- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਗੌਰਮਿੰਟ ਪੈਨਸ਼ ਨਰਜ਼

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਸੂਬਾ ਪੱਧਰੀ ਮੀਟਿੰਗ ਪੈਨਸ਼ਨਰਜ਼ ਭਵਨ ਵਿਖੇ ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਅਵਿਨਾਸ਼ ਸ਼ਰਮਾ, ਸੁਖਵਿੰਦਰ ਸਿੰਘ ਸੈਣੀ ਅਤੇ ਭਜਨ ਸਿੰਘ ਗਿੱਲ ਨੇ ਦੱਸਿਆ ਕਿ ਪੈਨਸ਼ਨਰਜ਼ ਫਰੰਟ ਵੱਲੋਂ 29 ਜੁਲਾਈ ਨੂੰ ਸੰਗਰੂਰ ਵਿਖੇ ਹੋਈ ਸਫ਼ਲ ਰੈਲੀ ਦੀ ਸਮੀਖਿਆ ਕੀਤੀ ਗਈ ਅਤੇ ਵਿਤ ਮੰਤਰੀ ਦੀ ਕੋਠੀ ਵੱਲ ਮਾਰਚ ਕਰਨ ਤੋਂ ਬਾਅਦ ਡੀਸੀ ਸੰਗਰੂਰ ਵੱਲੋਂ 12 ਅਗਸਤ ਦੀ ਵਿਤ ਮੰਤਰੀ ਨਾਲ ਮੀਟਿੰਗ ਦਾ ਪੱਤਰ ਪ੍ਰਾਪਤ ਕੀਤਾ। ਜਿਸ ਦੇ ਸਿੱਟੇ ਵਜੋਂ 12 ਅਗਸਤ ਨੂੰ ਵਿਤ ਮੰਤਰੀ ਨਾਲ ਮੀਟਿੰਗ ਵਿਚ ਫਰੰਟ ਦੇ ਸਮੂਹ ਕਨਵੀਨਰਾਂ ਨਾਲ 2.59 ਦੇ ਗੁਣਾਕ ਸਬੰਧੀ ਗੱਲਬਾਤ ਤੋਂ ਬਾਅਦ 24 ਅਗਸਤ ਦੀ ਵਿਤ ਮੰਤਰੀ ਹਰਪਾਲ ਚੀਮਾਂ ਨਾਲ ਫਿਰ ਮੀਟਿੰਗ ਕੀਤੀ ਗਈ , ਵਿਤ ਮੰਤਰੀ ਨੇ ਹਾਈ ਪਾਵਰ ਕਮੇਟੀ ਅੱਗੇ 25 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਪਰ ਹਾਈ ਪਾਵਰ ਕਮੇਟੀ ਦੁਆਰਾ ਕੋਈ ਹੱਲ ਨਾ ਕੱਢਣ ਕਰਕੇ ਆਗੂ ਨਿਰਾਸ਼ ਹੋ ਕੇ ਵਾਪਸ ਪਰਤ ਆਏ ਸਨ । ਅੱਜ ਦੀ ਮੀਟਿੰਗ ਵਿਚ ਸਮੂਹ ਆਗੂਆਂ ਨੇ ਕਿਹਾ ਕਿ 22 ਜੁਲਾਈ 2022 ਤੋਂ ਸਰਕਾਰ ਨਾਲ 2.59 ਦੇ ਗੁਣਾਕ ਸਬੰਧੀ ਸਾਢੇ ਚਾਰ ਸਾਲ ਵਿਚ ਬਹੁਤ ਵਾਰੀ ਗੱਲਬਾਤ ਹੋ ਚੁੱਕੀ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਲਮਕਦਾ ਹੈ। ਮੀਟਿੰਗਾਂ ਵਿਚ ਗੱਲਬਾਤ ਕਰਦਿਆਂ ਪੈਨਸ਼ਨਰ ਆਗੂ ਨਾਹਰ ਸਿੰਘ , ਦੇਵ ਰਾਜ ਅਤੇ ਕੁਲਵਰਨ ਸਿੰਘ, ਮਨਜੀਤ ਸਿੰਘ ਸੈਣੀ , ਅੰਗਰੇਜ ਸਿੰਘ ਆਗੂਆਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਪੈਨਸ਼ਨਰ ਜੁਆਇੰਟ ਫਰੰਟ ਵੱਲੋਂ ਪਹਿਲੀ ਅਕਤੂਬਰ ਤੋਂ ਗ੍ਰਿਫਤਾਰੀਆਂ ਦਾ ਦੌਰ ਚਲਾਉਣ ਨੂੰ ਅੱਗੇ ਪਾ ਦਿੱਤਾ ਗਿਆ ਅਤੇ ਸਰਕਾਰ ਦੇ ਲਾਰਾ ਲਾਊ ਅਤੇ ਹੱਠੀ ਰਵਈਏ ਖ਼ਿਲਾਫ਼ ਮੰਗਾਂ ਦੀ ਪ੍ਰਾਪਤੀ ਲਈ ਸਾਂਝਾ ਫਰੰਟ ਅਤੇ ਸਾਂਝਾ ਮੁਲਾਜਮ ਮੰਚ ਤਾਲਮੇਲ ਕਮੇਟੀ ਵੱਲੋਂ ਉਲੀਕੇ ਜਾਣ ਵਾਲੇ ਸੰਘਰਸ਼ਾਂ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ। ਇਸ ਮੌਕੇ ਸੁਰਿੰਦਰ ਰਾਮ ਕੁੱਸਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੰਘਰਸ਼ ਦੀ ਰੂਪ ਰੇਖਾ ਬਾਰੇ ਦੱਸਿਆ ਜਿਸ ਅਨੁਸਾਰ 30 ਸਤੰਬਰ ਨੂੰ ਮੁਲਾਜਮਾਂ ਪੈਨਸ਼ਨਰਾਂ ਵੱਲੋਂ ਵਿਧਾਨ ਸਭਾ ਲਗਾਉਣ ਅਤੇ 10 ਅਕਤੂਬਰ ਦੀ ਸੰਗਰੂਰ ਰੈਲੀ ਵਿਚ ਵੱਡੀ ਗਿਣਤੀ ਵਿਚ ਜੁਆਇੰਟ ਫਰੰਟ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।