ਦਰਬਾਰ ਸੰਪ੍ਰਦਾਇ ਲੋਪੋ ਵੱਲੋਂ ਭੱਠਲਾਂ ਵਿਖੇ ਦੋ ਰੋਜ਼ਾ ਧਾਰਮਿਕ ਦੀਵਾਨ ਸਜਾਏ ਦਰਬਾਰ ਸੰਪ੍ਰਦਾਇ ਲੋਪੋਂ ਦੇ ਮੁੱਖ
Publish Date: Tue, 06 Oct 2026 03:42 PM (IST)
Updated Date: Wed, 07 Oct 2026 04:02 AM (IST)
ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ, ਬੱਧਨੀ ਕਲਾਂ : ਦਰਬਾਰ ਸੰਪ੍ਰਦਾਇ ਲੋਪੋਂ ਦੇ ਮੁੱਖ ਸੇਵਾਦਾਰ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵੱਲੋ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਭੱਠਲਾਂ (ਸੰਗਰੂਰ) ਵਿਖੇ ਦੋ ਰੋਜ਼ਾ ਧਾਰਮਿਕ ਨੂਰੀ ਦੀਵਾਨ ਸਜਾਏ ਗਏ। ਇਸ ਮੌਕੇ ਪ੍ਰਕਾਸ਼ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸੰਪ੍ਰਦਾਇ ਲੋਪੋਂ ਦੇ ਹਜ਼ੂਰੀ ਕਵਿਸ਼ਰੀ ਜੱਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੇ ਰਚਿਤ ਕਵਿ ਸੰਗ੍ਰਹਿ ’ਚੋਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਜਿਨ੍ਹਾਂ ਜੀਵਾਂ ਨੇ ਪਿਆਰ ’ਚ ਭਿੱਜ ਕੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ ਉਹ ਜਗਿਆਸੂ ਕਦੇ ਵੀ ਤ੍ਰਿਸ਼ਨਾ ਦੀ ਅਤੇ ਵਿਸ਼ੇ ਵਿਕਾਰਾਂ ਦੀ ਅਗਨੀ ’ਚ ਨਹੀਂ ਸੜਦੇ। ਇਸ ਮੌਕੇ ਭਗੀਰਥ ਸਿੰਘ ਲੋਪੋ, ਗੁਰਜਿੰਦਰ ਸਿੰਘ ਗੋਲਡੀ, ਹੁਸ਼ਿਆਰ ਸਿੰਘ, ਜਸਵਿੰਦਰ ਸਿੰਘ ਪਾਇਲ, ਸੰਤ ਗੁਰਜੀਤ ਸਿੰਘ ਘੁਲਾਲ, ਮੈਨੇਜਰ ਸਵਰਨਜੀਤ ਸਿੰਘ ਧਰੋੜ, ਨਿਹਾਲ ਸਿੰਘ ਉੱਭੀ, ਜੱਸੀ ਗਿਦੜੀ, ਭੋਲਾ ਸਿੰਘ ਨੰਦਪੁਰ, ਹਰਬੰਸ ਸਿੰਘ ਦਾਦ, ਫੌਜੀ ਹਰਜਿੰਦਰ ਸਿੰਘ ਖੰਡੂਰ, ਬਲਵੀਰ ਸਿੰਘ ਖ਼ਾਨਪੁਰ, ਪਰਮਜੀਤ ਸਿੰਘ ਖ਼ਹਿਰਾ, ਹਰਬਿੰਦਰ ਸਿੰਘ ਖੰਨਾ, ਬੰਤ ਸਿੰਘ ਖ਼ਾਨਪੁਰ, ਕਵੀਸ਼ਰ ਟਹਿਲ ਸਿੰਘ ਦੋਲੋਂ, ਮਲਕੀਤ ਸਿੰਘ ਲੁਧਿਆਣਾ, ਮਨਜੀਤ ਸਿੰਘ ਲੁਧਿਆਣਾ, ਕਾਕਾ ਸਿੰਘ ਡੰਗੋਰੇ, ਸੈਕਟਰੀ ਬਲਵੀਰ ਸਿੰਘ ਭਨੋਹੜ, ਮਹਿੰਦਰ ਸਿੰਘ ਜਗਰਾਉਂ, ਸ਼ੇਰ ਸਿੰਘ ਸੰਗੋਵਾਲ, ਨਾਜ਼ਰ ਸਿੰਘ ਲੱਖਾ, ਨਛੱਤਰ ਸਿੰਘ ਢੁੱਡੀਕੇ, ਗਗਨਾ ਮਨਸੂਰਾਂ, ਪਿ੍ਰਤਪਾਲ ਸਿੰਘ ਚੂਹੜਚੱਕ, ਜਗਰੂਪ ਸਿੰਘ ਭੀਮ, ਜਗਜੀਤ ਸਿੰਘ ਸੁਧਾਰ, ਕ੍ਰਿਸ਼ਨ ਸਿੰਘ ਰਸੂਲਪੁਰ, ਦਰਸ਼ਨ ਸਿੰਘ ਬਾਰਨਹਾੜਾ, ਭੁਪਿੰਦਰ ਸਿੰਘ ਸੇਖੋਂ ਬਾਰਨਹਾੜਾ, ਪ੍ਰਗਟ ਸਿੰਘ ਦੋਲੋਂ, ਕੁਲਦੀਪ ਸਿੰਘ ਦੋਲੋਂ, ਰਣਜੀਤ ਸਿੰਘ ਦੋਲੋਂ, ਢਾਡੀ ਬਲਵੀਰ ਸਿੰਘ ਦੋਲੋਂ, ਠੇਕੇਦਾਰ ਅਜੀਤ ਸਿੰਘ, ਇੰਦਰਜੀਤ ਸਿੰਘ ਪੱਪੀ, ਸੰਤੋਖ ਸਿੰਘ ਅਕਾਲਗੜ੍ਹ, ਬੰਟੀ ਇਯਾਲੀ, ਮਨਿੰਦਰ ਸਿੰਘ ਬੱਬੂ ਢਿੱਲੋਂ, ਕੁਲਦੀਪ ਸਿੰਘ ਸੋਨੂੰ ਖੋਟੇ, ਮੈਂਬਰ ਸੁਦਾਗਰ ਸਿੰਘ ਰਸੂਲਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਨੇ ਪੁੱਜ ਕੇ ਲਾਹਾ ਪ੍ਰਾਪਤ ਕੀਤਾ।