ਕੈਪੀਟੌਲ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਮੋਗਾ ਵਿਖੇ ਹਰ ਬੁੱਧਵਾਰ ਲੱਗੇਗੀ ਵਿਸ਼ੇਸ਼ ਨਿਊਰੋ ਓਪੀਡੀ ਮਾਲਵਾ ਖੇਤਰ ਦੇ ਲੋਕਾਂ ਨੂੰ
Publish Date: Sat, 28 Nov 2026 03:45 PM (IST)
Updated Date: Sat, 28 Nov 2026 03:46 PM (IST)
ਦਿਮਾਗ, ਰੀੜ੍ਹ ਦੀ ਹੱਡੀ, ਸਟ੍ਰੋਕ ਤੇ ਨਸਾਂ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਨੂੰ ਮਿਲੇਗੀ ਮਾਹਿਰ ਡਾਕਟਰੀ ਸਲਾਹ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਮਾਲਵਾ ਖੇਤਰ ਦੇ ਲੋਕਾਂ ਨੂੰ ਆਧੁਨਿਕ ਅਤੇ ਮਿਆਰੀ ਸਿਹਤ ਸਹੂਲਤਾਂ ਆਪਣੇ ਹੀ ਇਲਾਕੇ ਵਿਚ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕੈਪੀਟੌਲ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ, ਮੋਗਾ ਵੱਲੋਂ ਲਗਾਤਾਰ ਨਵੀਆਂ ਅਤੇ ਵਿਸ਼ੇਸ਼ ਮੈਡੀਕਲ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਹਸਪਤਾਲ ਵਿਖੇ ਹੁਣ ਦਿਮਾਗ, ਰੀੜ੍ਹ ਦੀ ਹੱਡੀ ਅਤੇ ਨਸਾਂ ਨਾਲ ਸਬੰਧਤ ਬਿਮਾਰੀਆਂ ਦੀ ਜਾਂਚ ਅਤੇ ਇਲਾਜ ਸਬੰਧੀ ਸਲਾਹ ਲਈ ਵਿਸ਼ੇਸ਼ ਨਿਊਰੋ ਓਪੀਡੀ ਸ਼ੁਰੂ ਕੀਤੀ ਗਈ ਹੈ। ਇਸ ਓਪੀਡੀ ਵਿਚ ਹਰ ਬੁੱਧਵਾਰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਮਾਹਿਰ ਡਾਕਟਰ ਡਾ. ਜਸਮੀਤ ਸਿੰਘ, ਕੰਸਲਟੈਂਟ ਨਿਊਰੋਸਰਜਨ, ਮਰੀਜ਼ਾਂ ਦੀ ਜਾਂਚ ਕਰਨਗੇ ਅਤੇ ਉਨ੍ਹਾਂ ਨੂੰ ਇਲਾਜ ਸਬੰਧੀ ਮਾਹਿਰ ਸਲਾਹ ਦੇਣਗੇ। ਡਾ. ਜਸਮੀਤ ਸਿੰਘ ਦੀ ਵਿਸ਼ੇਸ਼ ਮੁਹਾਰਤ ਦਿਮਾਗ ਅਤੇ ਰੀੜ੍ਹ ਦੀ ਹੱਡੀ ਨਾਲ ਸਬੰਧਤ ਬਿਮਾਰੀਆਂ, ਬ੍ਰੇਨ ਟਿਊਮਰ, ਬ੍ਰੇਨ ਹੈਮਰੇਜ, ਸਿਰ ਦੀਆਂ ਸੱਟਾਂ, ਸਲਿੱਪ ਡਿਸਕ, ਸਰਵਾਈਕਲ ਅਤੇ ਲੰਬਰ ਸਪਾਈਨ ਦੀਆਂ ਸਮੱਸਿਆਵਾਂ, ਨਸਾਂ ਦਾ ਦੱਬਣਾ ਅਤੇ ਹੋਰ ਨਿਊਰੋ ਸਮੱਸਿਆਵਾਂ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਸਟ੍ਰੋਕ (ਅਧਰੰਗ) ਅਤੇ ਦਿਮਾਗ ਦੀਆਂ ਖੂਨ ਦੀਆਂ ਨਾੜੀਆਂ ਨਾਲ ਸਬੰਧਤ ਗੰਭੀਰ ਬਿਮਾਰੀਆਂ ਦੇ ਮਰੀਜ਼ਾਂ ਨੂੰ ਵੀ ਜਾਂਚ ਅਤੇ ਅਗਲੇ ਇਲਾਜ ਸਬੰਧੀ ਮਾਹਿਰ ਸਲਾਹ ਮਿਲੇਗੀ। ਡਾ. ਹਰਨੂਰ ਸਿੰਘ ਪਰੂਥੀ ਨੇ ਕਿਹਾ – ਮਾਲਵਾ ਖੇਤਰ ਦੇ ਲੋਕਾਂ ਨੂੰ ਆਪਣੇ ਇਲਾਕੇ ਵਿਚ ਹੀ ਮਿਲਣਗੀਆਂ ਆਧੁਨਿਕ ਮੈਡੀਕਲ ਸਹੂਲਤਾਂ- ਇਸ ਮੌਕੇ ਕੈਪੀਟੌਲ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਹਰਨੂਰ ਸਿੰਘ ਪ੍ਰੂਥੀ ਨੇ ਕਿਹਾ ਕਿ, ਕੈਪੀਟੌਲ ਹਸਪਤਾਲ ਦਾ ਹਮੇਸ਼ਾ ਇਹ ਉਦੇਸ਼ ਰਿਹਾ ਹੈ ਕਿ ਮਰੀਜ਼ਾਂ ਨੂੰ ਆਧੁਨਿਕ ਮੈਡੀਕਲ ਸਹੂਲਤਾਂ ਅਤੇ ਵੱਖ-ਵੱਖ ਖੇਤਰਾਂ ਦੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਉਨ੍ਹਾਂ ਦੇ ਆਪਣੇ ਇਲਾਕੇ ਵਿੱਚ ਹੀ ਉਪਲਬਧ ਕਰਵਾਈਆਂ ਜਾਣ। ਦਿਮਾਗ ਅਤੇ ਰੀੜ੍ਹ ਦੀ ਹੱਡੀ ਨਾਲ ਸਬੰਧਤ ਬਿਮਾਰੀਆਂ ਅਤੇ ਸਟ੍ਰੋਕ ਵਰਗੀਆਂ ਗੰਭੀਰ ਸਥਿਤੀਆਂ ਵਿੱਚ ਸਮੇਂ ਸਿਰ ਜਾਂਚ ਅਤੇ ਸਹੀ ਇਲਾਜ ਬਹੁਤ ਮਹੱਤਵਪੂਰਨ ਹੁੰਦਾ ਹੈ। ਸਾਡਾ ਯਤਨ ਹੈ ਕਿ ਮੋਗਾ ਅਤੇ ਪੂਰੇ ਮਾਲਵਾ ਖੇਤਰ ਦੇ ਲੋਕਾਂ ਨੂੰ ਨਿਊਰੋਸਾਇੰਸਜ਼ ਵਰਗੀਆਂ ਵਿਸ਼ੇਸ਼ ਸਿਹਤ ਸੇਵਾਵਾਂ ਲਈ ਦੂਰ-ਦੁਰਾਡੇ ਸ਼ਹਿਰਾਂ ਵਿੱਚ ਨਾ ਜਾਣਾ ਪਵੇ। ਕੈਪੀਟੌਲ ਹਸਪਤਾਲ ਮੋਗਾ ਵਿਖੇ ਵੱਖ-ਵੱਖ ਸੁਪਰ ਸਪੈਸ਼ਲਿਟੀ ਵਿਭਾਗਾਂ ਅਤੇ ਆਧੁਨਿਕ ਮੈਡੀਕਲ ਸਹੂਲਤਾਂ ਨੂੰ ਇੱਕ ਹੀ ਛੱਤ ਹੇਠ ਉਪਲਬਧ ਕਰਵਾਉਣ ਲਈ ਅਸੀਂ ਲਗਾਤਾਰ ਯਤਨਸ਼ੀਲ ਹਾਂ। ਸਾਡੀ ਪਹਿਲ ਮਰੀਜ਼ਾਂ ਨੂੰ ਬਿਹਤਰ ਇਲਾਜ, ਮਾਹਿਰ ਡਾਕਟਰੀ ਸਲਾਹ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸ ਮੌਕੇ ਡਾ. ਸੀਐੱਸ ਪਰੂਥੀ, ਚੇਅਰਮੈਨ, ਕੈਪੀਟੌਲ ਹਸਪਤਾਲ ਨੇ ਦੱਸਿਆ ਕਿ ਕੈਪੀਟੌਲ ਹਸਪਤਾਲ ਮੋਗਾ ਇਕ ਆਧੁਨਿਕ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਹੈ, ਜਿੱਥੇ ਮਰੀਜ਼ਾਂ ਨੂੰ ਵੱਖ-ਵੱਖ ਬਿਮਾਰੀਆਂ ਲਈ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਅਤੇ ਆਧੁਨਿਕ ਮੈਡੀਕਲ ਸਹੂਲਤਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ। ਹਸਪਤਾਲ ਵਿਖੇ ਕਾਰਡੀਓਲੋਜੀ, ਕਾਰਡੀਅਕ ਸਰਜਰੀ, ਨਿਊਰੋਸਾਇੰਸਜ਼, ਆਰਥੋਪੀਡਿਕਸ, ਜੋੜਾਂ ਦੀ ਬਦਲੀ, ਯੂਰੋਲੋਜੀ, ਨੈਫਰੋਲੋਜੀ, ਕੈਂਸਰ ਦੇ ਇਲਾਜ, ਗੈਸਟ੍ਰੋਐਂਟਰੋਲੋਜੀ, ਜਨਰਲ ਸਰਜਰੀ ਅਤੇ ਕ੍ਰਿਟੀਕਲ ਕੇਅਰ ਸਮੇਤ ਕਈ ਸੁਪਰ ਸਪੈਸ਼ਲਿਟੀ ਵਿਭਾਗਾਂ ਦੀਆਂ ਸੇਵਾਵਾਂ ਉਪਲਬਧ ਹਨ। ਇਸ ਤੋਂ ਇਲਾਵਾ ਹਸਪਤਾਲ ਵਿਚ ਆਧੁਨਿਕ ਰੇਡੀਓਡਾਇਗਨੋਸਟਿਕ ਅਤੇ ਜਾਂਚ ਸਹੂਲਤਾਂ, ਐਮਰਜੈਂਸੀ ਅਤੇ ਟ੍ਰੌਮਾ ਕੇਅਰ ਅਤੇ ਹੋਰ ਮੈਡੀਕਲ ਸਹੂਲਤਾਂ ਵੀ ਉਪਲਬਧ ਹਨ। ਹਸਪਤਾਲ ਦਾ ਉਦੇਸ਼ ਮੋਗਾ ਅਤੇ ਆਸ-ਪਾਸ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਇਕ ਹੀ ਛੱਤ ਹੇਠ ਵੱਖ-ਵੱਖ ਬਿਮਾਰੀਆਂ ਦੀ ਜਾਂਚ, ਮਾਹਿਰ ਡਾਕਟਰਾਂ ਦੀ ਸਲਾਹ ਅਤੇ ਲੋੜ ਅਨੁਸਾਰ ਆਧੁਨਿਕ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ।