਦਿਰ ਵਿਖੇ ਪਾਲਕੀ ਦੀ ਯਾਤਰਾ ਅਤੇ ਦਾਅਵਤ ਦਾ ਆਯੋਜਨ ਕੀਤਾ। ਸੁਸਾਇਟੀ ਦੇ ਪ੍ਰਧਾਨ ਸੰਜੀਵ ਆਹੂਜਾ, ਸਕੱਤਰ ਰਾਜੀਵ ਗੁਲਾਟੀ, ਕੈਸ਼ੀਅਰ ਸੰਦੀਪ ਸ਼ਰਮਾ ਅਤੇ ਸਮੂਹ ਮੈਂਬਰਾਂ ਨੇ ਸਾਈਂ ਦਰਬਾਰ ਵਿਖੇ ਜੋਤ ਜਗਾਉਣ ਦੀ ਰਸਮ ਨਿਭਾਈ। ਇਸ ਮੌਕੇ ਭਜਨ ਗਾਇਕ ਨਰੇਸ਼ ਸ਼ਰਮਾ ਨੇ ਭਜਨ ਗਾਏ ਅਤੇ ਕੀਰਤਨ ਦੌਰਾਨ ਸਾਈਂ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ। ਸ਼ਰਧਾਲੂਆਂ ਨੇ ਸਾਈਂ ਬਾਬਾ ਦੀ ਫੁੱਲਾਂ ਨਾਲ ਸਜਾਈ ਪਾਲਕੀ ਨੂੰ ਆਪਣੇ ਮੋਢਿਆਂ ’ਤੇ ਚੁੱਕਿਆ ਅਤੇ ਮੰਦਰ ਦੇ ਆਲੇ ਦੁਆਲੇ ਦੇ ਖੇਤਰ ਦੀ ਪਰਿਕਰਮਾ ਕੀਤੀ। ਪਾਲਕੀ ਦੀ ਯਾਤਰਾ ਦੌਰਾਨ ਸਾਈਂ ਭਗਤਾਂ ਨੇ ਨਾਅਰੇ ਵੀ ਲਗਾਏ। ਸੁਸਾਇਟੀ ਦੇ ਪ੍ਰਧਾਨ ਸੰਜੀਵ ਆਹੂਜਾ, ਜਨਰਲ ਸਕੱਤਰ ਰਾਜੀਵ ਗੁਲਾਟੀ ਨੇ ਦੱਸਿਆ ਕਿ ਸੁਸਾਇਟੀ ਹਰ ਹਫ਼ਤੇ ਸਾਈਂ ਧਾਮ ਮੰਦਰ ਵਿਚ ਸੰਕੀਰਤਨ, ਸਾਈਂ ਪਾਲਕੀ ਯਾਤਰਾ ਅਤੇ ਭੰਡਾਰਾ ਆਯੋਜਿਤ ਕਰਦੀ ਹੈ। ਸਾਈਂ ਬਾਬਾ ਦੀ ਮੂਰਤੀ ਨੂੰ ਮੰਦਰ ਵਿਚ ਚਾਂਦੀ ਦੇ ਸਿੰਘਾਸਣ ਤੇ ਰੱਖਿਆ ਗਿਆ ਹੈ ਜੋ ਕਿ ਆਸਥਾ ਦਾ ਕੇਂਦਰ ਬਣ ਗਿਆ ਹੈ। ਦੂਰ ਦੁਰਾਡੇ ਤੋਂ ਸ਼ਰਧਾਲੂ ਉਨ੍ਹਾਂ ਦੇ ਦਰਸ਼ਨ ਕਰਨ ਲਈ ਮੰਦਰ ਵਿਚ ਆਉਂਦੇ ਹਨ। ਸੰਕੀਰਤਨ ਦੇ ਅੰਤ ਵਿਚ, ਸਾਈਂ ਬਾਬਾ ਦੇ ਦਰਬਾਰ ਵਿਚ ਆਰਤੀ ਕੀਤੀ ਗਈ ਅਤੇ ਸ਼ਰਧਾਲੂਆਂ ਨੂੰ ਭੰਡਾਰਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਡਾ. ਦਰਸ਼ਨ ਸਿੰਗਲਾ ਚੇਅਰਮੈਨ, ਸੰਜੀਵ ਆਹੂਜਾ ਪ੍ਰਧਾਨ, ਰਾਜੀਵ ਗੁਲਾਟੀ ਜਨਰਲ ਸਕੱਤਰ, ਸੰਦੀਪ ਸ਼ਰਮਾ ਕੈਸ਼ੀਅਰ, ਕੇਵਲ ਸਿੰਗਲਾ, ਬੌਬੀ ਕੰਬੋ, ਡਾ. ਸੰਜੀਵ ਮਿੱਤਲ, ਸੋਨੂੰ ਦੁਆ ਅਤੇ ਸੁਸਾਇਟੀ ਦੇ ਮੈਂਬਰ ਮੌਜੂਦ ਸਨ।