ਹਰ ਰਾਜਨੀਤਕ ਪਾਰਟੀ ਮਜ੍ਹਬੀ ਸਿੱਖ/ਵਾਲਮੀਕੀ ਸਮਾਜ ਨੂੰ 17 ਸੀਟਾਂ ਦੇਵੇ : ਬਾਬਾ ਮੇਜਰ ਸਿੰਘ ਸੋਢੀ ਰੰਘਰੇਟਾ ਪਾਰਲੀਮੈਂਟ ਪੰਜਾਬ ਅਤੇ ਮਜ੍ਹਬੀ
Publish Date: Tue, 17 Nov 2026 05:09 PM (IST)
Updated Date: Wed, 18 Nov 2026 04:01 AM (IST)
ਮਜ੍ਹਬੀ ਸਿੱਖ ਵਾਲਮੀਕੀ ਮਹਾ ਪੰਚਾਇਤ ’ਚ ਵੱਡੀ ਗਿਣਤੀ ’ਚ ਸੰਗਤ ਹੋਈ ਹਾਜ਼ਰ ਪਵਨ ਗਰਗ, ਪੰਜਾਬੀ ਜਾਗਰਣ, ਬਾਘਾਪੁਰਾਣਾ : ਰੰਘਰੇਟਾ ਪਾਰਲੀਮੈਂਟ ਪੰਜਾਬ ਅਤੇ ਮਜ੍ਹਬੀ ਸਿੱਖ ਵਾਲਮੀਕੀ ਮੁਲਾਜ਼ਮ ਭਲਾਈ ਮੰਚ ਪੰਜਾਬ ਰਜਿ: ਵੱਲੋਂ ਅੱਜ ਪਿੰਡ ਰਾਜੇਆਣਾ, ਬਾਘਾਪੁਰਾਣਾ ਜ਼ਿਲ੍ਹਾ ਮੋਗਾ ਵਿਖੇ ਮਜ੍ਹਬੀ ਸਿੱਖ ਵਾਲਮੀਕੀ ਮਹਾਂ ਪੰਚਾਇਤ ਕਰਵਾਈ ਗਈ, ਜਿਸ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਹੋਈ। ਇਸ ਮਹਾਂ ਪੰਚਾਇਤ ਵਿਚ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਸੋਢੀ, ਮੁਖੀ ਦਸ਼ਮੇਸ਼ ਤਰਨਾ ਦਲ, ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ ਵਾਲੇ, ਬਾਬਾ ਹਰਜਿੰਦਰ ਸਿੰਘ ਭੀਖੀ ਵਾਲੇ, ਬਾਬਾ ਪ੍ਰਗਟ ਨਾਥ ਰਹੀਮਪੁਰ ਵਾਲੇ, ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਸਾਬਕਾ ਜਸਟਿਸ ਨਿਰਮਲ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਪੰਚਾਇਤ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮਜ੍ਹਬੀ ਸਿੱਖ ਵਾਲਮੀਕੀ ਸਮਾਜ ਪੰਜਾਬ ਦਾ ਵੱਡਾ ਵੋਟ ਬੈਂਕ ਹੋਣ ਦੇ ਬਾਵਜੂਦ ਅੱਜ ਤੱਕ ਉਸ ਨੂੰ ਬਣਦਾ ਹੱਕ ਨਹੀਂ ਮਿਲਿਆ। ਸਮਾਜ ਨੂੰ ਹਮੇਸ਼ਾ ਸਿਰਫ਼ ਵੋਟਾਂ ਲਈ ਹੀ ਵਰਤਿਆ ਗਿਆ ਪਰ ਸੱਤਾ ਵਿਚ ਹਿੱਸੇਦਾਰੀ ਨਹੀਂ ਦਿੱਤੀ ਗਈ। ਮਹਾਂ ਪੰਚਾਇਤ ਵਿਚ ਸਰਬਸੰਮਤੀ ਨਾਲ ਹਰ ਰਾਜਨੀਤਕ ਪਾਰਟੀ ਮਜ੍ਹਬੀ ਸਿੱਖ ਵਾਲਮੀਕੀ ਸਮਾਜ ਨੂੰ 17 ਸੀਟਾਂ ਦੇਵੇ, ਸਮਾਜ ਨੂੰ ਸਾਢੇ 12 ਫ਼ੀਸਦੀ ਸਿਆਸੀ ਰਿਜ਼ਰਵੇਸ਼ਨ ਦਿੱਤਾ ਜਾਵੇ, ਆਂਗਣਵਾੜੀ ਵਰਕਰ, ਆਸ਼ਾ ਵਰਕਰਾਂ ਨੂੰ ਡੀਸੀ ਰੇਟ ’ਤੇ ਪੱਕਾ ਕੀਤਾ ਜਾਵੇ, ਗਰੀਬ ਪਰਿਵਾਰਾਂ ਨੂੰ ਬੈਂਕ ਲੋਨ ਅਤੇ ਰੁਜ਼ਗਾਰ ਦੇ ਮੌਕੇ ਦਿੱਤੇ ਜਾਣ ਤਾਂ ਜੋ ਉਹ ਆਪਣਾ ਜੀਵਨ ਪੱਧਰ ਬਦਲ ਸਕਣ, ਸਮਾਜ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਆਦਿ ਮੰਗਾਂ ਰੱਖੀਆਂ ਗਈਆਂ। ਇਸ ਮੌਕੇ ਸਵ. ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਯਾਦ ਵਿਚ ਰਾਗੀ ਭਾਈ ਜੋਧਵੀਰ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਗੁਰੂ ਕੇ ਬੇਟੇ ਐਵਾਰਡ ਹਰਬੰਸ ਸਿੰਘ ਝੂੰਬਾ ਬਾਬਾ ਸਾਹਿਬ ਫੈਲੋਸਿਪ ਐਵਾਰਡ, ਬਾਬਾ ਹਰਜਿੰਦਰ ਭੀਖੀ ਵਾਲੇ ਗੁਰੂ ਕੇ ਬੇਟੇ, ਸਰਪੰਚ ਹਰਪਾਲ ਸਿੰਘ ਆਲੇ ਵਾਲਾ ਸਫ਼ਲ ਕਿਸਾਨ, ਕੈਪਟਨ ਹਰਚਰਨ ਸਿੰਘ ਫਰੀਦਕੋਟ ਨੂੰ ਬਾਬਾ ਬੀਰ ਸਿੰਘ ਧੀਰ ਸਿੰਘ ਅਨਵੰਸ,ਨਾਲ ਸਨਮਾਨਿਤ ਕੀਤਾ ਗਿਆ। ਪੰਚਾਇਤ ਦੇ ਅੰਤ ਵਿਚ ਸਮੂਹ ਸੰਗਤ ਨੇ ਇਕਜੁੱਟ ਹੋ ਕੇ ਸਮਾਜਿਕ ਏਕਤਾ ਅਤੇ ਸੰਘਰਸ਼ ਦਾ ਸੰਕਲਪ ਲਿਆ। ਇਸ ਮੌਕੇ ਪਰਗਟ ਸਿੰਘ ਰਾਜੇਆਣਾ ਕੌਮੀ ਪ੍ਰਧਾਨ ਰੰਘਰੇਟਾ ਪਾਰਲੀਮੈਂਟ ਪੰਜਾਬ, ਮੇਵਾ ਸਿੰਘ ਭੱਟੀ ਪ੍ਰਧਾਨ ਮੁਲਾਜ਼ਮ ਵਿੰਗ, ਸੰਦੀਪ ਸਿੰਘ ਭੱਟੀ ਪ੍ਰਧਾਨ ਯੂਥ ਵਿੰਗ ਆਲ ਇੰਡੀਆ, ਸਰਪੰਚ ਬਲਵਿੰਦਰ ਸਿੰਘ ਮੂਸਾ ਖੇੜਾ ਸਟੇਟ ਪ੍ਰਧਾਨ ਹਰਿਆਣਾ, ਰਘਬੀਰ ਸਿੰਘ ਘਾਰੂ ਸਟੇਟ ਪ੍ਰਧਾਨ ਰਾਜਸਥਾਨ, ਸਰਪੰਚ ਬਲਵਿੰਦਰ ਸਿੰਘ ਮੂਸਾ ਖੇੜਾ ਸਟੇਟ ਪ੍ਰਧਾਨ ਹਰਿਆਣਾ, ਸਰਪੰਚ ਗੁਰਮੀਤ ਸਿੰਘ ਘਰਾਚੋਂ ਚੀਫ਼ ਐਡਵਾਈਜ਼ਰ, ਸਰਪੰਚ ਕੁਲਦੀਪ ਸਿੰਘ ਵੱਡਾ ਘਰ, ਸਰਪੰਚ ਪ੍ਰੇਮ ਸਿੰਘ ਸਫ਼ਰੀ, ਸਰਪੰਚ ਹਰਪਾਲ ਸਿੰਘ ਆਲੇਵਾਲਾ, ਸਰਪੰਚ ਅਮਰਜੀਤ ਸਿੰਘ, ਸਾਬਕਾ ਸਰਪੰਚ ਸਰਬਜੀਤ ਸਿੰਘ ਚੰਦ ਪੁਰਾਣਾ ਅਤੇ ਸਾਬਕਾ ਸਰਪੰਚ ਸਤਨਾਮ ਸਿੰਘ ਰੋਡੇ ਆਦਿ ਹਾਜ਼ਰ ਸਨ।