- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਬਿਸਨ ਇੰਡੀਆ ਇਲੈਕਟ੍ਰੋਹੋਮਿਓਪੈਥੀ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਰਬਿਸਨ ਇੰਡੀਆ ਇਲੈਕਟ੍ਰੋਹੋਮਿਓਪੈਥੀ ਰਿਸਰਚ ਇੰਸਟੀਚਿਊਟ ਅਤੇ ਪੰਜਾਬ ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਐਸੋਸੀਏਸ਼ਨ (ਈਡੀਐੱਮਏ) ਪੰਜਾਬ ਦੀ ਟੀਮ ਵੱਲੋਂ ਖੱਜਿਆਰ ਸਥਿਤ ਬੋਟੈਨੀਕਲ ਗਾਰਡਨ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਦੌਰੇ ਦੌਰਾਨ ਟੀਮ ਮੈਂਬਰਾਂ ਨੇ ਬੋਟੈਨੀਕਲ ਗਾਰਡਨ ਵਿਚ ਮੌਜੂਦ ਵੱਖ-ਵੱਖ ਕਿਸਮਾਂ ਦੀ ਬਨਸਪਤੀ ਅਤੇ ਔਸ਼ਧੀ ਪੌਦਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਪੌਦਿਆਂ ਦੀ ਪਛਾਣ, ਉਨ੍ਹਾਂ ਦੀ ਕੁਦਰਤੀ ਵਿਭਿੰਨਤਾ, ਸੰਭਾਲ ਅਤੇ ਅਧਿਐਨ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਈਡੀਐੱਮਏ ਪੰਜਾਬ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਕਿਹਾ ਕਿ ਕੁਦਰਤ ਵਿਚ ਮੌਜੂਦ ਬਨਸਪਤੀ ਅਤੇ ਔਸ਼ਧੀ ਪੌਦਿਆਂ ਦਾ ਵਿਗਿਆਨਕ ਢੰਗ ਨਾਲ ਅਧਿਐਨ ਖੋਜ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਨਾਲ-ਨਾਲ ਉਨ੍ਹਾਂ ਬਾਰੇ ਵਿਗਿਆਨਕ ਜਾਣਕਾਰੀ ਇਕੱਠੀ ਕਰਨਾ ਵੀ ਸਮੇਂ ਦੀ ਲੋੜ ਹੈ। ਟੀਮ ਵੱਲੋਂ ਖੱਜਿਆਰ ਦੀ ਕੁਦਰਤੀ ਸੁੰਦਰਤਾ, ਹਰੇ-ਭਰੇ ਵਾਤਾਵਰਣ ਅਤੇ ਬਨਸਪਤੀ ਦੀ ਵਿਭਿੰਨਤਾ ਦੀ ਵੀ ਸਰਾਹਨਾ ਕੀਤੀ ਗਈ। ਇਸ ਦੌਰੇ ਨੂੰ ਅਧਿਐਨ, ਖੋਜ ਅਤੇ ਕੁਦਰਤੀ ਔਸ਼ਧੀ ਪੌਦਿਆਂ ਬਾਰੇ ਗਿਆਨ ਸਾਂਝਾ ਕਰਨ ਵਾਲੀ ਇਕ ਮਹੱਤਵਪੂਰਨ ਗਤੀਵਿਧੀ ਦੱਸਿਆ ਗਿਆ। ਇਸ ਮੌਕੇ ਰਬਿਸਨ ਇੰਡੀਆ ਇਲੈਕਟ੍ਰੋਹੋਮਿਓਪੈਥੀ ਰਿਸਰਚ ਇੰਸਟੀਚਿਊਟ ਅਤੇ ਈਡੀਐੱਮਏ ਪੰਜਾਬ ਦੀ ਟੀਮ ਦੇ ਮੈਂਬਰ, ਡਾਕਟਰ ਜਗਤਾਰ ਸਿੰਘ ਸੇਂਖੋ ਚੇਅਰਮੈਨ, ਡਾਕਟਰ ਕਮਲਜੀਤ ਕੌਰ ਸੇਂਖੋ, ਕੋਰ ਕਮੇਟੀ ਮੈਂਬਰ ਡਾਕਟਰ ਜਗਜੀਤ ਸਿੰਘ ਗਿੱਲ, ਕੋਰ ਕਮੇਟੀ ਮੈਂਬਰ ਡਾਕਟਰ ਜਗਮੋਹਣ ਸਿੰਘ ਧੂੜਕੋਟ, ਪ੍ਰਧਾਨ ਡਾਕਟਰ ਸੰਤੋਖ ਸਿੰਘ, ਜਰਨਲ ਸਕੱਤਰ ਡਾਕਟਰ ਪਰਮਿੰਦਰ ਪਾਠਕ ਅਤੇ ਪੂਰੇ ਭਾਰਤ ਤੋਂ 150 ਇਲੈਕਟ੍ਰੋਹੋਮਿਉਪੈਥਿਕ ਡਾਕਟਰ ਮੌਜੂਦ ਸਨ।