ਗੁਰਮਤਿ ਰਾਗੀ ਗ੍ਰੰਥੀ ਸਭਾ ਮੋਗਾ ਦੀ ਮੀਟਿੰਗ ’ਚ ਵਿਚਾਰਾਂ ਗੁਰਮਤਿ ਰਾਗੀ ਗ੍ਰੰਥੀ ਸਭਾ ਮੋਗਾ
Publish Date: Tue, 22 Sep 2026 04:00 PM (IST)
Updated Date: Wed, 23 Sep 2026 04:00 AM (IST)
ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ ਮੋਗਾ : ਗੁਰਮਤਿ ਰਾਗੀ ਗ੍ਰੰਥੀ ਸਭਾ ਮੋਗਾ ਵੱਲੋਂ ਮੀਟਿੰਗ ਕੀਤੀ ਗਈ, ਜਿਸ ’ਚ ਸਰਕਲ ਧਰਮਕੋਟ ਬਣਾਇਆ ਗਿਆ। ਇਸ ’ਚ ਸਿੰਘਾਂ ਨੂੰ ਵੱਖ ਵੱਖ ਆਹੁਦੇ ਦਿਤੇ ਗਏ ਜਿਸ ਵਿਚ ਚੇਅਰਮੈਨ ਹਰਨੇਕ ਸਿੰਘ ਭਿੰਡਰ, ਸਰਪ੍ਰਸਤ ਸੁਖਵੀਰ ਸਿੰਘ ਭਿੰਡਰ, ਪ੍ਰਧਾਨ ਕੁਲਦੀਪ ਸਿੰਘ ਖ਼ਾਲਸਾ ਚੁੱਘਾ ਖੁਰਦ, ਮੀਤ ਪ੍ਰਧਾਨ ਪਰਮਜੀਤ ਸਿੰਘ ਫਤਹਿਗੜ, ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ, ਖਜਾਨਚੀ ਅਕਾਸ਼ਦੀਪ ਸਿੰਘ ਦਾਤੇਵਾਲ, ਸਹਾਇਕ ਖਜਾਨਚੀ ਕਿਰਪਾਲ ਸਿੰਘ ਫਤਹਿਗੜ੍ਹ, ਸਕੱਤਰ ਕੁਲਦੀਪ ਸਿੰਘ ਲੋਹਗੜ੍ਹ, ਜਰਨਲ ਸਕੱਤਰ ਪਰਮਜੀਤ ਸਿੰਘ ਚੜ੍ਹਿਕ,ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਭਿੰਡਰ, ਧਰਮ ਪ੍ਰਚਾਰ ਸਕੱਤਰ ਜਗਦੀਸ ਸਿੰਘ ਫਤਹਿਗੜ੍ਹ, ਮੁੱਖ ਸਲਾਹਕਾਰ ਸਤਨਾਮ ਸਿੰਘ, ਸੀਨੀਅਰ ਮੈਂਬਰ ਮਨਜੀਤ ਸਿੰਘ ਕੋਟ ਸਦਰ ਖਾਂ, ਸੀਨੀਅਰ ਮੈਂਬਰ ਨਿਸ਼ਾਨ ਸਿੰਘ, ਗੁਰਜੰਟ ਸਿੰਘ ਭਿੰਡਰ, ਗੁਲਜਾਰ ਸਿੰਘ ਰੌਲੀ, ਜੁਗਰਾਜ ਸਿੰਘ ਕਡਿਆਲ, ਇਕਬਾਲ ਸਿੰਘ ਚੁੱਘਾ ਕਲਾਂ, ਸੁਰਜੀਤ ਸਿੰਘ ਫਤਹਿਗੜ੍ਹ, ਜਥੇਦਾਰ ਗੁਰਦੀਪ ਸਿੰਘ, ਇਕਬਾਲ ਸਿੰਘ ਚੀਮਾ, ਹਰਦੀਪ ਸਿੰਘ ਫਤਹਿਗੜ੍ਹ ਕੋਰੋਟਾਣਾ, ਬੁੱਧ ਸਿੰਘ ਭਿੰਡਰ ਕਲਾ,ਬਲਬੀਰ ਸਿੰਘ ਲੋਹਗੜ੍ਹ, ਲਵਪ੍ਰੀਤ ਸਿੰਘ ਫਤਹਿਗੜ੍ਹ, ਅਨਮੋਲਦੀਪ ਸਿੰਘ ਫਤਹਿਗੜ੍ਹ, ਜੁਗਰਾਜ ਸਿੰਘ ਤਤਾਰੀਏ ਵਾਲਾ,ਜਤਿੰਦਰ ਸਿੰਘ ਰੌਲੀ, ਕੁਲਵਿੰਦਰ ਸਿੰਘ ਰੌਲੀ, ਰੇਸ਼ਮ ਸਿੰਘ ਫਤਹਿਗੜ੍ਹ, ਜਗਰੂਪ ਸਿੰਘ ਔਲਖ, ਗੁਰਚਰਨ ਸਿੰਘ ਫਤਹਿਗੜ੍ਹ ਪਜਤੂਰ, ਗੁਰਸਿਮਰਨ ਸਿੰਘ ਪੰਜਤੂਰ, ਹਰਦੀਪ ਸਿੰਘ ਰਾਮੂੰਵਾਲੀਆਂ ਹਨ, ਆਉਣ ਵਾਲੇ ਸਮੇਂ ਵਿਚ ਅਸੀਂ ਹੋਰ ਵੀ ਸਿੰਘਾਂ ਨੂੰ ਲੈ ਕਿ ਏਕਤਾ ਕਰਾਂਗੇ ਉਨ੍ਹਾਂਨੂੰ ਵੀ ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਸ ਸੰਸਥਾ ਦੇ ਵਿਚ ਇਹ ਮਤੇ ਪਾਸ ਕੀਤੇ ਗਏ ਹਰਿਆਣੇ ਦੀਆਂ ਗ੍ਰੰਥੀ ਸਭਾਵਾਂ ਨੇ ਪ੍ਰਧਾਨ ਕੋਲ ਪੇਸ਼ ਹੋ ਕੇ ਤਨਖ਼ਾਹਾਂ ਤੇ ਭੇਟਾਵਾਂ ਵਧਾਈਆਂ ਗਈਆਂ ਸਾਰੇ ਸਿੰਘ ਨੂੰ ਬੇਨਤੀ ਹੈ ਕਿ ਏਕਤਾ ਕਰ ਕਿ ਸ਼੍ਰੋਮਣੀ ਕਮੇਟੀ ਕੋਲ ਅਪੀਲ ਕਰੀਏ ਇਹ ਕੰਮ ਇਕੱਤਰਤਾ ਤੋਂ ਬਿੰਨ੍ਹਾਂ ਨਹੀਂ ਹੋ ਸਕਦਾ ਹੋਰ ਸਭਾਵਾਂ ਨੂੰ ਵੀ ਬੇਨਤੀ ਹੈ ਕਿ ਆਪਾਂ ਇਕੱਠੇ ਹੋ ਕਿ ਮੀਟਿੰਗਾਂ ਕਰੀਏ ਆਪਾਂ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਿਲਕੇ ਕੋਈ ਨਾ ਕੋਈ ਮਸਲਾ ਹੱਲ ਕਰਵਾਈਏ ਇਸ ਕਰ ਕਿ ਅਸੀਂ ਏਕਤਾ ਚਾਹੁੰਦੇ ਹਾਂ ਹੋਰ ਸਿੰਘਾਂ ਨੂੰ ਲੈ ਕੇ ਕਾਫ਼ਲਾ ਵੱਡਾ ਕਰਾਗੇ ਕੋਸ਼ਿਸ਼ ਕਰਾਂਗੇ ਮੋਗੇ ਜ਼ਿਲ੍ਹੇ ਦੇ ਵਿਚ ਸਰਕਲ ਬਣਾਏ ਜਾਣ ਤਾਂ ਜੋ ਗੁਰੂ ਸਾਹਿਬ ਦੇ ਵਜੀਰਾ ਦੀਆਂ ਮੁਸ਼ਕਲਾਂ ਦਾ ਹੱਲ ਲੱਭਿਆ ਜਾਵੇ ਗ੍ਰੰਥੀ ਸਿੰਘ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਚੰਗੀਆਂ ਸਹੂਲਤਾਂ ਮਿਲ ਸਕਣ।