ਲਰਨਿੰਗ ਫੀਲਡ ਏ ਗਲੋਬਲ ਸਕੂਲ ਮੋਗਾ ਵਿਖੇ 'ਮਨੀ ਐਕਟੀਵਿਟੀ' ਕਰਵਾਈ
ਸਥਾਨਕ 'ਦ ਲਰਨਿੰਗ ਫੀਲਡ ਏ ਗਲੋਬਲ
Publish Date: Sun, 11 Oct 2026 03:48 PM (IST)
Updated Date: Sun, 11 Oct 2026 03:50 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸਥਾਨਕ ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿਖੇ ਪਹਿਲੀ ਤੋਂ ਤੀਜੀ ਜਮਾਤ ਦੇ ਵਿਦਿਆਰਥੀਆਂ ਲਈ ਇਕ ਦਿਲਚਸਪ ਅਤੇ ਵਿਵਹਾਰਕ ਮਨੀ ਐਕਟੀਵਿਟੀ ਕਰਵਾਈ ਗਈ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਗਣਿਤ ਦੇ ਮੂਲ ਸਿਧਾਂਤਾਂ ਨੂੰ ਰੋਜ਼ਾਨਾ ਜੀਵਨ ਦੇ ਤਜ਼ੁਰਬਿਆਂ ਨਾਲ ਜੋੜ ਕੇ ਸੌਖਾ ਅਤੇ ਅਰਥਪੂਰਨ ਬਣਾਉਣਾ ਸੀ। ਇਸ ਦੌਰਾਨ ਸਕੂਲ ਕੰਪਲੈਕਸ ਵਿਚ ਇਕ ਬਾਜ਼ਾਰ ਦਾ ਦ੍ਰਿਸ਼ ਸਿਰਜਿਆ ਗਿਆ, ਇਸ ਦੌਰਾਨ ਉਨ੍ਹਾਂ ਨੇ ਕਰੰਸੀ ਦੀ ਪਛਾਣ, ਜੋੜ-ਘਟਾਓ, ਕੁੱਲ ਬਿੱਲ ਬਣਾਉਣਾ ਅਤੇ ਬਾਕੀ ਬਚੇ ਪੈਸੇ ਵਾਪਸ ਮੋੜਨ ਵਰਗੀਆਂ ਗਣਿਤਕ ਕਿਰਿਆਵਾਂ ਨੂੰ ਬੜੀ ਸਹਿਜਤਾ ਨਾਲ ਸਿੱਖਿਆ। ਇਸ ਸਰਗਰਮੀ ਨੇ ਨਾ ਸਿਰਫ਼ ਵਿਦਿਆਰਥੀਆਂ ਦੀ ਗਣਿਤਕ ਸਮਝ ਅਤੇ ਤਰਕਸ਼ੀਲ ਸੋਚ ਨੂੰ ਮਜ਼ਬੂਤ ਕੀਤਾ, ਸਗੋਂ ਉਨ੍ਹਾਂ ਵਿੱਚ ਵਿੱਤੀ ਜਾਗਰੂਕਤਾ, ਫ਼ੈਸਲੇ ਲੈਣ ਦੀ ਸਮਰੱਥਾ ਅਤੇ ਆਤਮ-ਵਿਸ਼ਵਾਸ ਵੀ ਪੈਦਾ ਕੀਤਾ। ਸਕੂਲ ਦੇ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਨੇ ਇਸ ਨਿਵੇਕਲੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨੀਤੂ ਡਾਂਡੀ, ਡੀਨ ਅਕਾਦਮਿਕ ਰਵਿੰਦਰ ਕੌਰ ਅਤੇ ਹੈੱਡਮਿਸਟ੍ਰੈਸ ਡਾ. ਸੋਨੀਆ ਸਚਦੇਵਾ ਨੇ ਅਧਿਆਪਕਾਂ ਦੇ ਰਚਨਾਤਮਕ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਭਵਿੱਖ ਵਿਚ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੀਆਂ ਵਿਹਾਰਕ ਸਿੱਖਿਆ ਪ੍ਰਣਾਲੀਆਂ ਨੂੰ ਜਾਰੀ ਰੱਖੇਗਾ।