- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਬਾਰ ਸੰਪ੍ਰਦਾਇ ਲੋਪੋਂ ਦੇ ਮੁੱਖ

ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ ਬੱਧਨੀ ਕਲਾਂ: ਦਰਬਾਰ ਸੰਪ੍ਰਦਾਇ ਲੋਪੋਂ ਦੇ ਮੁੱਖ ਸੇਵਾਦਾਰ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵੱਲੋ ਸੰਗਤਾਂ ਦੇ ਸਹਿਯੋਗ ਨਾਲ ਦਾਣਾ ਮੰਡੀ ਲੁਧਿਆਣਾ ਵਿਖੇ ਤਿੰਨ ਰੋਜ਼ਾ ਧਾਰਮਿਕ ਨੂਰੀ ਦੀਵਾਨ ਸਜਾਏ ਗਏ । ਇਸ ਮੌਕੇ ਪ੍ਰਕਾਸ਼ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸੰਪ੍ਰਦਾਇ ਲੋਪੋਂ ਦੇ ਹਜ਼ੂਰੀ ਕਵਿਸ਼ਰੀ ਜੱਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੇ ਰਚਿਤ ਕਵਿ ਸੰਗ੍ਰਹਿ ’ਚੋਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਜੀਵ ਆਤਮਾ ਦੇ ਸਰੀਰ ਦੇ ਵਸੀਲੇ ਦੁਆਰਾ ਕੀਤੇ ਹੋਏ ਮਾੜੇ ਚੰਗੇ ਕਰਮ ਧਰਮ ਨਿਆਉਂ ਅਧੀਨ ਪ੍ਰਭੂ ਦਰਗਾਹ ਅੰਦਰ ਚੰਗੀ ਤਰ੍ਹਾਂ ਵਾਚੇ ਜਾਂਦੇ ਹਨ, ਚੰਗੇ ਕਰਮੀਆਂ ਨੂੰ ਪ੍ਰਭੂ ਦੀ ਨੇੜਤਾ ਪ੍ਰਾਪਤ ਹੁੰਦੀ ਹੈ ਅਤੇ ਮੰਦ ਕਰਮੀ ਪ੍ਰਭੂ ਤੋਂ ਦੂਰ ਹੋ ਜਾਂਦੇ ਹਨ। ਇਸ ਮੌਕੇ ਭਗੀਰਥ ਸਿੰਘ ਲੋਪੋ, ਜਥੇਦਾਰ ਚਮਕੌਰ ਸਿੰਘ, ਠੇਕੇਦਾਰ ਅਜੀਤ ਸਿੰਘ,ਇੰਦਰਜੀਤ ਸਿੰਘ ਪੱਪੀ, ਸੂਬੇਦਾਰ ਸੁਖਦੇਵ ਸਿੰਘ, ਕੁਲਦੀਪ ਸਿੰਘ ਕਲਸੀ, ਜਗਜੀਤ ਸਿੰਘ ਜੱਗਾ. ਹਰਵਿੰਦਰ ਸਿੰਘ ਲੋਪੋਂ, ਕੁਲਦੀਪ ਸਿੰਘ ਸੋਨੂੰ ਖੋਟੇ, ਕੁਲਵਿੰਦਰ ਸਿੰਘ ਟੀਟੂ, ਪਿ੍ਰਤਪਾਲ ਸਿੰਘ, ਕਮਲਜੀਤ ਸਿੰਘ ਕੁਹਾੜਾ, ਪਾਲੀ ਲੁਧਿਆਣਾ, ਪਰਵਿੰਦਰ ਸਿੰਘ, ਸੁਖਜਿੰਦਰ ਸਿੰਘ ਲੁਧਿਆਣਾ, ਮੋਨੂੰ ਡੀ.ਜ਼ੇ ਵਾਲਾ, ਸ਼ਿਵ ਲੁਧਿਆਣਾ, ਮੱਖਣ ਸਿੰਘ, ਮਨਜਿੰਦਰ ਸਿੰਘ ਕਲਸੀ, ਚਰਨਜੀਤ ਸਿੰਘ ਚੰਨਾ, ਮੇਜਰ ਸਿੰਘ, ਰਾਜਨ ਲੁਧਿਆਣਾ, ਜਸਪਾਲ ਸਿੰਘ, ਹਨੀ ਲੁਧਿਆਣਾ, ਹਰਭਜਨ ਸਿੰਘ ਠੇਕੇਦਾਰ, ਦਰਸ਼ਨ ਸਿੰਘ ਰਣੀਆਂ, ਮਨਿੰਦਰ ਸਿੰਘ ਬੱਬੂ ਢਿੱਲੋਂ, ਪਿ੍ਰਤਪਾਲ ਸਿੰਘ ਚੂਹੜਚੱਕ, ਕੁਲਦੀਪ ਸਿੰਘ ਸੋਨੂੰ, ਅਮਰਪਾਲ ਸਿੰਘ ਬੁਰਜ ਕਲਾਲਾ, ਅਮਰਜੀਤ ਸਿੰਘ ਲੁਧਿਆਣਾ, ਢਾਡੀ ਬਲਵੀਰ ਸਿੰਘ ਦੋਲੋਂ, ਢਾਡੀ ਟਹਿਲ ਸਿੰਘ ਦੋਲੋਂ, ਅਮਰਜੀਤ ਸਿੰਘ ਅਹਿਮਦਗੜ੍ਹ, ਸੰਤੋਖ ਸਿੰਘ ਬੁਰਜ ਨਕਲੀਆ, ਸੂਬੇਦਾਰ ਜ਼ੋਰਾ ਸਿੰਘ ਕਾਲੇਕੇ, ਪ੍ਰੇਮ ਸਿੰਘ ਲੁਧਿਆਣਾ, ਕੇਹਰ ਸਿੰਘ ਮਾਂਗਟ, ਨਰਿੰਦਰ ਸਿੰਘ ਨਿੰਦੀ ਦੋਲੋਂ, ਸਤਿੰਦਰ ਸਿੰਘ ਬੱਦੋਵਾਲ, ਬਲਦੇਵ ਸਿੰਘ ਧਰਮਕੋਟ, ਨਿਹਾਲ ਸਿੰਘ ਉੱਭੀ, ਸਰਪੰਚ ਦਵਿੰਦਰ ਸਿੰਘ ਬਾਰਨਹਾੜਾ, ਨੈਬ ਸਿੰਘ ਮੀਨੀਆਂ, ਸ਼ੇਰ ਸਿੰਘ ਸੰਗੋਵਾਲ, ਜਗਜੀਤ ਸਿੰਘ ਸੁਧਾਰ, ਗਗਨ ਮਨਸੂਰਾਂ, ਬਚਨ ਸਿੰਘ ਬਾਰਨਹਾੜਾ, ਗੋਬਿੰਦ ਸਿੰਘ ਰੌਂਤਾ, ਜਸਬੀਰ ਸਿੰਘ ਉਮੈਦਪੁਰ, ਜਸਵੰਤ ਸਿੰਘ ਸੰਗੋਵਾਲ, ਨਛੱਤਰ ਸਿੰਘ ਰਸੂਲਪੁਰ, ਗ੍ਰੰਥੀ ਰਾਜਵੀਰ ਸਿੰਘ ਧੂੜਕੋਟ, ਸਵਰਨ ਸਿੰਘ ਰਸੂਲਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਨੇ ਪੁੱਜ ਕੇ ਲਾਹਾ ਪ੍ਰਾਪਤ ਕੀਤਾ।