- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਸਰਕਾਰ ਦੇ ਮੰਤਰਾਲੇ ਕੰਜਿਊਮਰ

ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ ਮੋਗਾ : ਭਾਰਤ ਸਰਕਾਰ ਦੇ ਮੰਤਰਾਲੇ ਕੰਜਿਊਮਰ ਅਫੇਅਰ ਫੂਡ ਐਂਡ ਪਬਲਿਕ ਡਿਸਟਰੀਬਿਊਸ਼ਨ ਅਧੀਨ ਚੱਲ ਰਹੀ ਨੈਸ਼ਨਲ ਸਟੈਂਡਰਡ ਬਾਡੀ ਆਫ ਇੰਡੀਆ ਦੇ ਬੀਆਈਐੱਸ ਬਰਾਂਚ ਚੰਡੀਗੜ੍ਹ ਦੇ ਹੈੱਡ ਸ਼੍ਰੀਮਤੀ ਸ਼ਾਲੂ ਵਰਸ਼ਨੇ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਮੋਗਾ ਦੇ ਡੀਈਓ ਸੈਕੰਡਰੀ ਆਸ਼ੀਸ਼ ਸ਼ਰਮਾ, ਡਿਪਟੀ ਡੀਈਓ ਗੁਰਦਿਆਲ ਸਿੰਘ ਮਠਾੜੂ ਅਤੇ ਸਕੂਲ ਪ੍ਰਿੰਸੀਪਲ ਰਾਜੇਸ਼ ਪਾਲ ਅਰੋੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਸਾ ਰਣਧੀਰ ਦੀ ਰਹਿਨੁਮਾਈ ਹੇਠ ਅਤੇ ਬੀਆਈਐਸ ਮੈਂਟਰ ਸ਼੍ਰੀਮਤੀ ਕਿਰਨ ਬਾਲਾ ਜੀ ਅਤੇ ਅਸਿਸਟੈਂਟ ਮੈਂਟਰ ਸ੍ਰੀਮਤੀ ਸਨੇਹਾ ਕੇਸਰੀ ਦੀ ਯੋਗ ਅਗਵਾਈ ਹੇਠ ਸਕੂਲ ਕੈਂਪਸ ਵਿਚ ਬੀਆਈਐੱਸ ਕਲੱਬ 4909 ਵੱਲੋਂ ਵਿਦਿਆਰਥੀਆਂ ਦਾ ਸਟੈਂਡਰਡ ਕੁਇਜ ਕੰਪਟੀਸ਼ਨ ਕਰਵਾਇਆ ਗਿਆ। ਇਸ ਮੌਕੇ ਚੰਡੀਗੜ੍ਹ ਬਰਾਂਚ ਆਫਿਸ ਤੋਂ ਬਤੌਰ ਰਿਸੋਰਸ ਪਰਸਨ ਹਰਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਗੁਣਤਾ ਅਤੇ ਪ੍ਰਮਾਨੀਕਰਨ ਬੀਆਈਐੱਸ ਦਾ ਮਾਨਕੀਕਰਨ, ਹਾਲ ਮਾਰਕਿੰਗ ਅਤੇ ਕੁਆਲਿਟੀ ਦੀ ਪਰਖ ਨੂੰ ਯਕੀਨੀ ਬਣਾਉਣ ਦਾ ਬੱਚਿਆਂ ਨੂੰ ਗਿਆਨ ਦਿੱਤਾ। ਕਿਰਨ ਬਾਲਾ ਵੱਲੋਂ ਨੈਸ਼ਨਲ ਲੈਵਲ ਦੇ ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਰਿਪੋਰਟ ਪੜ੍ਹੀ ਗਈ। ਸਟੇਟ ਰਿਸੋਰਸ ਪਰਸਨ ਵੱਲੋਂ ਭਾਰਤੀ ਮਾਨਕ ਬਿਊਰੋ ਦੀ ਸਥਾਪਨਾ ਬਾਰੇ, ਭਾਰਤ ਵਿਚ ਚਲਦੇ ਰਾਜਨੀਤਿਕ ਰੀਜਨਲ ਕੇਂਦਰਾਂ ਬਾਰੇ, ਟੈਸਟਿੰਗ ਲੈਬਸ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਪ੍ਰਿੰਸੀਪਲ ਰਾਜੇਸ਼ ਪਾਲ ਅਰੋੜਾ ਨੇ ਪ੍ਰੋਗਰਾਮ ਦੇ ਸਫਲਤਾ ਪੂਰਵਕ ਅਯੋਜਨ ਲਈ ਲੈਕਚਰਾਰ ਮੈਂਟਰ ਕਿਰਨ ਬਾਲਾ ਅਤੇ ਅਸਿਸਟੈਂਟ ਮੈਂਟਰ ਸਨੇਹਾ ਕੇਸਰੀ ਨੂੰ ਵਧਾਈ ਦਿੰਦੇ ਹੋਏ ਸਟੇਟ ਰਿਸੋਰਸ ਪਰਸਨ ਹਰਮਨਦੀਪ ਸਿੰਘ, ਹਰਮਨਜੀਤ ਸਿੰਘ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਤੇ ਸ਼੍ਰੀਮਤੀ ਕਵਿਤਾ ਮੈਥ ਲੈਕਚਰਰ, ਪਰਮਿੰਦਰ ਪਾਲ ਸਿੰਘ, ਨਰਿੰਦਰਜੀਤ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।