ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਲਾਇਆ ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ
Publish Date: Sat, 01 Aug 2026 03:32 PM (IST)
Updated Date: Sat, 01 Aug 2026 03:37 PM (IST)
ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਨੇ ਕਰਵਾਇਆ ਸਮਾਗਮ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਪਿੰਡ ਦੀਨਾ ਸਾਹਿਬ ਵਿਖੇ ਅਮਰਜੀਤ ਸਿੰਘ ਫ਼ੌਜੀ ਦੀਨਾ ਸਾਹਿਬ ਦੀ ਪ੍ਰਧਾਨਗੀ ਹੇਠ ਪਿੰਡ ਦੀਨਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਅੰਮ੍ਰਿਤਪਾਲ ਸਿੰਘ ਖਾਲਸਾ ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਇਸ ਸਮੇਂ ਸਭਾ ਵੱਲੋਂ ਸਾਹਿਤਕਾਰ ਈਸ਼ਰ ਸਿੰਘ ਲੰਭਵਾਲੀ ਤੇ ਸਾਹਿਤਕਾਰ ਮਾਸਟਰ ਲਾਭ ਸਿੰਘ ਡੋਡ ਨੂੰ ਉਨ੍ਹਾਂ ਵੱਲੋਂ ਮਾਂ ਬੋਲੀ ਪੰਜਾਬੀ ਤੇ ਪੰਜਾਬੀ ਸਾਹਿਤ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਸ਼ਹੀਦ ਊਧਮ ਸਿੰਘ ਯਾਦਗਾਰੀ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਭਾ ਦੇ ਮੀਤ ਪ੍ਰਧਾਨ ਗੀਤਕਾਰ ਜਸਵੰਤ ਬੋਪਰਾਏ, ਖਜਾਨਚੀ ਤੇ ਉੱਘੇ ਗੀਤਕਾਰ ਗੀਤਾ ਦਿਆਲਪੁਰਾ ਤੇ ਜਨਰਲ ਸਕੱਤਰ ਅਮਨਦੀਪ ਕੌਰ ਹਾਕਮ ਸਿੰਘ ਵਾਲਾ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਸਰੋਤਿਆਂ ਨਾਲ਼ ਸਾਂਝੀ ਕੀਤੀ। ਸਭਾ ਦੇ ਸ੍ਰਪ੍ਰਸਤ ਸਰਵਣ ਸਿੰਘ ਪਤੰਗ ਸਿਹਤ ਠੀਕ ਨਾ ਹੋਣ ਕਾਰਨ ਹਾਜ਼ਰ ਨਹੀਂ ਹੋ ਸਕੇ ਪਰ ਉਨ੍ਹਾਂ ਨੇ ਰਚਨਾ ਭੇਜ ਕੇ ਹਾਜ਼ਰੀ ਲਵਾਈ ਤੇ ਪੂਰਾ ਸਹਿਯੋਗ ਦਿੱਤਾ। ਸਾਰੀ ਸਭਾ ਦੀ ਮਿਹਨਤ ਨਾਲ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ। ਇਸ ਸਮੇਂ ਲੇਖਕਾਂ, ਗਾਇਕਾਂ,ਗੀਤਕਾਰਾਂ, ਕਵੀਆਂ, ਢਾਡੀਆਂ ਤੇ ਨੌਜਵਾਨ ਬੱਚਿਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਸ਼ਹੀਦ ਊਧਮ ਸਿੰਘ ਦੇ ਸੋਹਲੇ ਗਾਏ। ਇਸ ਸਮੇਂ ਪੰਜਾਬੀ ਲੋਕ ਗਾਇਕ ਸੈਮੀ ਰਾਜਪੁਰੀਆ ਨੇ ਅਮਰਜੀਤ ਫ਼ੌਜੀ ਦੀਨਾ ਸਾਹਿਬ ਦਾ ਗੀਤ ਗਾ ਕੇ ਹਾਜ਼ਰੀ ਲਵਾਈ, ਮੋਹਤਮ ਸਿੰਘ ਕਲਿਆਣ ਦੇ ਢਾਡੀ ਜਥੇ ਨੇ ਊਧਮ ਸਿੰਘ ਦੀਆਂ ਵਾਰਾਂ ਗਾ ਕੇ ਖੂਬ ਰੰਗ ਬੰਨ੍ਹਿਆ। ਜਸਵੀਰ ਸ਼ਰਮਾ ਦੱਦਾਹੂਰ ਨੇ ਧਾਰਮਿਕ ਗੀਤ ਗਾ ਕੇ ਸ਼ੁਰੂਆਤ ਕੀਤੀ, ਉਪਰੰਤ ਕੁਲਵੰਤ ਮਾਨ ਭਦੌੜ, ਮੰਦਰ ਦਿਓਲ ਅਲਕੜਾ, ਗੁਰਦੀਪ ਕੈੜਾ, ਸੁਰਜੀਤ ਚੇਲਾ, ਜਸਵੰਤ ਰਾਊਕੇ, ਕੁਲਦੀਪ ਕੋਮਲ, ਰਜਿੰਦਰ ਭਦੌੜ, ਅਜੈਬ ਸਿੰਘ ਭਦੌੜ, ਵੀਰਪਾਲ ਸਿੰਘ, ਨਿਧਾਨ ਸਿੰਘ, ਸੁਰਜੀਤ ਅਲਬੇਲਾ, ਰਾਜਾ ਧਾਲੀਵਾਲ, ਸੋਨੂੰ ਦੁਲੇਵਾਲੀਆ, ਮਨਜੀਤ ਕੌਰ ਲੰਭਵਾਲੀ, ਰਮਨਦੀਪ ਕੌਰ, ਸਚੀਪ੍ਰੀਤ ਕੌਰ, ਹਰਪ੍ਰੀਤ ਪੱਤੋ, ਯਸ਼ ਪੱਤੋ, ਲਖਵਿੰਦਰ ਲੱਖਾ ਸਲੇਮਪੁਰੀ, ਜਰਮਲ ਸਿੰਘ, ਬਲਵਿੰਦਰ ਮਾਨ, ਵਰਿੰਦਰਜੀਤ ਕੈੜਾ,ਮੇਜਰ ਸਿੰਘ ਅਲਕੜਾ, ਨਿਰਮਲ ਸਿੰਘ ਅਲਕੜਾ, ਗੁਰਪ੍ਰੀਤ ਸਿੰਘ, ਜੀਤ ਜਗਪਾਲ ਗਾਜੀਆਣਾ, ਸੁਖਚੈਨ ਬਿਲਾਸਪੁਰ, ਸੁੱਖਾ ਦਿਆਲਪੁਰਾ, ਬੂਟਾ ਸਿੰਘ ਅਲਕੜਾ, ਬੇਅੰਤ ਸਿੰਘ ਕਲਿਆਣ ਅਜਮੇਰ ਸਿੰਘ ਕੋਟਲਾ, ਜਰਨੈਲ ਰਾਈਆ, ਹੈਵਨ ਪ੍ਰੀਤ ਭਦੌੜ, ਪਰਮਜੀਤ ਭਦੌੜ, ਰਾਜਾ ਦੀਨਾ, ਮਲਕੀਤ ਦੀਨਾ, ਪਿਆਰਾ ਦੀਨਾ ਬੱਬੂ ਟੇਲਰ ਦੀਨਾ ਸਾਹਿਬ ਆਦਿ ਨੇ ਲਿਖਤਾਂ ਰਾਹੀਂ ਹਾਜ਼ਰੀ ਲਵਾਈ। ਅਖ਼ੀਰ ਵਿਚ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫ਼ੌਜੀ ਦੀਨਾ ਸਾਹਿਬ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ। ਪ੍ਰੈਸ ਨੂੰ ਜਾਰੀ ਜਾਣਕਾਰੀ ਪਰਮਜੀਤ ਸਿੰਘ ਰਾਜਗੜ੍ਹ ਨੇ ਦਿੱਤੀ।