- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁੱਖ ਬਾਣੀ ਰੋਜ਼ਾਨਾ ਆਨਲਾਇਨ

ਪਵਨ ਗਰਗ ਪੰਜਾਬੀ ਜਾਗਰਣ ਬਾਘਾਪੁਰਾਣਾ : ਸੁੱਖ ਬਾਣੀ ਰੋਜ਼ਾਨਾ ਆਨਲਾਇਨ ਨਿਊਜ਼ ਅਖ਼ਬਾਰ ਕੈਲਗਰੀ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਨਾਲ ਇਕ ਸਾਹਿਤਕ ਮਿਲਣੀ ਸੰਵਾਦ ਮੁੱਖ ਸੰਪਾਦਕ ਮਨਜੀਤ ਸਿੰਘ ਭਾਮ ਦੇ ਕੈਲਗਰੀ ਨਿਵਾਸ ਅਸਥਾਨ ਵਿਖੇ ਰਚਾਇਆ ਗਿਆ। ਸ਼ੁਰੂਆਤ ਵਿਚ ਮਨਜੀਤ ਸਿੰਘ ਭਾਮ ਵੱਲੋਂ ਡਾ ਸਾਧੂ ਰਾਮ ਲੰਗੇਆਣਾ ਨੂੰ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਸਾਹਿਤ ਜਗਤ ਵਿਚ ਨਿਰੰਤਰ ਨਿਭਾਈਆਂ ਜਾ ਰਹੀਆਂ ਸਾਹਿਤਕ ਸੇਵਾਵਾਂ ਬਾਰੇ ਪੁਰਜ਼ੋਰ ਸ਼ਬਦਾਂ ਰਾਹੀਂ ਪ੍ਰਸੰਸਾ ਕੀਤੀ ਗਈ ਅਤੇ ਅੱਗੇ ਤੋਂ ਵੀ ਏਸੇ ਤਰ੍ਹਾਂ ਕਾਰਜਸ਼ੀਲ ਰਹਿਣ ਲਈ ਹਾਰਦਿਕ ਵਧਾਈ ਦਿੱਤੀ ਗਈ। ਇਸ ਦੇ ਨਾਲ ਹੀ ਮੰਚ ਤੇ ਬਿਰਾਜਮਾਨ ਉੱਘੇ ਗੀਤਕਾਰ ਜੋਧਾ ਬਰਾੜ ਲੰਗੇਆਣਾ ਅਤੇ ਅਵਤਾਰ ਬਰਾੜ ਲੰਡੇ ਵੱਲੋਂ ਡਾ ਲੰਗੇਆਣਾ ਦੇ ਸਾਹਿਤਕ ਸਫ਼ਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਪਰੰਤ ਡਾ ਸਾਧੂ ਰਾਮ ਲੰਗੇਆਣਾ ਨੇ ਆਪਣੀ ਜ਼ਿੰਦਗੀ ਦੇ ਨਿੱਜੀ ਜਨ ਜੀਵਨ ਅਤੇ ਸਾਹਿਤਕ ਸਫ਼ਰ ਪੰਛੀ ਝਾਤ ਪਾਉਂਦਿਆਂ ਕਿਹਾ ਕਿ ਉਹ ਹੁਣ ਤੱਕ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਤੇ 10 ਪੁਸਤਕਾਂ ਪ੍ਰਕਾਸ਼ਿਤ ਕਰਵਾ ਪਾਠਕਾਂ ਦੀ ਝੋਲੀ ਵਿਚ ਪਾ ਚੁੱਕੇ ਹਨ ਅਤੇ ਚਾਰ ਦਰਜਨ ਤੇ ਕਰੀਬ ਪੰਜਾਬੀ ਕਾਮੇਡੀ ਫੀਚਰ ਫਿਲਮਾਂ ਅਤੇ ਸਕਿੱਟਾ ਸਰੋਤਿਆਂ ਦੀ ਲੋਕ ਕਚਹਿਰੀ ਵਿਚ ਪੇਸ਼ ਕਰ ਚੁੱਕੇ ਹਨ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦੀਆਂ ਅਵਾਜ਼ਾਂ ਵਿਚ ਉਨ੍ਹਾਂ ਦੇ ਗੀਤ ਰਿਕਾਰਡ ਹੋ ਚੁੱਕੇ ਹਨ ਅਤੇ ਅਗਲੇ ਭਵਿੱਖ ਲਈ ਯਤਨਸ਼ੀਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਮਨੋਵਿਗਿਆਨਕ ਬਾਲ ਨਾਵਲ